Old Age: ਬੁਢਾਪਾ ਬਿਮਾਰੀ ਤੋਂ ਬਚੇ ਤੇ ਸੌਖਾ ਵੀ ਲੰਘੇ

Old Age

Old Age: ਕੇਂਦਰ ਸਰਕਾਰ ਨੇ 70 ਵਰਿ੍ਹਆਂ ਤੋਂ ਵੱਧ ਉਮਰ ਦੇ ਲੋਕਾਂ ਲਈ ਪੰਜ ਲੱਖ ਤੱਕ ਮੁਫਤ ਇਲਾਜ ਦੀ ਸਕੀਮ ਲਾਗੂ ਕਰ ਦਿੱਤੀ ਹੈ। ਇਸ ਸਕੀਮ ਨਾਲ ਕਰੋੜਾਂ ਬਜ਼ੁਰਗਾਂ ਨੂੰ ਫਾਇਦਾ ਹੋਵੇਗਾ ਖਾਸ ਕਰਕੇ ਗਰੀਬ ਤੇ ਹੇਠਲੇ ਮੱਧ ਵਰਗ ਦੇ ਪਰਿਵਾਰਾਂ ਨੂੰ। ਬਹੁਤੇ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੇ ਹੋਰ ਖਰਚਿਆਂ ਕਾਰਨ ਇਲਾਜ ਕਰਵਾਉਣ ’ਚ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ।

Read Also : Diwali Bonus: ਰੋਡਵੇਜ਼ ਕਰਮਚਾਰੀਆਂ ਨੂੰ ਦੀਵਾਲੀ ’ਤੇ ਬੋਨਸ ਦਾ ਤੋਹਫ਼ਾ, ਮਹਿੰਗਾਈ ਭੱਤਾ ਵੀ ਵਧਿਆ

ਕਈ ਲੋਕ ਤਾਂ ਆਪਣੇ ਟੈਸਟ ਵੀ ਕਰਵਾਉਣ ਦੇ ਸਮਰੱਥ ਨਹੀਂ ਹੁੰਦੇ। ਇੰਨੀ ਵੱਡੀ ਅਬਾਦੀ ਵਾਲੇ ਮੁਲਕ ’ਚ ਮੁਫਤ ਇਲਾਜ ਦੀ ਸਹੂਲਤ ਸ਼ਲਾਘਾਯੋਗ ਫੈਸਲਾ ਹੈ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਦੇਸ਼ ਦੇ ਬਜ਼ੁਰਗਾਂ ਦਾ ਬੁਢਾਪਾ ਤੰਦਰੁਸਤ ਹੋਣ ਦੇ ਨਾਲ-ਨਾਲ ਸੌਖਾ ਵੀ ਲੰਘੇ। ਅਜੇ ਬਜ਼ੁਰਗ ਤਣਾਅ, ਇਕੱਲਤਾ, ਬੈਚੇਨੀ ਤੇ ਸਰੀਰਕ ਤੌਰ ’ਤੇ ਕਮਜ਼ੋਰ ਵੇਖੇ ਜਾਂਦੇ ਹਨ। ਬਜ਼ੁਰਗਾਂ ਲਈ ਜਨਤਕ ਪਾਰਕਾਂ ਦੇ ਨਾਲ-ਨਾਲ ਜਿੰਮ ਤੇ ਕਸਰਤ ਦੇ ਸਾਧਨ ਮੁਹੱਈਆ ਕਰਵਾਏ ਜਾਣ ਜਿੱਥੇ ਬਜ਼ੁਰਗ ਸੈਰ ਦੇ ਨਾਲ-ਨਾਲ ਕਸਰਤ ਵੀ ਕਰ ਸਕਣ। Old Age

ਇਸ ਤਰ੍ਹਾਂ ਮਾਨਸਿਕ ਸਿਹਤ ਲਈ ਬਜ਼ੁਰਗਾਂ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਦੇ ਨਾਲ-ਨਾਲ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਵੀ ਹੋਵੇ। ਬਜ਼ੁਰਗਾਂ ਦੇ ਖੇਡ ਮੁਕਾਬਿਲਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। ਇਲਮਚੰਦ ਇਸ ਖੇਤਰ ’ਚ ਵੱਡੀ ਮਿਸਾਲ ਹੈ ਜੋ 90 ਨੂੰ ਪਾਰ ਕਰਕੇ ਵੀ ਸਿਰਫ ਤੰਦਰੁਸਤ ਹੀ ਨਹੀਂ ਹੈ ਸਗੋਂ ਆਪਣੀ ਉਮਰ ਤੋਂ ਛੋਟੇ ਲੋਕਾਂ ਤੇ ਹਮ-ਉਮਰਾਂ ਨੂੰ ਵੀ ਖੇਡਾਂ ’ਚ ਹਰਾ ਕੇ ਦਰਜਨਾਂ ਮੈਡਲ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਹਾਸਲ ਕਰ ਚੁੱਕਾ ਹੈ। ਇਲਮ ਚੰਦ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਬਜ਼ੁਰਗ ਹੋ ਕੇ ਜਵਾਨਾਂ ਜਿਹੀ ਤੰਦਰੁਸਤੀ ਹਾਸਲ ਕੀਤੀ ਹੈ।