ਸਤਿਸੰਗ ਕਰਾਂਗੇ ਨਾਮ ਵੀ ਦੇਵਾਂਗੇ ਦੂਜਾ ਦਰਵਾਜ਼ਾ ਖੁੱਲ੍ਹਣ ’ਤੇ 

shah-mastana ji

ਸੱਚੇ ਰੂਹਾਨੀ ਫਕੀਰਾਂ ਦੇ ਬਚਨ ਸੱਚੇ ਤੇ ਅਟੱਲ ਹੁੰਦੇ ਹਨ ((Shah Mastana ji Maharaj))

ਘੁੱਕਰ ਸਿੰਘ ਨੰਬਰਦਾਰ ਪਿੰਡ ਝੁੰਬਾ ਭਾਈ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਸੰਨ 1959 ਦੀ ਗੱਲ ਹੈ ਕਿ ਮੈਂ ਆਪਣੇ ਪਿੰਡ ਦੀ ਸਾਧ-ਸੰਗਤ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ’ਚ ਸਤਿਸੰਗ ਸੁਣਨ ਲਈ ਆਇਆ ਹੋਇਆ ਸੀ। ਪੂਜਨੀਕ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮੈਨੂੰ ਅਥਾਹ ਖੁੁਸ਼ੀ ਮਿਲੀ ਸਾਡੇ ਪਿੰਡ ਦੀ ਸਾਧ-ਸੰਗਤ ਚਾਹੁੰਦੀ ਸੀ ਕਿ ਸਾਡੇ ਪਿੰਡ ’ਚ ਸਤਿਸੰਗ ਹੋਵੇ। ਮੈਂ ਤੇ ਭਗਤ ਈਸ਼ਰ ਸਿੰਘ ਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji Maharaj) ਦੇ ਪਵਿੱਤਰ ਚਰਨਾਂ-ਕਮਲਾਂ ’ਚ ਬੇਨਤੀ ਕੀਤੀ ਕਿ ਸਾਈਂ ਜੀ! ਸਾਡੇ ਪਿੰਡ ’ਚ ਵੀ ਸਤਿਸੰਗ ਕਰੋ ਜੀ।

ਪਰਮ ਦਿਆਲੂ ਦਾਤਾਰ ਜੀ ਨੇ ਫ਼ਰਮਾਇਆ, ‘‘ਭਾਈ! ਤੁਹਾਡਾ ਕਿਹੜਾ ਪਿੰਡ ਹੈ, ਘੁੱਦਾ-ਝੁੰਬਾ’’ ਅਸੀਂ ਕਿਹਾ ਕਿ ਹਾਂ ਜੀ, ਉਹੀ ਝੁੰਬਾ ਸਤਿਗੁਰੂ ਜੀ ਨੇ ਫਰਮਾਇਆ, ‘‘ਭਾਈ! ਜਦੋਂ ਦੂਸਰਾ ਦਰਵਾਜਾ ਖੁੱਲ੍ਹੇਗਾ ਅਰਥਾਤ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਆ ਕੇ) ਉਦੋਂ ਉੱਥੇ ਸਤਿਸੰਗ ਕਰਾਂਗੇ’’ ਅਸੀਂ ਬੇਨਤੀ ਕੀਤੀ ਕਿ ਸਾਈਂ ਜੀ! ਉਥੇ ਬਹੁਤ ਲੋਕਾਂ ਨੇ ਨਾਮ ਲੈਣਾ ਹੈ।

parmpita jiਪਰਮ ਪਿਤਾ ਜੀ ਨੇ ਪਿੰਡ ’ਚ ਸਤਿਸੰਗ ਵੀ ਕੀਤਾ ਤੇ ਨਾਮ-ਸ਼ਬਦ ਵੀ ਦਿੱਤਾ

ਸ਼ਹਿਨਸ਼ਾਨ ਜੀ ਨੇ ਫਿਰ ਆਪਣੇ ਬਚਨਾਂ ਨੂੰ ਦੁਹਰਾਇਆ, ‘‘ਉੱਥੇ ਸਤਿਸੰਗ ਵੀ ਕਰਾਂਗੇ, ਨਾਮ ਵੀ ਦੇਵਾਂਗੇ, ਦੂਸਰਾ ਦਰਵਾਜਾ ਖੁੱਲ੍ਹਣ ’ਤੇ’’ ਉਸ ਸਮੇਂ ਸ਼ਹਿਨਸ਼ਾਹ ਜੀ ਦੇ ਪਵਿੱਤਰ ਬਚਨ ਸਮਝ ਨਹੀਂ ਆਏ ਕੁਝ ਸਮੇਂ ਬਾਅਦ ਹੀ 28 ਫਰਵਰੀ 1960 ਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਅਤੇ ਡੇਰਾ ਸੱਚਾ ਸੌਦਾ ਦੀ ਤਮਾਮ ਜਿੰਮੇਵਾਰੀ ਸੌਂਪ ਦਿੱਤੀ ਤੇ ਬਚਨ ਫ਼ਰਮਾਏ, ‘‘ਅਸੀਂ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ’’ 18 ਅਪਰੈਲ 1960 ਨੂੰ ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂਰੀ ਸਵਰੂਪ ਬਦਲ ਕੇ ਜੋਤੀ-ਜੋਤ ਸਮਾਂ ਗਏੇ।

ਸੱਚੇ ਰੂਹਾਨੀ ਫਕੀਰਾਂ ਦੇ ਬਚਨ ਸੱਚੇ ਤੇ ਅਟੱਲ ਹੁੰਦੇ ਹਨ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੁਆਰਾ ਫ਼ਰਮਾਏ ਗਏ ਪਵਿੱਤਰ ਬਚਨਾਂ ਅਨੁਸਾਰ ਪਿੰਡ ’ਚ ਸਤਿਸੰਗ ਵੀ ਕੀਤਾ ਤੇ ਨਾਮ ਵੀ ਦਿੱਤਾ। ਉਸ ਸਮੇਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਦੀ ਸਮਝ ਆਈ ਕਿ ‘‘ਸਤਿਸੰਗ ਵੀ ਕਰਾਂਗੇ, ਨਾਮ ਵੀ ਦੇਵਾਂਗੇ ਦੂਸਰਾ ਦਰਵਾਜਾ ਖੁੱਲ੍ਹਣ ’ਤੇੇ’’ ਇਸ ਤਰ੍ਹਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਬਚਨ ਆਪਣੀ ਦੂਸਰੀ ਬਾਡੀ (ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ) ਦੇ ਰੂਪ ਵਿਚ ਪੂਰੇ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ