Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ

Honesty
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ

Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ  ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ ਨੇ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ: Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ

ਜਾਣਕਾਰੀ ਅਨੁਸਾਰ ਇੰਗਲੈਂਡ (ਯੂਕੇ) ਦੇ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੌਜਵਾਨ ਰਾਜਦੀਪ ਇੰਸਾਂ ਪੁੱਤਰ ਪ੍ਰਦੀਪ ਕੁਮਾਰ ਇੰਸਾਂ ਨੇ ਲੱਭਿਆ ਮੋਬਾਇਲ ਫੋਨ (ਆਈਫੋਨ 14 ਪਲੱਸ) ਉਸ ਦੇ ਅਸਲ ਮਾਲਕ ਵੈਂਡੀ ਲੀ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਫੋਨ ਦੇ ਅਸਲ ਮਾਲਕ ਵੈਂਡੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸ਼ਰਧਾਲੂ ਰਾਜਦੀਪ ਦੀ ਇਮਾਨਦਾਰੀ ਦੀ ਭਰਪੂਰ ਸਲਾਹੁਤਾ ਕੀਤੀ।