ਬਰਨਾਲਾ ਵਿੱਚ ਸਰਕਾਰੀ ਦਫਤਰਾਂ ਨੇੜੇ ਲਿਖੇ ਖਾਲਿਸਤਾਨ ਪੱਖੀ ਨਾਅਰੇ

Barnala
ਬਰਨਾਲਾ। ਖਾਲਿਸਤਾਨੀ ਨਾਅਰਿਆਂ 'ਤੇ ਪ੍ਰਸ਼ਾਸਨ ਵੱਲੋਂ ਰੰਗ ਕਰਵਾ ਕੇ ਲਿਖੇ ਸਲੋਗਨ ਦਾ ਦ੍ਰਿਸ਼।

ਬਰਨਾਲਾ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਬਰਨਾਲਾ (Barnala) ਦੀਆਂ ਕਈ ਥਾਵਾਂ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਰਿਹਾਇਸ਼ ਨੇੜੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਹਨਾਂ ਨੂੰ ਲਿਖਣ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਮੁਤਾਬਿਕ ਵਣ ਵਿਭਾਗ ਅਤੇ ਸੀਐੱਮ ਭਗਵੰਤ ਮਾਨ ਦੇ ਸਰਕਾਰੀ ਬੈਨਰਾਂ ’ਤੇ ਵੀ ਇਸ ਤਰ੍ਹਾਂ ਦੇ ਨਾਅਰੇ ਲਿਖੇ ਗਏ ਹਨ।

ਸਰਕਾਰੀ ਦਫਤਰਾਂ ਤੇ ਇਸ ਤਰਾਂ ਦੇ ਨਾਅਰੇ ਲਿਖੇ ਗਏ ਹਨ। ਇਹਨਾਂ ਨਾਰਿਆਂ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਵਾਇਰਲ ਹੋਈ ਇੱਕ ਵੀਡੀਓ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਉਸ ਨੇ ਖਾਲਿਸਤਾਨ ਪੱਖੀ ਗੱਲਾਂ ਕੀਤੀਆਂ ਹਨ। ਊੱਥੇ ਹੀ ਬਰਨਾਲਾ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਤੁਰੰਤ ਹਰਕਤ ’ਚ ਆਉਂਦਿਆਂ ਜਿੱਥੇ-ਜਿੱਥੇ ਨਾਅਰੇ ਲਿਖੇ ਸਨ, ਉੱਥੇ-ਉੱਥੇ ਰੰਗ ਕਰਵਾ ਦਿੱਤਾ। ਇਸ ਤੋਂ ਇਲਾਵਾ ਵਣ ਵਿਭਾਗ ਦੀ ਕੰਧ ’ਤੇ ਲਿਖੇ ਨਾਅਰੇ ’ਤੇ ਰੰਗ ਮਾਰਕੇ ਉੱਪਰ ‘ਫੁੱਲ ਤੋੜ੍ਹਣਾ ਮਨ੍ਹਾਂ ਹੈ’ ਲਿਖਵਾ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸਰਕਾਰ ਦੀਆਂ ਇਹ 5 ਸਕੀਮਾਂ ਹਨ ਬਹੁਤ ਹੀ ਫਾਇਦੇਮੰਦ! ਤੁਹਾਨੂੰ ਲੋਨ, ਪੈਨਸ਼ਨ ਤੇ ਮਿਲੇਗੀ ਚੰਗੀ ਸਿਹਤ