ਨਾੜ ਅਤੇ ਪਰਾਲੀ ਨੂੰ ਸਾੜਨ ਦੀ ਬਜਾਇ ਖਾਦ ’ਚ ਬਦਲਣ ਕਿਸਾਨ : Saint Dr. MSG

ਆਨਲਾਈਨ ਗੁਰੂਕੁਲ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦਿੱਤੇ ਖੇਤੀ ਦੇ ਬੇਸ਼ਕੀਮਤੀ ਟਿਪਸ

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਬੁੱਧਵਾਰ ਸ਼ਾਮ ਆਨਲਾਈਨ ਗੁਰੂਕੁਲ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਬੇਸ਼ਕੀਮਤੀ ਟਿਪਸ ਦੇਣ ਦੇ ਨਾਲ-ਨਾਲ ਵਾਤਾਵਰਨ ਲਈ ਸਭ ਤੋਂ ਵੱਡਾ ਖਤਰਾ ਬਣੀ ਪਰਾਲੀ ਸਾੜਨ ਦੀ ਸਮੱਸਿਆ ਦਾ ਵੀ ਸਟੀਕ ਹੱਲ ਦੱਸਿਆ।

ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਦੇ ਖੇਤ ’ਚ ਟਰੈਕਟਰ ਰਾਹੀਂ ਹਲ ਚਲਾਉਂਦੇ ਹੋਏ ਆਨਲਾਈਨ ਹੋ ਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਵੇਂ ਪਰਾਲੀ ਜਾਂ ਕਣਕ ਦੇ ਨਾੜ ਨੂੰ ਟਰੈਕਟਰ ਦੀ ਮੱਦਦ ਨਾਲ ਖੇਤ ’ਚ ਹੀ ਰਲਾ ਦਿੱਤਾ ਜਾਵੇ ਤਾਂ ਉਹ ਜ਼ਮੀਨ ’ਚ ਚਲੇ ਜਾਣਗੇ ਅਤੇ ਉਸ ਨਾਲ ਖਾਦ ਬਣ ਸਕੇਗੀ।

ਪੂਜਨੀਕ ਗੁਰੂ ਜੀ  (Saint Dr. MSG) ਨੇ ਫਰਮਾਇਆ ਕਿ ਅਜਿਹਾ ਕਰਨ ਨਾਲ ਪਰਾਲੀ ਸਾੜਨ ਦੀ ਸਮੱਸਿਆ ਵੀ ਖਤਮ ਹੋਵੇਗੀ ਕਿਉਂਕਿ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਫਸਲ ਬੀਜੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਜ਼ਮੀਨ ’ਚ ਮਿਨਰਲਜ਼ (ਪੌਸ਼ਕ ਤੱਤ) ਪਾਏ ਜਾਂਦੇ ਹਨ, ਜਿਵੇਂ ਉਸ ’ਚ ਨਾਈਟੋ੍ਰਜਨ ਜਾਂ ਡੀਏਪੀ ਆਦਿ ਪਾਉਂਦੇ ਹਨ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਡੂੰਘਾ ਹਲ ਚਲਾਉਣ ਨਾਲ ਹੇਠਾਂ ਦੀ ਮਿੱਟੀ ਉੱਪਰ ਆ ਜਾਂਦੀ ਹੈ ਹੁਣ ਜੇਕਰ ਉੱਪਰ ਦੀ ਮਿੱਟੀ ਦੋ ਫੁੱਟ-ਸਵਾ ਦੋ ਫੁੱਟ ਹਲ ਦੀ ਮੱਦਦ ਨਾਲ ਹੇਠਾਂ ਚਲੀ ਜਾਂਦੀ ਹੈ ਤਾਂ ਹੇਠਾਂ ਦੀ ਮਿੱਟੀ ਉੱਪਰ ਆ ਜਾਂਦੀ ਹੈ ਤਾਂ ਅਲੱਗ ਤੋਂ ਕੁਝ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਆਪ ਜੀ ਨੇ ਅੱਗੇ ਫਰਮਾਇਆ ਕਿ ਕਣਕ ਅਤੇ ਝੋਨੇ ਦੇ ਖੇਤਾਂ ’ਚ ਇਸ ਤਰ੍ਹਾਂ ਨਾੜ ਅਤੇ ਪਰਾਲੀ ਹੇਠਾਂ ਜਾ ਕੇ ਖਾਦ ਦਾ ਕੰਮ ਕਰਦੀ ਹੈ ਇਸ ਤਰ੍ਹਾਂ ਅਸੀਂ ਖਾਦ ਵੀ ਬਣਾ ਲੈਂਦੇ ਹਾਂ ਅਤੇ ਉੱਪਰੋਂ ਜੋ ਇੰਨਾ ਕੁਝ ਪਾਉਣਾ ਪੈਂਦਾ ਹੈ ਉਸ ਤੋਂ ਵੀ ਬਚਾਅ ਹੋ ਜਾਂਦਾ ਹੈ ਤਾਂ ਕਿਸਾਨਾਂ ਦਾ ਫਾਇਦਾ ਵੀ ਅਤੇ ਨਾਲ ਹੀ ਆਰਗੈਨਿਕ ਫਸਲ ਵੀ ਬਣ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ