Rohit Sharma: ‘ਜੇਕਰ ਅਸੀਂ ਪਹਿਲੀ ਪਾਰੀ ’ਚ ਥੋੜਾ…’ ਰੋਹਿਤ ਨੇ ਪੁਣੇ ਟੈਸਟ ਬਾਅਦ ਦੱਸਿਆ ਕਿਸ ਕਾਰਨ ਹਾਰੀ ਟੀਮ ਇੰਡੀਆ

Rohit Sharma
Rohit Sharma: ‘ਜੇਕਰ ਅਸੀਂ ਪਹਿਲੀ ਪਾਰੀ ’ਚ ਥੋੜਾ...’ ਰੋਹਿਤ ਨੇ ਪੁਣੇ ਟੈਸਟ ਬਾਅਦ ਦੱਸਿਆ ਕਿਸ ਕਾਰਨ ਹਾਰੀ ਟੀਮ ਇੰਡੀਆ

ਕਿਹਾ, ਨਿਊਜੀਲੈਂਡ ਨੇ ਸਾਡੇ ਤੋਂ ਵਧੀਆ ਖੇਡਿਆ | Rohit Sharma

  • ਰੋਹਿਤ ਨੇ ਕਿਹਾ, ਅਸੀਂ ਪਹਿਲੀ ਪਾਰੀ ’ਚ ਵਧੀਆ ਬੱਲੇਬਾਜ਼ੀ ਨਹੀਂ ਕੀਤੀ

ਸਪੋਰਟਸ ਡੈਸਕ। Rohit Sharma: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਹਾਰਨ ਤੋਂ ਬਾਅਦ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਚਿੰਤਾ ਜਤਾਈ ਹੈ। ਨਿਊਜ਼ੀਲੈਂਡ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ ਜਿੱਤ ਕੇ ਸੀਰੀਜ਼ ’ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਨਾਲ ਕੀਵੀ ਟੀਮ ਨੇ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਰੋਹਿਤ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਅਸੀਂ ਪਹਿਲੀ ਪਾਰੀ ’ਚ ਜ਼ਿਆਦਾ ਦੌੜਾਂ ਨਹੀਂ ਬਣਾਈਆਂ, ਜਿਸ ਕਾਰਨ ਅਸੀਂ ਮੈਚ ’ਚ ਪਛੜ ਗਏ। ਨਿਊਜ਼ੀਲੈਂਡ ਨੇ 259 ਦੌੜਾਂ ਬਣਾਈਆਂ ਤੇ ਅਸੀਂ ਸਿਰਫ 156 ਦੌੜਾਂ ਬਣਾ ਕੇ ਆਲ ਆਊਟ ਹੋ ਗਏ। ਇਹ ਸਾਡੀ ਬੱਲੇਬਾਜ਼ੀ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ।’

Read This : Canada News: ਕੈਨੇਡਾ ਜਾਣ ਦਾ ਸੁਪਨਾ ਵੇਖਣ ਵਾਲਿਆਂ ਲਈ ਵੱਡਾ ਝਟਕਾ, ਕੈਨੇਡਾ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਨਿਊਜ਼ੀਲੈਂਡ ਨੇ ਦੂਜਾ ਟੈਸਟ ਮੈਚ 118 ਦੌੜਾਂ ਨਾਲ ਜਿੱਤਿਆ

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ’ਚ 259 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ 156 ਦੌੜਾਂ ’ਤੇ ਆਲ ਆਊਟ ਹੋ ਗਿਆ। ਇਸ ਤੋਂ ਬਾਅਦ ਕੀਵੀ ਟੀਮ ਦੂਜੀ ਪਾਰੀ ’ਚ 255 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੂੰ 359 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਦੂਜੀ ਪਾਰੀ ’ਚ ਸਿਰਫ਼ 245 ਦੌੜਾਂ ਹੀ ਬਣਾ ਸਕੀ ਤੇ 113 ਦੌੜਾਂ ਨਾਲ ਮੈਚ ਹਾਰ ਗਈ। ਮਿਸ਼ੇਲ ਸੈਂਟਨਰ ਨੇ ਪਹਿਲੀ ਪਾਰੀ ’ਚ 7 ਤੇ ਦੂਜੀ ਪਾਰੀ ’ਚ 6 ਵਿਕਟਾਂ ਲਈਆਂ। ਭਾਰਤ ਨੇ 18 ਸੀਰੀਜ਼ ਤੋਂ ਬਾਅਦ ਘਰੇਲੂ ਮੈਦਾਨ ’ਤੇ ਕੋਈ ਟੈਸਟ ਸੀਰੀਜ਼ ਨਹੀਂ ਹਾਰੀ ਸੀ। ਪਰ 12 ਸਾਲਾਂ ਬਾਅਦ ਭਾਰਤ ਘਰੇਲੂ ਮੈਦਾਨ ’ਤੇ ਸੀਰੀਜ਼ ਹਾਰ ਗਿਆ ਹੈ।

ਸਾਨੂੰ ਮਿਲ ਕੇ ਚੱਲਣਾ ਹੋਵੇਗਾ | Rohit Sharma

ਕਪਤਾਨ ਰੋਹਿਤ ਸ਼ਰਮਾ ਨੇ ਅੱਗੇ ਕਿਹਾ, ‘ਅਸੀਂ ਇੱਕ ਟੀਮ ਦੇ ਰੂਪ ’ਚ ਅਸਫਲ ਰਹੇ। ਮੈਂ ਸਿਰਫ਼ ਬੱਲੇਬਾਜ਼ਾਂ ਜਾਂ ਗੇਂਦਬਾਜ਼ਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ। ਇਹ ਪੂਰੀ ਟੀਮ ਦੀ ਨਾਕਾਮੀ ਹੈ। ਸਾਨੂੰ ਉਸ ਚੁਣੌਤੀ ਨੂੰ ਸਵੀਕਾਰ ਕਰਨਾ ਹੋਵੇਗਾ ਜੋ ਸਾਨੂੰ ਦਿੱਤੀ ਗਈ ਸੀ। ਹਰ ਹਾਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਨੂੰ ਆਪਣੀ ਖੇਡ ’ਚ ਸੁਧਾਰ ਕਰਨਾ ਹੋਵੇਗਾ ਤੇ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ। Rohit Sharma

ਇਹ ਅਜਿਹਾ ਨਹੀਂ ਜਿਹੜਾ ਅਸੀਂ ਸੋਚਿਆ ਸੀ

ਪ੍ਰੈਸ ਕਾਨਫਰੰਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ, ‘ਇਹ ਨਿਰਾਸ਼ਾਜਨਕ ਹੈ। ਇਹ ਉਹ ਨਹੀਂ ਸੀ ਜੋ ਅਸੀਂ ਸੋਚਿਆ ਸੀ। ਇਸ ਦਾ ਸਿਹਰਾ ਨਿਊਜ਼ੀਲੈਂਡ ਨੂੰ ਦੇਣਾ ਚਾਹੀਦਾ ਹੈ। ਉਹ ਸਾਡੇ ਨਾਲੋਂ ਵਧੀਆ ਖੇਡੇ। ਅਸੀਂ ਕੁਝ ਖਾਸ ਮੌਕਿਆਂ ਦਾ ਫਾਇਦਾ ਨਹੀਂ ਉਠਾ ਸਕੇ।

ਅਸੀਂ ਵਾਨਖੇੜੇ ’ਚ ਬੈਹਤਰ ਯੋਜਨਾ ਨਾਲ ਉਤਰਾਂਗੇ | Rohit Sharma

ਰੋਹਿਤ ਨੇ ਅੱਗੇ ਕਿਹਾ, ਅਸੀਂ ਵਾਨਖੇੜੇ ’ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਉਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਿਹਤਰ ਇਰਾਦਿਆਂ, ਬਿਹਤਰ ਯੋਜਨਾਬੰਦੀ ਤੇ ਬਿਹਤਰ ਤਰੀਕਿਆਂ ਨਾਲ ਵਾਨਖੇੜੇ ’ਚ ਦਾਖਲ ਹੋਵਾਂਗੇ।