Health News: ਪੰਜਾਬੀਆਂ ਦੀ ਸਿਹਤ ’ਤੇ ਮੰਡਰਾ ਰਿਹੈ ਖਤਰਾ, ਇਸ ਬਿਮਾਰੀ ਨੇ ਡਰਾਇਆ, ਸਿਹਤ ਵਿਭਾਗ ਅਲਰਟ

Health News
Health News: ਪੰਜਾਬੀਆਂ ਦੀ ਸਿਹਤ ’ਤੇ ਮੰਡਰਾ ਰਿਹੈ ਖਤਰਾ, ਇਸ ਬਿਮਾਰੀ ਨੇ ਡਰਾਇਆ, ਸਿਹਤ ਵਿਭਾਗ ਅਲਰਟ

Health News: ਡੇਂਗੂ ਲਾਰਵੇ ਵਿਰੁੱਧ 2.9 ਮਿਲੀਅਨ ਘਰਾਂ ਦੇ ਸਰਵੇਖਣ ਦੌਰਾਨ 1020 ਚਲਾਨ ਕੱਟੇ

Health News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੇਂਗੂ ਦੇ ਬਚਾਅ ਲਈ ਭਾਵੇਂ ਸਥਾਨਕ ਸਿਹਤ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਪੱਬਾਂ- ਭਾਰ ਹਨ। ਬਾਵਜੂਦ ਇਸਦੇ ਜ਼ਿਲ੍ਹਾ ਲੁਧਿਆਣਾ ’ਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ। ਡੇਂਗੂ ਦੇ ਲਾਰਵੇ ਦੀ ਜਾਂਚ ਲਈ ਸਿਹਤ ਵਿਭਾਗ ਦੁਆਰਾ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ 2.9 ਮਿਲੀਅਨ ਘਰਾਂ ਦਾ ਸਰਵੇਖਣ ਕੀਤਾ ਗਿਆ।

Read Also : Ludhiana News: ਨਹਿਰ ’ਚ ਡੁੱਬਣ ਕਾਰਨ ਪਿੰਡ ਭੁੱਟਾ ਦੇ ਦੋ ਨੌਜਵਾਨਾਂ ਦੀ ਮੌ*ਤ, ਇੱਕ ਬਚਿਆ

ਇਸ ਦੌਰਾਨ 5.3 ਮਿਲੀਅਨ ਪਾਣੀ ਦੇ ਕੰਟੇਨਰਾਂ ਦੀ ਜਾਂਚ ਵੀ ਕੀਤੀ ਗਈ। ਜਿੰਨ੍ਹਾਂ ’ਚ ਕੂਲਰਾਂ, ਸਟੋਰੇਜ ਟੈਂਕੀਆਂ, ਟਾਇਰਾਂ, ਟਰੇਆਂ, ਟੈਂਕੀਆਂ ਅਤੇ ਬੇਕਾਰ ਹੋਏ ਗਮਲਿਆਂ ਆਦਿ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸਰਵੇਖਣ ਦੌਰਾਨ ਟੀਮਾਂ ਵੱਲੋਂ 1020 ਚਲਾਨ ਕੀਤੇ ਗਏ। ਚਲਾਨ ਕੱਟਣ ਤੋਂ ਇਲਾਵਾ ਟੀਮਾਂ ਵੱਲੋਂ ਘਰਾਂ ਅਤੇ ਹੋਰ ਥਾਵਾਂ ’ਤੇ ਛਿੜਕਾਅ ਵੀ ਕੀਤਾ ਗਿਆ ਹੈ। ਨਾਲੋ ਨਾਲ ਟੀਮਾਂ ਵੱਲੋਂ ਲੋਕਾਂ ਨੂੰ ਆਪਣੇ ਆਲੇ- ਦੁਆਲੇ ਪਾਣੀ ਨਾ ਖੜ੍ਹਨ ਦੇਣ ਅਤੇ ਸਾਫ਼- ਸਫ਼ਾਈ ਰੱਖਣ ਲਈ ਵੀ ਪੇ੍ਰਰਿਤ ਕੀਤਾ ਜਾ ਰਿਹਾ ਹੈ। Health News

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮੱਛਰ ਦੇ ਡੰਗ ਤੋਂ ਬਚਣ ਲਈ ਪਾਣੀ ਸਟੋਰ ਕਰਨ ਵਾਲੇ ਸਾਰੇ ਕੰਟੇਨਰਾਂ ਨੂੰ ਢੱਕ ਕੇ ਰੱਖਣ ਦੇ ਨਾਲ ਹੀ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ। ਉਨ੍ਹਾਂ ਡੇਂਗੂ ਵਿਰੁੱਧ ਲੜਾਈ ਵਿੱਚ ਸਖ਼ਤ ਅਤੇ ਨਿਰਣਾਇਕ ਕਾਰਵਾਈ ਦੀ ਲੋੜ ਨੂੰ ਦੁਹਰਾਇਆ ਅਤੇ ਸਥਾਨਕ ਅਧਿਕਾਰੀਆਂ, ਪੇਂਡੂ ਵਿਕਾਸ ਏਜੰਸੀਆਂ ਅਤੇ ਹੋਰਾਂ ਨੂੰ ਸਫਾਈ ਦੇ ਮਾਪਦੰਡਾਂ ਨੂੰ ਲਾਗੂ ਕਰਨਾ ਜਾਰੀ ਰੱਖਣ ਅਤੇ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲਿਆਂ ਨੂੰ ਜ਼ੁਰਮਾਨੇ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਹੁਣ ਤੱਕ ਲੁਧਿਆਣਾ ਵਿੱਚ ਡੇਂਗੂ ਦੇ 187 ਮਾਮਲੇ ਸਾਹਮਣੇ ਆਏ ਹਨ।

ਲੱਛਣ: | Dengue Symptoms

ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਅਜਿਹੀ ਹਾਲਤ ’ਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ’ਚ ਰਾਬਤਾ ਕੀਤਾ ਜਾਵੇ। ਸਰਕਾਰੀ ਸਿਹਤ ਕੇਂਦਰਾਂ ਵਿੱਚ ਡੇਂਗੂ ਦੇ ਟੈਸਟ ਫਰੀ ਟੈਸਟ ਅਤੇ ਇਲਾਜ਼ ਕਰਵਾਇਆ ਜਾ ਸਕਦਾ ਹੈ।

ਬਚਾਅ: | Health News

ਏਡੀਜ਼ ਨਾਮ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ’ਤੇ ਪੈਦਾ ਹੁੰਦਾ ਹੈ। ਜਿਸ ਤੋਂ ਡੇਂਗੂ ਫੈਲਦਾ ਹੈ। ਇਸ ਲਈ ‘ਹਰ ਸੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਹਰ ਸੁੱਕਰਵਾਰ ਨੂੰ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਬਦਲਿਆ ਜਾਵੇ। ਇਸ ਤੋਂ ਇਲਾਵਾ ਅਜਿਹੀਆਂ ਵਸਤਾਂ ਨੂੰ ਢਕ ਕੇ ਰੱਖਿਆ ਜਾਵੇ ਜਿੰਨ੍ਹਾਂ ’ਚ ਪਾਣੀ ਖੜ੍ਹਾ ਰਹਿ ਸਕਦਾ ਹੈ। ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਦਿਨ ਵੇਲੇ ਕੱਟਦਾ ਹੈ।