ਪੁਲਿਸ ਨੇ ਸੁਲਝਾਇਆ ਫਤਿਆਬਾਦ ਕਤਲ ਕੇਸ : ਤਿੰਨ ਜਣੇ ਗ੍ਰਿਫਤਾਰ

ਮੁਲਜ਼ਮਾਂ ਨੇ ਆਪਣੇ ਪਿਤਾ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਦੋਸਤਾਂ ਨਾਲ ਮਿਲ ਕੇ ਮਾਰਿਆ

(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਦੇ ਫਤਿਆਬਾਦ ’ਚ ਬੀਤੀ 9 ਨਵੰਬਰ ਨੂੰ ਬੀਘੜ ਰੋਡ ’ਤੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਪਿਤਾ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਲਈ ਸੁਖਦੇਵ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਗੱਲ ਦਾ ਖੁਲਾਸਾ ਫੜੇ ਗਏ ਮੁਲਜ਼ਮ ਨੇ ਕੀਤਾ।

ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਤਿੰਨ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਤਿੰਨਾਂ ਨੂੰ ਅੱਜ ਰਿਮਾਂਡ ’ਤੇ ਲਿਆ ਗਿਆ ਉਨ੍ਹਾਂ ਤੋਂ ਕਤਲ ਮੌਕੇ ਵਰਤਿਆ ਚਾਕੂ ਬਰਾਮਦ ਕੀਤਾ ਜਾਵੇਗਾ ਤੇ ਘਟਨਾ ਸਬੰਧੀ ਹੋਰ ਵੀ ਪੁੱਛਗਿੱੱਛ ਕੀਤੀ ਜਾਵੇਗੀ।ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ 9 ਨਵੰਬਰ ਦੀ ਸ਼ਾਮ ਨੂੰ ਬੀਘੜ ਰੋਡ ’ਤੇ ਇੱਕ ਨਿੱਜੀ ਸਕੂਲ ਕੋਲ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ।

ਪੁਲਿਸ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਅਨੂਪ ਉਰਫ਼ ਮਨੀ, ਲਲਿਤ ਉਰਫ਼ ਸ਼ੇਰੂ ਤੇ ਇੰਦਰਪਾਲ ਉਰਫ਼ ਕੁਲੀ ਨੂੰ ਗਿ੍ਰਫ਼ਤਾਰ ਕਰ ਲਿਆ ਅਨੂਪ ਨੇ ਦੱਸਿਆ ਕਿ 5 ਤਾਰੀਕ ਨੂੰ ਹਾਂਸੀ ਕਲੋਨੀ ਨਿਵਾਸੀ ਮਿ੍ਰਤਕ ਸੁਖਦੇਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ ਉਸ ਦਾ ਬਦਲਾ ਲੈਣ ਲਈ ਸੁਖਦੇਵ ਦਾ ਕਤਲ ਕਰ ਦਿੱਤਾ।

ਮੁਲਜ਼ਮਾਂ ਨੇ ਦੱਸਿਆ ਕਿ ਸੁਖਦੇਵ ਜਦੋਂ ਆਪਣੇ ਘਰੋਂ ਬੀਘੜ ਰੋਡ ’ਤੇ ਸਕੂਲ ਕੋਲੋਂ ਲੰਘ ਰਿਹਾ ਸੀ ਤਾਂ ਤਿੰਨਾਂ ਨੇ ਉਸ ਨੂੰ ਫੜ ਲਿਆ ਦੋ ਜਣਿਆਂ ਨੇ ਉਸਦੇ ਹੱਥ ਫੜ ਲਈ ਤੇ ਅਨੂਪ ਨੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਇਸ ਤੋਂ ਤਿੰਨੇ ਜਣੇ ਘਟਨਾ ਤੋਂ ਫਰਾਰ ਹੋ ਗਏ ਤੇ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੇ ਇਨ੍ਹਾਂ ਨੂੰ ਫਤਿਆਬਾਦ ਤੋਂ ਕਾਬੂ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ