ਡੇਰਾ ਸ਼ਰਧਾਲੂ ਨੇ ਜਾਨ ’ਤੇ ਖੇਡ ਕੇ ਲੜਕੀ ਨੂੰ ਗੁੰਡਿਆਂ ਤੋਂ ਬਚਾਇਆ

(ਸੱਚ ਕਹੂੰ ਨਿਊਜ਼) ਸਿਕੰਦਰਾਬਾਦ। ਤਮਿਲਨਾਡੂ ਸੂਬੇ ’ਚ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਭਾਈ ਮਣੀਰਾਮ ਮੀਣਾ ਇੰਸਾਂ ਨੇ ਅਪਣੀ ਜਾਨ ’ਤੇ ਖੇਡ ਕੇ ਇੱਕ ਮੰਧਬੁਧੀ ਲੜਕੀ ਨੂੰ ਸ਼ਰਾਰਤੀ ਅਨਸਰਾਂ ਤੋਂ ਬਚਾਇਆ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਪ੍ਰੇਰਨਾ ਨਾਲ ਇਹ ਨੇਕ ਕੰਮ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਸਿਕੰਦਰਾਬਾਦ ਰੇਲਵੇ ਸਟੇਸ਼ਨ ’ਤੇ ਜਿਵੇਂ ਹੀ ਇੱਕ ਮੰਦਬੁੱਧੀ ਲੜਕੀ ਪਾਂਗਿਲਾ ਜਾਮੁਡਾ ਨੂੰ ਸ਼ਰਾਰਤੀ ਅਨਸਰ ਕਾਫੀ ਪਰੇਸ਼ਾਨ ਕਰ ਰਹੇ ਸਨ, ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਤੇਜ਼ ਆਵਾਜ ’ਚ ਲਲਕਾਰਿਆ ਤਾਂ ਉਹ ਸ਼ਰਾਰਤੀ ਅਨਸਰ ਡਰ ਗਏ ਅਤੇ ਉਸ ਲੜਕੀ ਨੂੰ ਛੱਡ ਕੇ ਭੱਜ ਗਏ।

ਡੇਰਾ ਸ਼ਰਧਾਲੂ ਨੇ ਮੰਦਬੁੱਧ ਲੜਕੀ ਦੀ ਸਾਰ ਸੰਭਾਲ ਕੀਤੀ ਅਤੇ ਜਿਵੇਂ ਹੀ ਪਤਾ ਲੱਗਿਆ ਜਿਹੜੀ ਕਿ ਪਿੰਡ ਬ੍ਰਦਾਵੰਨ, ਬਾਰੀ, ਪੱਛਮੀ ਸਿੰਹਭੂਮ, ਝਾਰਖੰਡ ਦੀ ਵਾਸੀ ਹੈ ਤਾਂ ਤੁਰੰਤ ਟਿਕਟ ਬੁਕ ਕਰਕੇ ਤਮਿਲਨਾਡੂ ਤੋਂ ਉਸ ਦੇ ਘਰ ਸੁਰੱਖਿਅਤ ਪਹੁੰਚਾਇਆ। ਜ਼ਿਕਰਯੋਗ ਹੈ ਕਿ ਲੜਕੀ ਦੀ ਸਾਰ-ਸੰਭਾਲ ਕਰਨ ’ਚ ਤਮਿਲਨਾਡੂ ’ਚ ਰਹਿਣ ਵਾਲੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਰਾਜ਼ੇਸ਼ ਇੰਸਾਂ ਦੀ ਵੀ ਬਹੁਤ ਮਹੱਤਵਪੁਰਣ ਭੂਮਿਕਾ ਰਹੀ । ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ 147 ਮਾਨਵਤਾ ਭਲਾਈ ਕੇ ਕਾਰਜ਼ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ