Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!

Online Shopping
Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!

Online Shopping: ਤਿਉਹਾਰੀ ਸੀਜ਼ਨ ’ਚ ਭਾਰਤ ਦੇ ਰਿਵਾਇਤੀ ਬਜ਼ਾਰ ਅਤੇ ਈ-ਮਾਰਕੀਟਿੰਗ ਵਿਚਕਾਰ ਮੁਕਾਬਲੇਬਾਜ਼ੀ ਦਾ ਮੁੱਦਾ ਸਿਖ਼ਰ ’ਤੇ ਦੇਖਣ ਨੂੰ ਮਿਲਦਾ ਹੈ। ਇਨ੍ਹੀਂ ਦਿਨੀਂ ਦੇਸ਼ ’ਚ ਤਿਉਹਾਰਾਂ ਦੀ ਖਰੀਦਦਾਰੀ ਨੂੰ ਲੈ ਕੇ ਬਜ਼ਾਰ ਸਜੇ ਹੋਏ ਹਨ। ਕੱਪੜੇ, ਜਵੈਲਰੀ ਤੋਂ ਲੈ ਕੇ ਕਾਸਮੈਟਿਕਸ ਦਾ ਸਾਮਾਨ, ਗਿਫਟ ਆਈਟਮਾਂ, ਇਲੈਕਟ੍ਰਾਨਿਕ ਸਾਮਾਨ, ਪੂਜਾ ਦੀ ਸਮੱਗਰੀ ਦੀ ਜੰਮ ਕੇ ਸ਼ਾਪਿੰਗ ਕੀਤੀ ਜਾ ਰਹੀ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੀ ਇੱਕ ਰਿਪੋਰਟ ਮੁਤਾਬਿਕ ਇਸ ਸਾਲ ਕਰਵਾਚੌਥ ਦੇ ਤਿਉਹਾਰ ’ਤੇ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਪਾਰ ਹੋਇਆ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ’ਚ 30 ਫੀਸਦੀ ਤੋਂ ਵੀ ਜ਼ਿਆਦਾ ਹੈ।

Read Also : Old Age: ਬੁਢਾਪਾ ਬਿਮਾਰੀ ਤੋਂ ਬਚੇ ਤੇ ਸੌਖਾ ਵੀ ਲੰਘੇ

ਤਿਉਹਾਰੀ ਸੀਜ਼ਨ ਭਾਰਤ ’ਚ ਨਾ ਸਿਰਫ਼ ਸੱਭਿਆਚਾਰਕ ਅਤੇ ਧਾਰਮਿਕ ਦ੍ਰਿਸ਼ਟੀ ਨਾਲ ਮਹੱਤਵ ਰੱਖਦਾ ਹੈ ਸਗੋਂ ਦੇਸ਼ ਦੇ ਆਰਥਿਕ ਤੰਤਰ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦਾ ਹੈ। ਸਾਲ 2022 ’ਚ ਭਾਰਤੀ ਰਿਟੇਲ ਬਜ਼ਾਰ ’ਚ 1.5 ਲੱਖ ਕਰੋੜ ਦਾ ਵਪਾਰ ਹੋਇਆ। ਜਿਸ ਤੋਂ ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਿਉਹਾਰੀ ਸੀਜ਼ਨ ਭਾਰਤ ਦੀ ਅਰਥਵਿਵਸਥਾ ਲਈ ਰੀੜ੍ਹ ਦੀ ਹੱਡੀ ਹੈ। Online Shopping

ਫਲਿਪਕਾਰਟ, ਅਮੇਜਨ ਅਤੇ ਹੋਰ ਮੁੱਖ ਆਨਲਾਈਨ ਰਿਟੇਲਸ

ਕਨਫੈਡਰੇਸ਼ਨ ਆਫ ਆਲ ਇੰਡੀਆ ਟੇ੍ਰਡਰਸ ਦੀ ਰਿਪੋਰਟ ਦੀ ਮੰਨੀਏ ਤਾਂ ਫੈਸਟਿਵ ਸੀਜ਼ਨ ਦੌਰਾਨ ਖਰੀਦਦਾਰਾਂ ’ਚ ਮੇਕ ਇਨ ਇੰਡੀਆ ਪ੍ਰੋਡਕਟ ਨੂੰ ਲੈ ਕੇ ਦਿਲਚਸਪੀ ਵਧ ਰਹੀ ਹੈ। ਦੀਵਾਲੀ ਦੇ ਇਸ ਤਿਉਹਾਰੀ ਸੀਜ਼ਨ ’ਚ ਦੇਸ਼ ’ਚ 4.25 ਲੱਖ ਕਰੋੜ ਦੇ ਵਪਾਰ ਦਾ ਅੰਦਾਜ਼ਾ ਹੈ। ਈ-ਕਾਮਰਸ ਪਲੇਟਫਾਰਮ ਦਾ ਵੀ ਤਿਉਹਾਰੀ ਸੀਜ਼ਨ ਦੌਰਾਨ ਵੱਡਾ ਯੋਗਦਾਨ ਹੁੰਦਾ ਹੈ। ਫਲਿਪਕਾਰਟ, ਅਮੇਜਨ ਅਤੇ ਹੋਰ ਮੁੱਖ ਆਨਲਾਈਨ ਰਿਟੇਲਸ ਵੱਲੋਂ ‘ਬਿਗ ਬਿਲੀਅਨ ਡੇ’ ਅਤੇ ‘ਗੇ੍ਰੇਟ ਇੰਡੀਅਨ ਫੈਸਟੀਵਲ’ ਵਰਗੇ ਮੈਗਾ ਸੇਲਸ ਲਾਈਆਂ ਜਾ ਰਹੀਆਂ ਹਨ, ਜੋ ਉਪਭੋਗਤਾਵਾਂ ਲਈ ਵੱਡੇ ਡਿਸਕਾਊਂਟ ਤੇ ਆਫਰਾਂ ਦੇ ਚੱਲਦਿਆਂ ਹਰਮਨ ਪਿਆਰੀਆਂ ਹਨ। ਸਾਲ 2023 ’ਚ, ਫਲਿਪਕਾਰਟ ਅਤੇ ਅਮੇਜਨ ਨੇ ਆਪਣੇ ਤਿਉਹਾਰੀ ਸੀਜ਼ਨ ’ਚ 48,000 ਕਰੋੜ ਰੁਪਏ ਦੀ ਵਿੱਕਰੀ ਦਰਜ ਕੀਤੀ। ਇਨ੍ਹਾਂ ਆਨਲਾਈਨ ਪਲੇਟਫਾਰਮਾਂ ਜ਼ਰੀਏ ਛੋਟੇ ਅਤੇ ਮੱਧਮ ਕਾਰੋਬਾਰ ਨੂੰ ਆਪਣੇ ਉਤਪਾਦਾਂ ਨੂੰ ਵੱਡੇ ਪੱਧਰ ’ਤੇ ਵੇਚਣ ਦਾ ਮੌਕਾ ਮਿਲ ਰਿਹਾ ਹੈ।

ਬਜਾਰਾਂ ਦੀ ਰੌਣਕ ਅਤੇ ਸੱਭਿਆਚਾਰਕ ਵਿਰਾਸਤ

ਅੱਜ-ਕੱਲ੍ਹ ਤਿਉਹਾਰੀ ਸੀਜ਼ਨ ’ਚ ਭਾਰਤ ਦੇ ਬਜ਼ਾਰਾਂ ’ਚ ਇੱਕ ਨਵਾਂ ਟਰੈਂਡ ਉੱਭਰ ਕੇ ਸਾਹਮਣੇ ਆਇਆ ਹੈ, ਜਿੱਥੇ ਪਰੰਪਰਾ ਅਤੇ ਆਧੁਨਿਕ ਤਕਨੀਕ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਰਿਵਾਇਤੀ ਬਜਾਰਾਂ ਦੀ ਰੌਣਕ ਅਤੇ ਸੱਭਿਆਚਾਰਕ ਵਿਰਾਸਤ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ, ਉੱਥੇ ਦੂਜੇ ਪਾਸੇ ਈ-ਮਾਰਕੀਟਿੰਗ ਅਤੇ ਆਨਲਾਈਨ ਸ਼ਾਪਿੰਗ ਨੇ ਉਪਭੋਗਤਾਵਾਂ ਲਈ ਖਰੀਦਦਾਰੀ ਨੂੰ ਸੁਖਾਲਾ ਬਣਾ ਦਿੱਤਾ ਹੈ। ਦੇਸ਼ ’ਚ ਪਰੰਪਰਾ ਨਾਲ ਜੁੜੇ ਉਤਪਾਦ, ਜਿਵੇਂ ਹਸਤਸ਼ਿਲਪ, ਸਥਾਨਕ ਕਾਰੀਗਰਾਂ ਵੱਲੋਂ ਬਣਾਏ ਗਏ ਸਾਮਾਨ ਅਤੇ ਸੱਭਿਆਚਾਰਕ ਰੂਪ ਨਾਲ ਮਹੱਤਵਪੂਰਨ ਚੀਜ਼ਾਂ, ਅੱਜ ਵੀ ਰਿਵਾਇਤੀ ਬਜਾਰਾਂ ਦੀ ਸ਼ਾਨ ਹਨ। ਲੋਕ ਇਨ੍ਹਾਂ ਨੂੰ ਹੱਥ ਨਾਲ ਛੂਹ ਕੇ, ਪਰਖ ਕੇ ਮੁੱਲ-ਭਾਅ ਕਰਕੇ ਖਰੀਦਣਾ ਪਸੰਦ ਕਰਦੇ ਹਨ।

ਉੱਥੇ, ਤਕਨੀਕ ਦੇ ਜੁੜਨ ਨਾਲ ਆਨਲਾਈਨ ਪਲੇਟਫਾਰਮਾਂ ਨੇ ਇਨ੍ਹਾਂ ਵਸਤਾਂ ਅਤੇ ਉਤਪਾਦਾਂ ਨੂੰ ਡਿਜ਼ੀਟਲ ਰੂਪ ’ਚ ਵੀ ਪੇਸ਼ ਕੀਤਾ ਹੈ। ਹੁਣ ਉਪਭੋਗਤਾ ਘਰ ਬੈਠੇ ਹੀ ਰਿਵਾਇਤੀ ਵਸਤੂਆਂ ਆਨਲਾਈਨ ਆਰਡਰ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ ਉਨ੍ਹਾਂ ਦੀ ਸੁਵਿਧਾ ਵਧੀ ਹੈ, ਸਗੋਂ ਸਥਾਨਕ ਕਾਰੀਗਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਇੱਕ ਵੱਡਾ ਬਜ਼ਾਰ ਵੀ ਮਿਲਿਆ ਹੈ। ਸਥਾਨਕ ਕਾਰੀਗਰਾਂ, ਛੋਟੇ ਕਾਰੋਬਾਰਾਂ ਅਤੇ ਹਸਤਸ਼ਿਲਪ ਦੇ ਉਤਪਾਦਾਂ ਲਈ ਉਪਭੋਗਤਾਵਾਂ ਦੀ ਪਹਿਲੀ ਪਸੰਦ ਅੱਜ ਵੀ ਰਿਵਾਇਤੀ ਬਜ਼ਾਰ ਹੀ ਹਨ। ਖਾਸ ਕਰਕੇ ਸਥਾਨਕ ਬਜ਼ਾਰ ਉਪਭੋਗਤਾਵਾਂ ਨੂੰ ਗੁਣਵੱਤਾ, ਵਿਸ਼ਵਾਸ ਅਤੇ ਨਿੱਜੀ ਸਬੰਧਾਂ ਨਾਲ ਜੋੜਦੇ ਹਨ।

Online Shopping

ਈ-ਮਾਰਕੀਟਿੰਗ ਅਤੇ ਈ-ਕਾਮਰਸ ਪਲੇਟਫਾਰਮ ਨੇ ਹਾਲ ਦੇ ਸਾਲਾਂ ’ਚ ਇੱਕ ਨਵੇਂ ਉਪਭੋਗਤਾ ਰੁਝਾਨ ਨੂੰ ਜਨਮ ਦਿੱਤਾ ਹੈ। ਮਹਿੰਗਾਈ ਅਤੇ ਬਜ਼ਾਰ ਦੇ ਬਦਲਦੇ ਰੁਝਾਨ ਦੇ ਬਾਵਜੂਦ, ਤਿਉਹਾਰੀ ਸੀਜ਼ਨ ਭਾਰਤੀ ਅਰਥਵਿਵਸਥਾ ਲਈ ਮਹੱਤਵਪੂਰਨ ਬਣਿਆ ਹੋਇਆ ਹੈ। ਇਹ ਨਾ ਸਿਰਫ਼ ਉਪਭੋਗਤਾ ਖਰਚ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਉਦਯੋਗਾਂ ਨੂੰ ਨਵੀਆਂ ਸੰਭਾਵਨਾਵਾਂ ਅਤੇ ਵਿਕਾਸ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ। ਇਹ ਸੱਚ ਹੈ ਕਿ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਈ-ਕਾਮਰਸ ਦੇ ਵਾਧੇ ਨੇ ਰਿਵਾਇਤੀ ਬਜ਼ਾਰਾਂ ’ਤੇ ਅਸਰ ਜ਼ਰੂਰ ਪਾਇਆ ਹੈ।

Online Shopping

ਈ-ਕਾਮਰਸ ਕੰਪਨੀਆਂ ਵੱਡੀ ਮਾਤਰਾ ’ਚ ਡਿਸਕਾਊਂਟ ਅਤੇ ਸ਼ਾਨਦਾਰ ਆਫਰ ਦੇ ਕੇ ਉਪਭੋਗਤਾਵਾਂ ਨੂੰ ਖਿੱਚਣ ’ਚ ਲੱਗੀਆਂ ਹੋਈਆਂ ਹਨ। ਰਿਵਾਇਤੀ ਬਜ਼ਾਰਾਂ ’ਚ ਇਸ ਨਵੀਂ ਚੁਣੌਤੀ ਨਾਲ ਨਜਿੱਠਣ ਲਈ ਆਪਣੀਆਂ ਰਣਨੀਤੀਆਂ ’ਚ ਬਦਲਾਅ ਕਰਨ ਦੀ ਜ਼ਰੂਰਤ ਹੈ। ਕੁਝ ਸਥਾਨਕ ਦੁਕਾਨਦਾਰ ਹੁਣ ਹਾਈਬ੍ਰਿਡ ਮਾਡਲ ਅਪਣਾ ਰਹੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਆਨਲਾਈਨ ਵੀ ਮੁਹੱਈਆ ਕਰਵਾ ਰਹੇ ਹਨ। ਗ੍ਰਾਹਕਾਂ ਨੂੰ ਲੁਭਾਉਣ ਲਈ ਦੁਕਾਨਦਾਰ ਬਿਹਤਰ ਗ੍ਰਾਹਕ ਸੇਵਾ, ਅਨੁਕੂਲਿਤ ਉਤਪਾਦ ਅਤੇ ਤਿਉਹਾਰਾਂ ਦੌਰਾਨ ਵਿਸ਼ੇਸ਼ ਛੋਟ ਅਤੇ ਆਫਰ ਪ੍ਰਦਾਨ ਕਰ ਰਹੇ ਹਨ।

ਕਈ ਸਥਾਨਕ ਬਜ਼ਾਰ, ਵਿਸ਼ੇਸ਼ ਰੂਪ ਨਾਲ ਸ਼ਹਿਰੀ ਖੇਤਰਾਂ ’ਚ ਡਿਜ਼ੀਟਲ ਪੇਮੈਂਟ ਬਦਲਾਂ ਨੂੰ ਅਪਣਾਇਆ ਹੈ, ਤਾਂ ਕਿ ਈ-ਮਾਰਕੀਟਿੰਗ ਬਜ਼ਾਰ ਦਾ ਮੁਕਾਬਲਾ ਕੀਤਾ ਜਾ ਸਕੇ। ਉਂਜ ਪੇਂਡੂ ਅਤੇ ਛੋਟੇ ਸ਼ਹਿਰਾਂ ’ਚ ਰਿਵਾਇਤੀ ਬਜ਼ਾਰ ਹਾਲੇ ਵੀ ਮੁੱਖ ਤੌਰ ’ਤੇ ਸਰਗਰਮ ਹਨ ਅਤੇ ਤਿਉਹਾਰੀ ਸੀਜ਼ਨ ’ਚ ਵੱਡੀ ਗਿਣਤੀ ’ਚ ਲੋਕ ਇਨ੍ਹਾਂ ’ਚ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਪਰ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਈ-ਮਾਰਕੀਟਿੰਗ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ ਅਤੇ ਰਿਵਾਇਤੀ ਬਜ਼ਾਰਾਂ ਨੂੰ ਇਸ ਸਵੀਕਾਰ ਕਰਦਿਆਂ ਆਪਣੀ ਕਾਰਜਸ਼ੈਲੀ ’ਚ ਬਦਲਾਅ ਕਰਨਾ ਹੋਵੇਗਾ।

ਸੋਨਮ ਲਵਵੰਸ਼ੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)