ਡੀ.ਐਸ. ਪਟਵਾਲੀਆ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਨਵਜੋਤ ਸਿੱਧੂ ਦੀ ਪਹਿਲੀ ਪਸੰਦ ਰਹੇ ਹਨ ਪਟਵਾਲੀਆ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਨਵਜੋਤ ਸਿੱਧੂ ਦੀ ਪਹਿਲੀ ਪਸੰਦ ਰਹੇ ਡੀ.ਐਸ. ਪਟਵਾਲੀਆ ਨੂੰ ਲਗਾ ਦਿੱਤਾ ਗਿਆ ਹੈ। ਡੀ.ਐਸ. ਪਟਵਾਲੀਆ ਦੇ ਸਬੰਧੀ ਵਿੱਚ ਆਦੇਸ਼ ਸ਼ੱੁਕਰਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਪਿਛਲੇ ਡੇਢ ਮਹੀਨੇ ਦੌਰਾਨ ਇਹ ਦੂਜੇ ਐਡਵੋਕੇਟ ਜਨਰਲ ਦੀ ਤਾਇਨਾਤੀ ਹੋਈ ਹੈ। ਇਸ ਤੋਂ ਪਹਿਲਾਂ ਏ.ਪੀ.ਐਸ. ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਇਆ ਗਿਆ ਸੀ ਪਰ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਤਾਇਨਾਤੀ ਦਾ ਵਿਰੋਧ ਕਰਨ ਵਿੱਚ ਲੱਗੇ ਹੋਏ ਸਨ, ਜਿਸ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੱਧੂ ਦੀ ਜਿੱਦ ਅੱਗੇ ਝੁਕਣਾ ਪਿਆ ਅਤੇ ਏ.ਪੀ.ਐਸ. ਦਿਓਲ ਦਾ ਅਸਤੀਫ਼ਾ 1 ਨਵੰਬਰ ਨੂੰ ਲੈ ਲਿਆ ਗਿਆ।

ਏ.ਪੀ.ਐਸ. ਦਿਓਲ ਤੋਂ ਅਸਤੀਫ਼ਾ ਲੈਣ ਤੋਂ ਬਾਅਦ ਨਵਜੋਤ ਸਿੱਧੂ ਚਾਹੁੰਦੇ ਸਨ ਕਿ ਡੀ.ਐਸ. ਪਟਵਾਲੀਆਂ ਨੂੰ ਐਡਵੋਕੇਟ ਜਨਰਲ ਲਗਾਇਆ ਜਾਵੇ ਹਾਲਾਂਕਿ ਨਵਜੋਤ ਸਿੱਧੂ ਦੀ ਇਸ ਪਸੰਦ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਮੀ ਭਰਨ ਵਿੱਚ ਹੀ ਕਾਫ਼ੀ ਦਿਨ ਲਗਾ ਦਿੱਤੇ ਪਰ ਇਸ ਵਾਰ ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਡੀ.ਐਸ. ਪਟਵਾਲੀਆਂ ਨੂੰ ਐਡਵੋਕੇਟ ਜਨਰਲ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਇਸ ਸਬੰਧੀ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ