ਡੀਜ਼ਲ ਦੀਆਂ ਕੀਮਤਾਂ 20-21 ਪੈਸੇ ਹੋਈਆਂ ਘੱਟ

Petrol Diesel Prices

ਡੀਜ਼ਲ ਦੀਆਂ ਕੀਮਤਾਂ 20-21 ਪੈਸੇ ਹੋਈਆਂ ਘੱਟ

ਨਵੀਂ ਦਿੱਲੀ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ 20-21 ਪੈਸੇ ਪ੍ਰਤੀ ਲੀਟਰ ਤੱਕ ਘਟਾਈਆਂ ਹਨ ਜਦੋਂਕਿ ਪੈਟਰੋਲ ਦੀ ਕੀਮਤ ਸਥਿਰ ਰਹੀ।

Diesel Prices

ਇਸ ਤੋਂ ਪਹਿਲਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਦੋਵੇਂ ਈਂਧਣ ਦੀਆਂ ਕੀਮਤਾਂ ਘੱਟ ਹੋਈਆਂ ਸਨ। ਪਿਛਲੇ ਤਿੰਨ ਦਿਨਾਂ ‘ਚ ਡੀਜ਼ਲ ਕਰੀਬ 80 ਪੈਸੇ ਸਸਤਾ ਹੋ ਚੁੱਕਿਆ ਹੈ। ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ 81.14 ‘ਤੇ ਸਥਿਰ ਰਿਹਾ ਜਦੋਂਕਿ ਡੀਜ਼ਲ 20 ਪੈਸੇ ਸਸਤਾ ਹੋ ਕੇ 71.82 ਰੁਪਏ ਪ੍ਰਤੀ ਲੀਟਰ ਰਿਹਾ। ਮੁੰਬਈ ‘ਚ ਪੈਟਰੋਲ 87.82 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਤੇ ਡੀਜ਼ਲ 2 ਪੈਸੇ ਘੱਟ ਹੋ ਕੇ 78.27 ਰੁਪਏ ਪ੍ਰਤੀ ਲੀਟਰ ਰਹਿ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.