ਨਸ਼ੇੜੀ ਕੈਦੀਆਂ ਨੂੰ ਮਿਲੇਗਾ ਜੇਲ੍ਹ ਤੋਂ ਛੁਟਕਾਰਾ

Detainees, Get, Prisoners, From, Prison

ਸੂਚੀ ਤਿਆਰ ਕਰਨ ਵਿੱਚ ਜੁਟੀ ਸਰਕਾਰ, ਰੱਦ ਹੋਣਗੇ ਸਾਰੇ ਮਾਮਲੇ | Prisoner

  • ਸਰਕਾਰ ਕੋਲ ਖ਼ੁਦ ਨਹੀਂ ਮੁਕੰਮਲ ਗਿਣਤੀ, ਕਿੰਨੇ ਨਸ਼ੇੜੀ ਸਿਰਫ਼ ਨਸ਼ਾ ਕਰਨ ਦੇ ਦੋਸ਼ ‘ਚ ਅੰਦਰ | Prisoner

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ਾ ਕਰਨ ਦੇ ਦੋਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਾਰੇ ਕੈਦੀਆਂ ਨੂੰ ਜਲਦ ਹੀ ਰਿਹਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਾਰੇ ਉਨ੍ਹਾਂ ਕੈਦੀਆਂ ਦੀ ਲਿਸਟ ਤਿਆਰ ਹੋਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੂੰ ਸਿਰਫ਼ ਨਸ਼ਾ ਕਰਨ ਦੇ ਦੋਸ਼ ਹੇਠ ਹੀ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਨਸ਼ਾ ਵੇਚਣ ਦਾ ਕੋਈ ਵੀ ਦੋਸ਼ ਉਨ੍ਹਾਂ ਉੱਪਰ ਸਾਬਤ ਨਹੀਂ ਹੋ ਪਾਇਆ ਹੈ। ਇਸ ਤਰ੍ਹਾਂ ਦੇ ਸਾਰੇ ਕੈਦੀਆਂ ਦੇ ਉੱਪਰ ਦਰਜ਼ ਕੀਤੇ ਗਏ ਕੇਸ ਵੀ ਰੱਦ ਕੀਤੇ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸੇ ਵੀ ਸਮੇਂ ਇਸ ਸਬੰਧੀ ਐਲਾਨ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਨਸ਼ੇ ਦੇ ਵਪਾਰੀਆ ਨੂੰ ਘੱਟ ਅਤੇ ਨਸ਼ਾ ਕਰਨ ਵਾਲੇ ਜਿਆਦਾ ਨੌਜਵਾਨਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਇਸ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਹੈ ਪਰ ਇਨ੍ਹਾਂ ਨੂੰ ਰਿਹਾਅ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਨਸ਼ਾ ਕਰਨ ਵਾਲੇ ਵੱਡੀ ਗਿਣਤੀ ਵਿੱਚ ਹਜ਼ਾਰਾਂ ਨੌਜਵਾਨ ਜੇਲ੍ਹਾਂ ਵਿੱਚ ਬੰਦ ਪਏ ਹਨ, ਜਿਨ੍ਹਾਂ ਨੂੰ ਕਿ ਹੁਣ ਰਿਹਾ ਕਰਨ ਬਾਰੇ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਬਰਨਾਲਾ ਵਿੱਚ ਸਰਕਾਰੀ ਦਫਤਰਾਂ ਨੇੜੇ ਲਿਖੇ ਖਾਲਿਸਤਾਨ ਪੱਖੀ ਨਾਅਰੇ

ਸੂਤਰਾ ਅਨੁਸਾਰ ਇਸ ਤਰ੍ਹਾਂ ਦੇ ਸਾਰੇ ਮਾਮਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਹਰ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਪੱਧਰ ‘ਤੇ ਇਹ ਸੂਚੀ ਪਾਸ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਨੂੰ ਭੇਜਿਆ ਜਾਏਗਾ, ਜਿਥੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਜ਼ਿਲ੍ਹਾ ਪੱਧਰ ‘ਤੇ ਗਿਣਤੀ ਅਤੇ ਸੂਚੀ ਤਿਆਰ ਹੋਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪੀ ਜਾਏਗੀ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਨਸ਼ੇੜੀਆਂ ਨੂੰ ਪਹਿਲਾਂ ਜ਼ਮਾਨਤ ਦਵਾਉਂਦੇ ਹੋਏ ਜਾਂ ਫਿਰ ਸਿੱਧਾ ਕੇਸ ਰੱਦ ਕਰਦੇ ਹੋਏ ਛੱਡਣ ਬਾਰੇ ਵਿਚਾਰ ਹੋ ਰਿਹਾ ਹੈ ਪਰ ਇਸ ਸਬੰਧੀ ਕੋਈ ਫੈਸਲਾ ਵੀ ਆਖ਼ਰੀ ਫੈਸਲਾ ਕਾਨੂੰਨੀ ਸਲਾਹ ਤੋਂ ਬਾਅਦ ਪੰਜਾਬ ਕੈਬਨਿਟ ਵਲੋਂ ਲਿਆ ਜਾਏਗਾ।