Drugs: ਨਸ਼ਿਆਂ ਦੀ ਵੱਡੀ ਚੁਣੌਤੀ

Drugs
Drugs: ਨਸ਼ਿਆਂ ਦੀ ਵੱਡੀ ਚੁਣੌਤੀ

Drugs: ਚੰਗੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨੀਂ 105 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਭਾਵੇਂ ਪੁਲਿਸ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਫਿਰ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਜਿਹੜੇ ਤਸਕਰ ਨਸ਼ੇ ਦੀਆਂ ਇੰਨੀਆਂ ਵੱਡੀਆਂ ਖੇਪਾਂ ਭੇਜ ਰਹੇ ਹਨ ਉਹਨਾਂ ਦਾ ਨੈੱਟਵਰਕ ਅਜੇ ਵੀ ਪੂਰੀ ਤਰ੍ਹਾਂ ਟੁੱਟ ਨਹੀਂ ਰਿਹਾ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਅਜੇ ਵੀ ਵੱਡੇ ਕਦਮ ਚੁੱਕਣੇ ਪੈਣਗੇ ਜੇਕਰ ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ ਤਾਂ ਨਸ਼ੇ ਦੀਆਂ ਖੇਪਾਂ ਸਰਹੱਦ ’ਤੇ ਰੁਕ ਜਾਣੀਆਂ ਚਾਹੀਦੀਆਂ ਹਨ ਜਦੋਂ ਨਸ਼ੇ ਦੀ ਕੋਈ ਖੇਪ ਸਰਹੱਦ ਤੋਂ 200-250 ਕਿਲੋਮੀਟਰ ਅੰਦਰ ਆ ਜਾਂਦੀ ਹੈ ਤਾਂ ਇਹ ਕਿਸੇ ਵੱਡੀ ਖਾਮੀ ਦਾ ਹੀ ਨਤੀਜਾ ਹੈ ਕਿ ਥਾਂ-ਥਾਂ ਚੈਕਿੰਗ ਹੋਣ ਦੇ ਬਾਵਜ਼ੂਦ ਨਸ਼ੇ ਦੀ ਖੇਪ ਕਿਵੇਂ ਅੱਗੇ ਪਹੁੰਚ ਜਾਂਦੀ ਹੈ ਇਹ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ।

Read This : ਸੱਚਖੰਡ ਤੇ ਰੂਹਾਨੀਅਤ ਦਾ ਅਜੂਬਾ ਹੈ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ

ਕਿ ਕਈ ਪੁਲਿਸ ਅਫਸਰ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸਨ ਤੇ ਉਨ੍ਹਾਂ ਖਿਲਾਫ ਕੇਸ ਵੀ ਦਰਜ਼ ਹੋ ਚੁੱਕੇ ਹਨ ਜ਼ਰੂਰੀ ਹੈ ਕਿ ਇਮਾਨਦਾਰ ਅਫਸਰਾਂ ਨੂੰ ਮਾਣ-ਸਨਮਾਨ ਦੇ ਕੇ ਹੋਰਨਾਂ ਨੂੰ ਵੀ ਵਧੀਆ ਢੰਗ ਨਾਲ ਡਿਊਟੀ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ ਅਸਲ ’ਚ ਨਸ਼ਾ ਕਿਸੇ ਇੱਕ ਲਈ ਘਾਤਕ ਨਹੀਂ ਹਰ ਵਿਅਕਤੀ ਲਈ ਘਾਤਕ ਹੈ ਨਸ਼ੇ ਦੀ ਮਾਰ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪੈਂਦਾ ਹੈ ਜੋ ਸਮਾਜ ’ਚ ਚੰਗੇ ਰੁਤਬੇ ਦੇ ਬਾਵਜ਼ੂਦ ਨਸ਼ਾ ਤਸਕਰੀ ਨਾਲ ਜੁੜੇ ਹੁੰਦੇ ਹਨ ਕੋਈ ਨਾ ਕੋਈ ਉਨ੍ਹਾਂ ਦਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਨਸ਼ੇ ਦਾ ਆਦੀ ਹੋ ਕੇ ਆਪਣਾ ਘਰ ਤਬਾਹ ਕਰ ਬੈਠਦਾ ਹੈ ਸਮਾਜ ਦੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਨਾਲ ਹੀ ਸਭ ਦਾ ਬਚਾਅ ਹੈ ਇਸ ਲਈ ਹਰ ਸਿਆਸੀ ਆਗੂ, ਪੁਲਿਸ ਅਫਸਰ ਤੇ ਸਿਵਲ ਅਫਸਰ ਨੂੰ ਇਹ ਗੱਲ ਮੰਨ ਕੇ ਚੱਲਣਾ ਪਵੇਗਾ ਕਿ ਨਸ਼ੇ ਦੀ ਭਰਮਾਰ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। Drugs