ਕਾਂਗਰਸੀ ਇਕੱਠ ਨੇ ਉਡਾਈ ਵਿਰੋਧੀਆਂ ਦੀ ਨੀਂਦ: ਕੰਬੋਜ

ਅਜਯ ਕਮਲ ਰਾਜਪੁਰਾ, । ਬੀਤੀ ਦੇਰ ਰਾਤ ਕਾਂਗਰਸ ਪਾਰਟੀ ਵੱਲੋਂ ਰਾਜਪੁਰਾ ਦੇ ਬਾਹਵਲਪੁਰ ਭਵਨ ਵਿੱਚ ਰੱਖੀ ਮੀਟਿੰਗ ਇੱਕ ਵਿਸ਼ਾਲ  ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਸ ਇਕੱਠ ਨੂੰ ਵੇਖ ਕੇ ਵਿਰੋਧੀਆਂ ਦੀ ਨੀਂਦ ਉੱਡ ਗਈ ਹੈ ਅਤੇ ਜਨਤਾ ਦਾ ਇਹ ਇਕੱਠ ਸਰਕਾਰ ਬਣਨ ‘ਤੇ ਮੋਹਰ ਲਾ ਰਿਹਾ ਹੈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸੂਤੋਸ ਜੋਸੀ ਦੇ ਪਿਤਾ ਤਰਸੇਮ ਜੋਸੀ ‘ਤੇ ਆਪਣੇ ਕਾਰਜਕਾਰੀ ਸਮਂੇ ਦੌਰਾਨ ਲੁੱਟ ਮਚਾਉਣ ਦੇ ਕਥਿਤ ਅਰੋਪ ਲਗਾਏ।

ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ‘ਚ ਹਰ ਵਰਗ ਸੁਖੀ ਸੀ ਅਤੇ ਜਦੋਂ ਦੀ ਅਕਾਲੀ-ਭਾਜਪਾ ਸਰਕਾਰ  ਆਈ ਹੈ ਉਦੋਂ ਤੋਂ ਹਰ ਵਰਗ ਲੁੱਟ-ਖਸੁੱਟ ਦਾ ਸ਼ਿਕਾਰ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪੂਰੇ ਪੰਜਾਬ ਵਿੱਚ ਉਨਾਂ੍ਹ ਦੀ ਵੱਡੀ ਜਿੱਤ ਹੋਣੀ ਹੈ ਅਤੇ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਣਾ ਕਿ ਸੁਬੇ ਵਿੱਚ ਖੁਸ਼ਹਾਲੀ ਲਿਆਉਣੀ ਹੈ ।ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਹਨ ਅਤੇ ਉਨ੍ਹਾਂ ਲਈ ਕੋਈ ਵੀ ਨੌਕਰੀਆਂ ਨਹੀਂ ਹਨ ਕੈਪਟਨ ਦੀ ਸਰਕਾਰ ਦੇ ਸਮੇਂ ਹਰ ਘਰ ਦੇ ਇੱਕ ਵਿਅਕਤੀ ਨੂੰ ਨੌਕਰੀ ਅਤੇ ਜੋ ਵੀ ਨਸ਼ੇ ਦੇ ਵਪਾਰੀ ਹਨ ਉਨ੍ਹਾਂ ਨੂੰ ਫੜ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸਾਸਤਰੀ,ਮਹਿੰਦਰ ਸਿਹਗਲ ,ਗੁਰਿੰਦਰ ਸਿੰਘ ਗੰਦੀ,ਯੋਗੇਸ਼ ਗੋਲਡੀ,ਦੇਵਕੀ ਨੰਦਨ ,ਅਭਿਨਵ ਉਬਰਾਏ,ਸੁਰਿੰਦਰ ਸਿੰਘ,ਮੁਰਲੀਧਰ ਅਰੋੜਾ,ਮੁਕੇਸ ਠੇਕੇਦਾਰ,ਜਗਦੀਸ ਬੂਧੀਰਾਜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਲੋਕ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ