Punjab: ਮੌਸਮ ਦੇ ਬਦਲਾਅ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼, ਜਾਣੋ ਲੱਛਣ ਤੇ ਤੁਰੰਤ ਕਰੋ ਬਚਾਅ…

Punjab
Punjab: ਮੌਸਮ ਦੇ ਬਦਲਾਅ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼, ਜਾਣੋ ਲੱਛਣ ਤੇ ਤੁਰੰਤ ਕਰੋ ਬਚਾਅ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab: ਮੌਸਮ ’ਚ ਬਦਲਾਅ ਦਾ ਡੇਂਗੂ ਦੇ ਮਰੀਜ਼ਾਂ ’ਤੇ ਵੱਡਾ ਅਸਰ ਪੈ ਰਿਹਾ ਹੈ। ਸਤੰਬਰ ਤੱਕ ਸ਼ਹਿਰ ’ਚ ਡੇਂਗੂ ਦੇ 25 ਮਰੀਜ਼ ਸਨ, ਜੋ ਹੁਣ ਵੱਧ ਕੇ 153 ਹੋ ਗਏ ਹਨ। ਸਿਹਤ ਵਿਭਾਗ ਅਨੁਸਾਰ ਸਤੰਬਰ, ਅਕਤੂਬਰ ਤੇ ਨਵੰਬਰ ’ਚ ਮਾਨਸੂਨ ਤੋਂ ਬਾਅਦ ਡੇਂਗੂ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਨਾਲ ਹੀ ਅਕਤੂਬਰ ਦਾ ਪੀਕ ਸੀਜ਼ਨ ਹੈ। ਡੇਂਗੂ ਸਬੰਧੀ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ। ਡਾਕਟਰਾਂ ਅਨੁਸਾਰ ਦਿਨ ਵੇਲੇ ਵੀ ਮੌਸਮ ਗਰਮ ਰਹਿੰਦਾ ਹੈ। Punjab

Read This : Punjabi Singer: ED ਦੇ ਛਾਪੇ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਇਹ ਸ਼ੋਅ ’ਤੇ ਲਟਕੀ ਤਲਵਾਰ!

ਜਦੋਂ ਕਿ ਰਾਤਾਂ ਠੰਢੀਆਂ ਹੋਣ ਲੱਗ ਪਈਆਂ ਹਨ। ਦਿਨ ਦਾ ਤਾਪਮਾਨ ਘਟਣ ਨਾਲ ਡੇਂਗੂ ਦੇ ਕੇਸ ਵੀ ਘੱਟ ਹੋਣੇ ਸ਼ੁਰੂ ਹੋ ਜਾਣਗੇ। ਡੇਂਗੂ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਫੀਲਡ ਸਰਗਰਮੀ ਵਧਾ ਦਿੱਤੀ ਹੈ। ਇਕੱਲੇ ਸਤੰਬਰ, 2023 ’ਚ 88 ਮਾਮਲੇ ਸਾਹਮਣੇ ਆਏ। ਹੁਣ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਬਦਲਦੇ ਮੌਸਮ ਨਾਲ ਡੇਂਗੂ ਦੇ ਨਾਲ-ਨਾਲ ਓਪੀਡੀ ਬੁਖਾਰ, ਖੰਘ ਤੇ ਜ਼ੁਕਾਮ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਰ ਰੋਜ਼ 20 ਤੋਂ 30 ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ, ਜਿਨ੍ਹਾਂ ’ਚ ਡੇਂਗੂ ਤੇ ਮਲੇਰੀਆ ਦੀ ਜਾਂਚ ਵੀ ਸ਼ਾਮਲ ਹੈ। Punjab

ਇਸ ਤਰ੍ਹਾਂ ਕਰ ਸਕਦੇ ਹੋਂ ਤੁਸੀਂ ਡੇਂਗੂ ਤੋਂ ਬਚਾਅ | Punjab

ਘਰ ਦੇ ਅੰਦਰ ਜਾਂ ਬਾਹਰ ਤੇ ਕੂਲਰਾਂ ਜਾਂ ਹੋਰ ਬਰਤਨਾਂ ਆਦਿ ’ਚ ਪਾਣੀ ਇਕੱਠਾ ਨਾ ਹੋਣ ਦਿਓ। ਓਡੋਮੋਸ ਆਦਿ ਦਵਾਈਆਂ ਦੀ ਵਰਤੋਂ ਕਰੋ। Punjab

ਇੱਥੇ ਕਰਵਾ ਸਕਦੇ ਹੋ ਜਾਂਚ | Punjab

ਜੀਐੱਮਐੱਸਐੱਚ16, ਜੀਐਮਸੀਐਚ-32 ਤੇ ਪੀਜੀਆਈ ਮੁਫ਼ਤ ਜਾਂਚ ਸਹੂਲਤਾਂ (ਡੇਂਗੂ ਐੱਨਐੱਸ1/ਆਈਜੀਐੱਮਏਲੀਸਾ) ਉਪਲਬਧ ਹਨ। ਏਏਐਮ (ਆਯੂਸ਼ਮਾਨ ਅਰੋਗਿਆ ਮੰਦਰ), ਸਿਵਲ ਹਸਪਤਾਲ ਤੇ ਜੀਐੱਮਐੱਸਐੱਚ-16 ਦੀਆਂ ਸਾਰੀਆਂ ਮਲੇਰੀਆ ਯੂਨਿਟਾਂ ’ਚ ਮਲੇਰੀਆ ਦੇ ਪਰਜੀਵੀਆਂ ਲਈ ਮੁਫ਼ਤ ਜਾਂਚ ਉਪਲਬਧ ਹੈ। ਫੋਗਿੰਗ ਤੇ ਹੋਰ ਸਬੰਧਤ ਸ਼ਿਕਾਇਤਾਂ ਲਈ ਇੱਕ ਸਮਰਪਿਤ ਡੇਂਗੂ ਹੈਲਪਲਾਈਨ ਨੰਬਰ (7626002036) ਹੈ।

ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਜੇਕਰ ਕਿਸੇ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਬੁਖਾਰ ਤੇ ਹੱਡੀਆਂ ਜਾਂ ਜੋੜਾਂ ’ਚ ਦਰਦ ਰਹਿੰਦਾ ਹੈ, ਤਾਂ ਤੁਰੰਤ ਜਾਂਚ ਕਰਵਾਓ। ਜੇਕਰ ਨੱਕ ਤੇ ਦੰਦਾਂ ’ਚੋਂ ਖੂਨ ਨਿਕਲਦਾ ਹੈ ਤਾਂ ਇਹ ਡੇਂਗੂ ਹੋ ਸਕਦਾ ਹੈ। ਉਲਟੀ ’ਚ ਖੂਨ, ਤੇਜ਼ ਸਾਹ ਲੈਣਾ ਤੇ ਖੂਨ ਦੇ ਪਲੇਟਲੈਟਸ ਦਾ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।