ਸੁਰਖੀਆਂ ’ਚ ਸ਼ਮੀ! ਇੰਗਲੈਂਡ ਦੇ ਸਾਬਕਾ ਕ੍ਰਿਕੇਟਰ ਨੇ ਕਹੇ ਇਹ ਵੱਡੇ ਸ਼ਬਦ! ਸਾਰੇ ਹੈਰਾਨ!

Mohammed Shami vs Jasprit Bumrah

ਸ਼੍ਰੀਲੰਕਾ ਖਿਲਾਫ ਹੋਏ ਮੈਚ ’ਚ ਲਈਆਂ ਹਨ 5 ਵਿਕਟਾਂ | Mohammed Shami vs Jasprit Bumrah

ਆਈਸੀਸੀ ਵਿਸ਼ਵ ਕੱਪ ਦਾ 33ਵਾਂ ਮੁਕਾਬਲਾ ਕੱਲ੍ਹ ਭਾਰਤ ਤੇ ਸ਼ੀ੍ਰਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਿਰਫ 3 ਮੈਚਾਂ ’ਚ 14 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ’ਚ ਮੁਹੰਮਦ ਸ਼ਮੀ ਨੂੰ ਸ਼ਾਮਲ ਨਾ ਕਰਨਾ ਹੁਣ ਭਾਰਤੀ ਟੀਮ ਨੂੰ ਕਾਫੀ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਸ਼ਮੀ ਨੇ ਵਿਸ਼ਵ ਕੱਪ 2023 ’ਚ ਸਿਰਫ ਦੋ ਮੈਚਾਂ ’ਚ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕਿ ਉਹ ਵੱਖਰਾ ਅਤੇ ਖਾਸ ਬਣ ਗਿਆ ਹੈ। ਉਨ੍ਹਾਂ ਵੀਰਵਾਰ ਨੂੰ ਨਿਊਜੀਲੈਂਡ ਖਿਲਾਫ ਪਹਿਲੇ ਮੈਚ ’ਚ 5 ਵਿਕਟਾਂ, ਇੰਗਲੈਂਡ ਖਿਲਾਫ 4 ਵਿਕਟਾਂ ਅਤੇ ਸ਼ੀ੍ਰਲੰਕਾ ਖਿਲਾਫ 5 ਵਿਕਟਾਂ ਲੈ ਆਪਣੀ ਕਾਬਲੀਅਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਸ਼ਮੀ ਨੇ ਸਿਰਫ 3 ਮੈਚਾਂ ’ਚ 14 ਵਿਕਟਾਂ ਲੈ ਕੇ ਸਾਬਤ ਕਰ ਦਿੱਤਾ ਕਿ ਉਹ ਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਜ਼ਖ਼ਮੀ ਹੋਣ ਕਾਰਨ ਮੁਹੰਮਦ ਸ਼ਮੀ ਨੂੰ ਟੀਮ ਇਲੈਵਨ ’ਚ ਮਜ਼ਬੂਰੀ ਨਾਲ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਸ਼ਮੀ ਦੀ ਸ਼ਾਨਦਾਰ ਅਤੇ ਮਾਰੂ ਗੇਂਦਬਾਜੀ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਉਸ ਨੂੰ ਟੀਮ ’ਚ ਰੱਖਣਾ ਵੀ ਮਜ਼ਬੂਰੀ ਬਣ ਗਈ ਹੈ ਤਾਂ ਕਿ ਗੇਂਦਬਾਜੀ ’ਤੇ ਭਾਰਤੀ ਟੀਮ ਬਰਕਰਾਰ ਰਹੇ ਅਤੇ ਸਾਰੀਆਂ ਟੀਮਾਂ ਭਾਰਤੀ ਟੀਮ ਤੋਂ ਡਰ ਜਾਣ। ਅਜਿਹਾ ਭਾਰਤ ਖਿਲਾਫ ਸ਼੍ਰੀਲੰਕਾ ਦੇ ਮੈਚ ’ਚ ਵੀ ਵੇਖਣ ਨੂੰ ਮਿਲਿਆ, ਜਿੱਥੇ ਭਾਰਤੀ ਗੇਂਦਬਾਜਾਂ ਦੀ ਸੁਨਾਮੀ ’ਚ ਸ਼੍ਰੀਲੰਕਾ ਦੀ ਪੂਰੀ ਟੀਮ ਸਿਰਫ 50 ਦੌੜਾਂ ’ਤੇ ਹੀ ਸਿਮਟ ਗਈ। ਮੁਹੰਮਦ ਸ਼ਮੀ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਗੇਂਦਬਾਜ ਸਟੀਵ ਹਾਰਮਿਸਨ ਦੀਆਂ ਟਿੱਪਣੀਆਂ ਅੱਜ-ਕੱਲ੍ਹ ਸੁਰਖੀਆਂ ’ਚ ਹਨ। (Mohammed Shami vs Jasprit Bumrah)

ਇਹ ਵੀ ਪੜ੍ਹੋ : ਗੋਲੀਆਂ ਚੱਲਣ ਨਾਲ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ

ਈਐਸਪੀਐਨ ਨਾਲ ਗੱਲ ਕਰਦੇ ਹੋਏ, ਸਟੀਵ ਹਾਰਮਿਸ਼ਨ ਨੇ ਕਿਹਾ ਕਿ ਮੁਹੰਮਦ ਸ਼ਮੀ ਇੱਕ ਤੇਜ਼ ਗੇਂਦਬਾਜ ਨਿਕਲੇ ਜਿਸ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਘੱਟ ਸਮਝਿਆ ਗਿਆ, ਕਿਉਂਕਿ ਉਹ ਬੁਮਰਾਹ ਨਹੀਂ ਹਨ। ਉਸ ਨੇ ਕਿਹਾ ਕਿ ਜਦੋਂ ਸ਼ਾਹੀਨ ਅਫਰੀਦੀ ਦੀ ਗੱਲ ਆਉਂਦੀ ਹੈ ਤਾਂ ਹਰੀਸ ਰਾਊਫ ਨੂੰ ਵੀ ਉਸੇ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ। ਹਰਮਿਸਨ ਨੇ ਕਿਹਾ ਕਿ ਮੁਹੰਮਦ ਸ਼ਮੀ ਕੋਲ ਆਫ-ਸਟੰਪ ਦੀ ਲਾਈਨ ਤੋਂ ਕਿਤੇ ਵੀ ਗੇਂਦ ਨੂੰ ਸਵਿੰਗ ਕਰਨ ਦੀ ਸਮਰੱਥਾ ਹੈ, ਇਹੀ ਖਾਸ ਕਾਰਨ ਹੈ ਕਿ ਮੁਹੰਮਦ ਸ਼ਮੀ ਇੱਕ ਵੱਖਰੀ ਕਿਸਮ ਦੇ ਗੇਂਦਬਾਜ਼ ਹਨ।

ਸ਼੍ਰੀਲੰਕਾ ਖਿਲਾਫ ਜਿੱਤ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਹੈ। ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸਨ ਦੇ ਦਮ ’ਤੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਸਾਰੇ ਹੀ ਮੈਚ ਆਪਣੇ ਨਾਂਅ ਕੀਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਭਵਿੱਖ ’ਚ ਵੀ ਆਪਣਾ ਇਹੀ ਪ੍ਰਦਰਸ਼ਨ ਜਾਰੀ ਰੱਖੇਗੀ। (Mohammed Shami vs Jasprit Bumrah)