ਪੰਜਾਬ ਬਜ਼ਟ : ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧੇ ਦਾ ਦਾਅਵਾ

Punjab Vidhan Sabha

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਵਿੱਚ ਬਜ਼ਟ ਪੇਸ਼ ਕਰ ਰਹੇ ਹਨ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਪੰਜਾਬ ਦੇ ਲੋਕਾਂ ਨੂੰ ਇਸ ਬਜ਼ਟ ਤੋਂ ਕਈ ਉਮੀਦਾਂ ਹਨ। ਇਸ ਦੌਰਾਨ ਸਦਨ ਵਿੱਚ ਵਿੱਤ ਮੰਤਰੀ ਨੇ ਆਪਣੇ ਪਿਛਲੇ ਵਿੱਤੀ ਸਾਲ ਦੀਆਂ ਉਪਲੱਬਧੀਆਂ ਸਾਂਝੀਆਂ ਕੀਤੀਆਂ।

  • ਵਿੱਤੀ ਸਾਲ 2023-24 ਲਈ ਪੰਜਾਬ ਦਾ ਜੀਐਸਡੀਪੀ 6,98,635 ਕਰੋੜ ਹੋਵੇਗਾ।
  • ਸੇਵਾ ਖੇਤਰ ਤੋਂ ਜੀਐਸਡੀਪੀ ਵਿੱਚ ਯੋਗਦਾਨ ਸਭ ਤੋਂ ਵੱਧ 45.91% ਖੇਤੀਬਾੜੀ 28.94% ਅਤੇ ਉਦਯੋਗਾਂ ਦਾ 25.15 ’ਤੇ ਰਿਹਾ।
    ਵਿੱਤੀ ਸਾਲ 2022-23 ਵਿੱਚ ਮੌਜੂਦਾ ਕੀਮਤਾਂ ’ਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਦੇ ਵਾਧੇ ਨਾਲ 1,73,873 ਰਹੀ।
  • ਟੈਕਸ ਇੰਟੈਲੀਜੈਂਸ ਯੂਨਿਟ-ਵਿੱਤੀ ਸਾਲ 2023-24 ਵਿੱਚ ਕਾਰਜਸੀਲ ਹੋਣ ਲਈ ਨਿਯਮਿਤ ਤੌਰ ’ਤੇ ਸੂਚਿਤ ਕੀਤਾ ਗਿਆ ਹੈ ਅਤੇ ਟੈਕਸ ਦੇ ਸਮੁੱਚੇ ਰੂਪ ਦੀ ਜਾਂਚ ਕਰਨ ਲਈ ਮਾਹਿਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।
  • ਵਿੱਤੀ ਸਾਲ 2022-23 ਵਿੱਚ ਏਕੀਕਿ੍ਰਤ ਸਿੰਕਿੰਗ ਫੰਡ (ਸੀਐੱਸਐਫ) ਵਿੱਚ 3,000 ਕਰੋੜ ਦਾ ਯੋਗਦਾਨ। ਪਿਛਲੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਸਿਰਫ 2,988 ਕਰੋੜ ਦਾ ਯੋਗਦਾਨ ਪਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ