ਕੁਮਾਰ ਸਵਾਮੀ ਦੀ ਬੇਵੱਸੀ ਜਾਂ ਕੁਝ ਹੋਰ

Kumar, Swami, Helpless, Some, Other

ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਇੱਕ ਜਨਤਕ ਪ੍ਰੋਗਰਾਮ ‘ਚ ਗਠਜੋੜ ਸਰਕਾਰ ਚਲਾਉਣ ਨੂੰ ਜ਼ਹਿਰ ਪੀਣ ਬਰਾਬਰ ਦੱਸਿਆ ਹੈ। ਆਪਣੀ ਬੇਵੱਸੀ ਪ੍ਰਗਟ ਕਰਦਿਆਂ ਉਹ ਹੰਝੂ ਭਰ-ਭਰ ਰੋਏ ਵੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਹ ਚਾਹੁਣ ਤਾਂ ਦੋ ਘੰਟਿਆਂ ‘ਚ ਅਸਤੀਫਾ ਦੇ ਸਕਦੇ ਹਨ। ਕੁਮਾਰ ਦੀਆਂ ਇਹ ਗੱਲਾਂ ਭਾਵੁਕ ਘੱਟ ਤੇ ਹਾਸੋਹੀਣੀਆਂ ਵੱਧ ਹਨ। ਇਹ ਆਪਣੇ-ਆਪ ‘ਚ ਡਰਾਮੇਬਾਜ਼ੀ ਵਾਲੀ ਗੱਲ ਹੈ। ਸਿਆਸਤ ਉਂਜ ਵੀ ਇੱਕ ਡਰਾਮੇ ਦੀ ਤਰ੍ਹਾਂ ਹੈ ਪਰ ਸਵਾਮੀ ਨੇ ਰੋਲ ਬੜੀ ਨਿਪੁੰਨਤਾ ਨਾਲ ਨਿਭਾਇਆ ਹੈ। ਉਹ ਗਠਜੋੜ ਸਰਕਾਰ ਨੂੰ ਜ਼ਹਿਰ ਕਹਿ ਰਹੇ ਹਨ। ਪਹਿਲੀ ਗੱਲ ਕਰਨਾਟਕ ਕੋਈ ਪਹਿਲਾ ਸੂਬਾ ਨਹੀਂ ਜਿੱਥੇ ਗਠਜੋੜ ਸਰਕਾਰ ਬਣੀ ਹੈ। ਜਨਤਾ ਦਲ ਨੇ ਸੱਤਾ ਹਾਸਲ ਕਰਨ ਖਾਤਰ ਕਾਂਗਰਸ ਦੀ ਗਠਜੋੜ ਦੀ ਪੇਸ਼ਕਸ਼ ਨੂੰ ਇੱਕਦਮ ਸਵੀਕਾਰ ਕਰ ਲਿਆ ਸੀ। ਕੁਮਾਰ ਸਵਾਮੀ ਤੇ ਜਨਤਾ ਦਲ ਦਾ ਸੱਤਾ ਲਈ ਮੋਹ ਸਪੱਸ਼ਟ ਸੀ। (Kumar Swamy)

ਇਹ ਵੀ ਪੜ੍ਹੋ : ਪਾਣੀ ਨਾਲ ਆਈ ਤਬਾਹੀ ਤੋਂ ਬਾਅਦ ਰਾਹਤ ਦੀ ਖ਼ਬਰ, ਹਫ਼ਤੇ ਭਰ ਦਾ ਮੌਸਮ ਜਾਨਣ ਲਈ ਪੜ੍ਹੋ ਇਹ ਖ਼ਬਰ

ਕਾਂਗਰਸ ਨੇ ਵੱਧ ਸੀਟਾਂ ਲੈਣ ਦੇ ਬਾਵਜ਼ੂਦ ਜਨਤਾ ਦਲ (ਯੂ) ‘ਤੇ ਵਿਸ਼ਵਾਸ ਕੀਤਾ ਹੈ। ਗਠਜੋੜ ਸਰਕਾਰ ਚਲਾਉਣ ਦਾ ਫੈਸਲਾ ਉਨ੍ਹਾਂ ਆਪ ਹੀ ਲਿਆ ਸੀ। ਕੁਝ ਦਿੱਕਤਾਂ ਗਠਜੋੜ ਸਰਕਾਰ ‘ਚ ਹੁੰਦੀਆਂ, ਮੱਤਭੇਦ ਉੱਭਰਦੇ ਹਨ ਜਿਸ ਨੂੰ ਸੂਝਵਾਨ ਮੁੱਖ ਮੰਤਰੀ ਸੂਬੇ ਦੀ ਬਿਹਤਰੀ ਲਈ ਦੂਰ ਕਰ ਲੈਂਦੇ ਹਨ। ਇਹੀ ਕੁਮਾਰ ਸਵਾਮੀ ਕਈ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦੇ ਰਹੇ ਸਨ ਕਿ ਉਨ੍ਹਾਂ ਨੂੰ (ਕੁਮਾਰ ਸਵਾਮੀ) ਆਪਣੀ ਸਿਹਤ ਦੀ ਨਹੀਂ ਸਗੋਂ ਸੂਬੇ ਦੀ ਸਿਹਤ ਦੀ ਫ਼ਿਕਰ ਹੈ। (Kumar Swamy)

ਸਵਾਮੀ ਇੱਕਦਮ ਬਦਲ ਕੇ ਹਥਿਆਰ ਕਿਵੇਂ ਸੁੱਟ ਗਏ? ਜੇਕਰ ਉਨ੍ਹਾਂ ਨੂੰ ਸੂਬੇ ਦੀ ਸਿਹਤ ਦੀ ਫ਼ਿਕਰ ਸੀ ਤਾਂ ਉਹ ਗਠਜੋੜ ਚਲਾਉਣ ਨੂੰ ਸੂਬੇ ਦੀ ਸਿਹਤ ਪ੍ਰਤੀ ਫਿਕਰਮੰਦੀ ਮੰਨਦੇ ਸਵਾਮੀ ਦੀ ਇਹ ਗੱਲ ਵੀ ਬੇਬੁਨਿਆਦ ਹੈ ਕਿ ਜੇਕਰ ਉਹ ਚਾਹੁਣ ਤਾਂ ਅਸਤੀਫਾ ਦੇ ਸਕਦੇ ਹਨ। ਅਸਤੀਫਾ ਦੇਣ ਦੀ ਗੱਲ ਆਪਣੇ-ਆਪ ‘ਚ ਉਨ੍ਹਾਂ ਕਰੋੜਾਂ ਵੋਟਰਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਸਵਾਮੀ ‘ਤੇ ਵਿਸ਼ਵਾਸ ਕਰਕੇ ਸੂਬੇ ਦੀ ਕਮਾਨ ਉਨ੍ਹਾਂ ਦੇ ਹੱਥ ਸੌਂਪੀ ਹੈ। ਦਰਅਸਲ ਸਵਾਮੀ ਟੇਢੇ ਢੰਗ ਨਾਲ ਕਰਨਾਟਕ ਦੀ ਜਨਤਾ ਨੂੰ ਉਲਾਂਭਾ ਦੇ ਰਹੇ ਹਨ, ਜਿਸ ਨੇ ਜਨਤਾ ਦਲ (ਯੂ) ਨੂੰ ਬਹੁਮਤ ਨਹੀਂ ਦਿੱਤਾ ਉਹ ਭਵਿੱਖ ‘ਚ ਵੋਟਰਾਂ ਦੀ ਹਮਦਰਦੀ ਜਿੱਤਣ ਦੀ ਝਾਕ ‘ਚ ਹਨ। ਹੁਣ ਬਿਹਤਰ ਇਹੀ ਹੈ ਕਿ ਸਵਾਮੀ ਕਾਂਗਰਸ ਦਾ ਕਸੂਰ ਕੱਢਣ ਦੀ ਬਜਾਇ ਅਹੁਦੇ ਦੀ ਉਸ ਸਹੁੰ ਦਾ ਸਤਿਕਾਰ ਕਰਨ ਜਿਹੜੀ ਉਨ੍ਹਾਂ ਮੁੱਖ ਮੰਤਰੀ ਬਣਨ ਵੇਲੇ ਚੁੱਕੀ ਸੀ। ਬਿਨਾ ਸ਼ੱਕ ਸਵਾਮੀ ਦੀ ਇਸ ‘ਹੰਝੂ ਪੈਂਤਰੇਬਾਜ਼ੀ’ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਲੋਕਤੰਤਰ ਦੀ ਸ਼ਾਨ ਫਿੱਕੀ ਪਾਈ ਹੈ।