ਸਾਢੇ 4 ਮਹੀਨੇ ਬਾਅਦ ਪੰਜਾਬ ਤੋਂ ਦਿੱਲੀ ਪਹੁੰਚਿਆ ਲਾਰੈਂਸ, 10 ਦਿਨ ਦਾ ਮਿਲਿਆ ਰਿਮਾਂਡ

Delhi Police

ਸਾਢੇ 4 ਮਹੀਨੇ ਬਾਅਦ ਪੰਜਾਬ ਤੋਂ ਦਿੱਲੀ ਪਹੁੰਚਿਆ ਲਾਰੈਂਸ, 10 ਦਿਨ ਦਾ ਮਿਲਿਆ ਰਿਮਾਂਡ

ਅੰਮ੍ਰਿਤਸਰ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਸਾਢੇ 4 ਮਹੀਨਿਆਂ ਬਾਅਦ ਪੰਜਾਬ ਤੋਂ ਬਾਹਰ ਗਿਆ ਹੈ। ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਦਿੱਲੀ ਲੈ ਜਾਣ ਵਾਲੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਸਵੇਰੇ ਅਦਾਲਤ ’ਚ ਪੇਸ਼ ਕੀਤਾ। ਦਿੱਲੀ ਦੀ ਅਦਾਲਤ ਨੇ ਲਾਰੇਂਸ ਨੂੰ 10 ਦਿਨਾਂ ਲਈ ਐਨਆਈਏ ਦੇ ਹਵਾਲੇ ਕਰ ਦਿੱਤਾ ਹੈ। ਐਨਆਈਏ ਨੇ ਉਸ ’ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਨੇ ਗੈਂਗਸਟਰ ਲਾਰੈਂਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਹੈ, ਜੋ ਕਿ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ’ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਨਿਯਮ ਹਨ। ਇਸ ਦੇ ਹੁਕਮ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਗਏ ਸਨ। ਜਿਸ ਤੋਂ ਬਾਅਦ ਐਨਆਈਏ ਲਾਰੇਂਸ ਨੂੰ ਬਠਿੰਡਾ ਜੇਲ੍ਹ ਤੋਂ ਆਪਣੀ ਹਿਰਾਸਤ ਵਿੱਚ ਲੈਣ ਜਾ ਰਹੀ ਹੈ। ਐਨਆਈਏ ਲਾਰੇਂਸ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਅੱਤਵਾਦੀ ਸਬੰਧਾਂ ਦੇ ਸਬੰਧ ’ਚ ਉਸ ਤੋਂ ਪੁੱਛਗਿੱਛ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ