ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੀ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ

Mental Health Support
ਸਮਾਣਾ : ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਉਦੇ ਹੋਏ ਸੇਵਾਦਾਰ। ਫੋਟੋ ਸੁਨੀਲ ਚਾਵਲਾ

ਸੇਵਾਦਾਰਾਂ ਦਾ ਜਿਨਾਂ ਵੀ ਧੰਨਵਾਦ ਕਰੀਏ ਉਨ੍ਹਾਂ ਘੱਟ-ਡਾ. ਸ਼ਾਮ ਲਾਲ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਸੇਵਾਦਾਰਾਂ ਵੱਲੋਂ ਸੜਕ ਕਿਨਾਰੇ ਘੁੰਮ ਰਹੇ ਇੱਕ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਇਸ ਮੌਕੇ 85 ਮੈਂਬਰ ਭੈਣ ਮਮਤਾ ਰਾਣੀ ਇੰਸਾਂ ਨੇ ਦੱਸਿਆ ਕਿ ਸਮਾਣਾ ਦੇ ਟੀ-ਪੁਆਇੰਟ ’ਤੇ ਜਦੋਂ ਘਰ ਵੱਲ ਜਾ ਰਹੀ ਸੀ ਤਾਂ ਮੇਰੀ ਨਿਗ੍ਹਾ ਸੜਕ ’ਤੇ ਘੁੰਮ ਰਹੀ ਇਕ ਔਰਤ ਤੇ ਗਈ ਜਿਸ ਦੇ ਕੱਪੜੇ ਵੀ ਫੱਟੇ ਹੋਏ ਸਨ ਤਾਂ ਉਨ੍ਹਾਂ ਤੁਰੰਤ ਸੇਵਾਦਾਰਾਂ ਭੈਣਾ ਨੂੰ ਫੋਨ ਰਾਹੀਂ ਬੁਲਾ ਲਿਆ। ਉਨ੍ਹਾਂ ਦੱਸਿਆ ਕਿ ਉਕਤ ਮੰਦਬੁੱਧੀ ਔਰਤ ਨੂੰ ਪਹਿਲਾ ਤਾਂ ਸਾਫ ਕੱਪੜੇ ਪਵਾਏ ਤੇ ਉਸ ਤੋਂ ਬਾਅਦ ਜਾਣਕਾਰੀ ਲੈਣ ਦੀ ਕੋਸ਼ਸ਼ ਕੀਤੀ ਪਰ ਉਕਤ ਔਰਤ ਕੁੱਝ ਵੀ ਦੱਸਣ ਤੋਂ ਅਸਮਰਥ ਸੀ। (Mental Health Support)

ਉਨ੍ਹਾਂ ਦੱਸਿਆ ਕਿ ਸਮਾਣਾ ਦੇ ਜਿੰਮੇਵਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਜਿੰਮੇਵਾਰਾਂ ਵੱਲੋਂ ਮਿਲ ਕੇ ਸਿਟੀ ਪੁਲਿਸ ਵਿਚ ਲੈ ਗਏ। ਪੁਲਿਸ ਦੀ ਕਾਰਵਾਈ ਕਰਨ ਤੋਂ ਬਾਅਦ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾ ਕੇ ਸਮਾਣਾ ਦੇ ਹਰੀ ਚੰਦ ਪਿੰਗਲਾ ਆਸ਼ਰਮ ਵਿਚ ਛੱਡਿਆ ਗਿਆ। ਇਸ ਮੌਕੇ ਬਲਾਕ ਸਮਾਣਾ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਦੱਸਿਆ ਕਿ 85 ਮੈਂਬਰ ਭੈਣ ਮਮਤਾ ਇੰਸਾਂ ਦਾ ਫੋਨ ਆਇਆ ਕਿ ਇੱਕ ਔਰਤ ਜੋ ਕਿ ਮੰਦਬੁੱਧੀ ਲਗ ਰਹੀ ਹੈ ਤੇ ਉਨ੍ਹਾਂ ਦੇ ਫੋਨ ਤੋਂ ਬਾਅਦ ਸਮਾਣਾ ਦੇ ਜਿੰਮੇਵਾਰਾਂ ਨਾਲ ਪੁੱਜ ਗਏ ਤੇ ਮੰਦਬੁੱਧੀ ਤੋਂ ਜਾਣਕਾਰੀ ਲੈਣ ਦੀ ਕੋਸਿਸ਼ ਕੀਤੀ ਤਾਂ ਉਸ ਨੇ ਆਪਣਾ ਨਾਮ ਸਵਿਤਰੀ ਤੇ ਕਦੇ ਦੂਜਾ ਨਾਂਅ ਦੱਸ ਰਹੀ ਸੀ। ਉਨ੍ਹਾਂ ਸਮੂਹ ਸੇਵਾਦਾਰਾਂ ਦੀ ਹਾਜ਼ਰੀ ਵਿਚ ਸਿਟੀ ਥਾਣਾ ਵਿਖੇ ਕਾਗਾਜ਼ੀ ਕਾਰਵਾਈ ਕਰਨ ਤੋਂ ਬਾਅਦ ਸਮਾਣਾ ਦੇ ਹਰੀਚੰਦ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ।

Mental Health Support
ਸਮਾਣਾ : ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਉਦੇ ਹੋਏ ਸੇਵਾਦਾਰ। ਫੋਟੋ ਸੁਨੀਲ ਚਾਵਲਾ

ਇਹ ਵੀ ਪੜ੍ਹੋ : Barnawa UP : ਬਰਨਾਵਾ ਵਿਖੇ ਪਵਿੱਤਰ ਭੰਡਾਰੇ ‘ਚ ਵਗਿਆ ਸ਼ਰਧਾ ਦਾ ਸਮੁੰਦਰ

ਇਸ ਮੌਕੇ ਹਰੀ ਚੰਦ ਪਿੰਗਲਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਸ਼ਾਮ ਲਾਲ ਨੇ ਕਿਹਾ ਕਿ ਧੰਨ ਹਨ ਇਹ ਸੇਵਾਦਾਰ ਜਿਹੜੇ ਨਾ ਸਰਦੀ ਵੇਖਦੇ ਹਨ ਤੇ ਨਾ ਹੀ ਗਰਮੀ ਤੇ ਹਰ ਸਮੇਂ ਸੇਵਾ ਵਿਚ ਹੀ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੰਦਬੁੱਧੀਆ ਨੂੰ ਨਾ ਤਾਂ ਦਿਨ ਪਤਾ ਹੁੰਦਾ ਹੈ ਤੇ ਨਾ ਹੀ ਰਾਤ ਤੇ ਨਾ ਹੀ ਚੰਗੇ ਦਾ ਤੇ ਨਾ ਹੀ ਮਾੜੇ ਦਾ ਪਤਾ ਹੁੰਦਾ ਹੈ ਇਹ ਤਾਂ ਬਸ ਆਪਣੀ ਮੋਜ਼ ਵਿਚ ਹੀ ਘੁੰਮਦੇ ਰਹਿੰਦੇ ਹਨ ਪਰ ਇਨ੍ਹਾਂ ਸੇਵਾਦਾਰਾਂ ਵੱਲੋਂ ਇਨ੍ਹਾਂ ਮੰਦਬੁੱਧੀਆ ਨੂੰ ਇੱਥੇ ਪਹੁੰਚਾ ਕੇ ਜਿਹੜਾ ਮਾਨਵਤਾ ਭਲਾਈ ਦਾ ਕਾਰਜ ਕੀਤੀ ਹੈ ਉਸ ਲਈ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ। (Mental Health Support)

ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਨ੍ਹਾਂ ਮੰਦਬੁੱਧੀਆਂ ਨੂੰ ਸੜਕ ’ਤੇ ਘੁੰਮ ਰਹੇ ਨੂੰ ਪਿੰਗਲਾ ਆਸ਼ਰਮ ਵਿਚ ਛੱਡਦੇ ਹਨ ਕਿਉਂਕਿ ਇਨ੍ਹਾਂ ਨੂੰ ਖਾਣ ਲਈ ਰੋਟੀ ਮਿਲ ਜਾਂਦੀ ਹੈ ਤੇ ਰਹਿਣ ਲਈ ਛੱਤ। ਮੈਂ ਇਨ੍ਹਾਂ ਸੇਵਾਦਾਰਾਂ ਦਾ ਜਿਨ੍ਹਾਂ ਵੀ ਧੰਨਵਾਦ ਕਰ੍ਹਾ ਉਨ੍ਹਾਂ ਹੀ ਘੱਟ ਹੈ ਕਿਉਂਕਿ ਇਹ ਆਪਣੇ ਪਰਿਵਾਰ ਵਾਂਗ ਹੀ ਇਨ੍ਹਾਂ ਮੰਦਬੁਧੀਆਂ ਦੀ ਸੇਵਾ ਕਰਦੇ ਹਨ ਤੇ ਇਨ੍ਹਾਂ ਨੂੰ ਇੱਥੇ ਛੱਡ ਜਾਂਦੇ ਹਨ।

ਉਨ੍ਹਾਂ ਪੂਜਨੀਕ ਗੁਰੂ ਜੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸੱਚੇ ਗੁਰੂ ਦੇ ਵੱਲੋਂ ਕਹੇ ਅਨੁਸਾਰ ਹੀ ਇਹ ਸੇਵਾਦਾਰ ਮਾਨਵਤਾ ਭਲਾਈ ਦੀ ਸੇਵਾ ਕਰਦੇ ਹਨ। ਇਸ ਮੌਕੇ 85 ਮੈਂਬਰ ਹਰਜੀਤ ਕੌਰ ਇੰਸਾਂ ਮਵੀ ਕਲਾਂ, ਜਿੰਮੇਵਾਰ ਭੈਣ ਸੁਨੀਤਾ ਇੰਸਾਂ, ਬਲਜੀਤ ਇੰਸਾਂ, ਸੱਤਪਾਲ ਇੰਸਾਂ, ਜਿੰਮੇਵਾਰ ਬਾਈ ਅਮਿਤ ਇੰਸਾਂ, ਜੀਵਨ ਇੰਸਾਂ, ਅਸ਼ੋਕ ਇੰਸਾਂ, ਗੁਰਜੰਟ ਇੰਸਾਂ ਤੇ ਜਸਵੀਰ ਇੰਸਾਂ ਨੇ ਇਸ ਮਾਨਵਤਾ ਭਲਾਈ ਦੇ ਕਾਰਜ ਵਿਚ ਹਿੱਸਾ ਲਿਆ।