ਮੁੱਖ ਮੰਤਰੀ ਦਾ ਬੀਬੀਐੱਮਬੀ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣਾ ਤਰਕਹੀਣ : ਚੰਦੂਮਾਜਰਾ

Chief Minister, BBMB, Authorities Clean Chit, Illogical Give, Chandumajra

ਪਟਿਆਲਾ (ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਤੇ ਪੰਜਾਬ ਸਰਕਰ ਦੀ ਨਾਲਾਇਕੀ ‘ਤੇ ਚੁੱਕੇ ਸਵਾਲਾਂ ਤੋਂ ਬਾਅਦ ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣ ਨੂੰ ਤਰਕਹੀਣ ਦੱਸਿਆ।  ਉਨ੍ਹਾਂ ਕਿਹਾ ਕਿ ਜਦੋਂ ਮੌਸਮ ਵਿਭਾਗ ਦੀਆਂ ਲਗਾਤਾਰ ਚਿਤਾਵਨੀਆਂ ਆ ਰਹੀਆਂ ਸਨ, ਤਾਂ ਉਸ ਸਮੇਂ ਤੋਂ ਹੀ ਬੀ.ਬੀ.ਐਮ.ਬੀ. ਥੋੜ੍ਹਾ-ਥੋੜ੍ਹਾ ਪਾਣੀ ਕਰਕੇ ਡੈਮ ‘ਚੋਂ ਰਿਲੀਜ਼ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਸੀ ਪਰ ਬੀ.ਬੀ.ਐਮ.ਬੀ. ਨੇ ਜਿਸ ਤਰੀਕੇ ਨਾਲ ਪਾਣੀ ਨੂੰ ਇਕੱਠਾ ਹੋਣ ਦਿੱਤਾ ਤੇ ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਬਾਰਸ਼ਾਂ ਸ਼ੁਰੂ ਹੋ ਗਈਆਂ ਤਾਂ ਕੁਦਰਤੀ ਰੂਪ ਵਿੱਚ ਪਾਣੀ ਇਕੱਠਾ ਛੱਡਣਾ ਪਿਆ, ਜਿਸ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਤੇ ਹਜ਼ਾਰਾਂ ਲੋਕ ਘਰੋਂ-ਬੇਘਰ ਹੋ ਗਏ। (Chandumajra)

ਪਸ਼ੂਧਨ ਤੋਂ ਲੈ ਕੇ ਕਰੋੜਾਂ ਰੁਪਏ ਦੀਆਂ ਫਸਲਾਂ ਬਰਬਾਦ ਹੋ ਗਈਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਇਸ ਸ਼ੱਕ ਨੂੰ ਯਕੀਨ ਵਿੱਚ ਬਦਲਦਾ ਹੈ, ਕਿ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੇ ਨੁਮਾਇੰਦੇ ਨੇ ਪੰਜਾਬ ਦੀ ਪੈਰਵਾਈ ਠੀਕ ਢੰਗ ਨਾਲ ਨਹੀਂ ਕੀਤੀ, ਉੱਥੇ ਪੰਜਾਬ ਸਰਕਾਰ ਨੇ ਵੀ ਬੀ.ਬੀ.ਐਮ.ਬੀ. ਨਾਲ ਕੋਈ ਬਣਦਾ ਤਾਲਮੇਲ ਨਹੀਂ ਕੀਤਾ ਤੇ ਸੱਚਾਈ ਸਾਹਮਣੇ ਆਉਣ ਦੇ ਡਰੋਂ ਪੰਜਾਬ ਸਰਕਾਰ ਦੇ ਮੁਖੀ ਹੁਣ ਬੀ.ਬੀ.ਐਮ.ਬੀ. ਨੂੰ ਕਲੀਨ ਚਿੱਟ ਦੇ ਕੇ ਆਪਣੀ ਗਲਤੀ ‘ਤੇ ਵੀ ਪਰਦਾ ਪਾਉਣ ਦਾ ਯਤਨ ਕਰ ਰਹੇ ਹਨ। ਵਿਧਾਇਕ ਚੰਦਾਮਜਰਾ ਨੇ ਕਿਹਾ ਕਿ ਇਸ ਸਾਰੇ ਮਸਲੇ ਵਿੱਚ ਬੀ.ਬੀ.ਐਮ.ਬੀ. ਤੇ ਪੰਜਾਬ ਸਰਕਾਰ ਇੱਕ ਦੂਜੇ ਦੀ ਨਾਲਾਇਕੀ ਤੇ ਅਣਗਹਿਲੀ ਨੂੰ ਨਹੀਂ ਲਕੋ ਸਕਦੇ। (Chandumajra)

ਇਹ ਵੀ ਪੜ੍ਹੋ : ਮੌਤ ਮਰਗੋਂ ਕਿਸ ਤੋਂ ਹੋਵੇਗੀ ਵਸੂਲੀ, ਕਰਜ਼ਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ, ਪੂਰੀ ਜਾਣਕਾਰੀ

ਉਨ੍ਹਾਂ ਕਿਹਾ ਕਿ ਜਦੋਂ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ, ਉਸ ਸਮੇਂ ਅੱਧੇ ਪੰਜਾਬ ਦੀਆਂ ਨਹਿਰਾਂ ਖਾਲੀ ਪਈਆਂ ਸਨ ਤੇ ਲੋਕ ਪਾਣੀ ਦੀ ਮੰਗ ਕਰ ਰਹੇ ਸਨ ਤੇ ਉਸ ਸਮੇਂ ਜਿੱਥੇ ਪਾਣੀ ਛੱਡ ਕੇ ਸਿੰਚਾਈ ਲਈ ਦਿੱਤਾ ਜਾ ਸਕਦਾ ਸੀ। ਉੱਥੇ ਹੀ ਪੰਜਾਬ ਸਰਕਾਰ ਨੂੰ ਜੇਕਰ ਬੀ.ਬੀ.ਐਮ.ਬੀ. ਨੇ ਅਖੀਰ ‘ਚ ਇਕੱਠਾ ਪਾਣੀ ਛੱਡਿਆ ਤਾਂ ਕੋਈ ਇਸ ਤਰੀਕੇ ਨਾਲ ਕੋਈ ਵਿਧੀ ਤਿਆਰ ਕਰਨੀ ਚਾਹੀਦੀ ਸੀ ਕਿ ਪਾਣੀ ਨੂੰ ਵੰਡ ਕੇ ਅੱਜ ਤੱਕ ਸੁੱਕੀਆਂ ਪਈਆਂ ਪੰਜਾਬ ਦੇ ਬਹੁਤਾਤ ਹਿੱਸੇ ਦੀਆਂ ਨਹਿਰਾਂ ਵਿੱਚ ਵੰਡਣਾ ਚਾਹੀਦਾ ਸੀ। ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ, ਜਰਨੈਲ ਸਿੰਘ ਅਲੀਪੁਰ, ਰਾਜਾ ਸੰਦੀਪ ਸਿੰਘ ਤੁੜ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਬਲਵਿੰਦਰ ਸਿੰਘ ਦੋਣ ਕਲਾਂ, ਬਿੰਦਰ ਸਿੰਘ ਬਹਾਦਰਗੜ੍ਹ, ਰੁਪੀ ਕੱਕੇਪੁਰ, ਸੁਖਚੈਨ ਸਿੰਘ ਜੌਲਾ, ਸੁੱਖੀ ਨੰਬਰਦਾਰ, ਜਸਪ੍ਰੀਤ ਬੱਤਾ, ਜਤਿੰਦਰ ਪਹਾੜੀਪੁਰ, ਦੀਦਾਰ ਬੋਸਰ ਕਲਾਂ, ਰਵੀ ਸਨੋਰੀਆ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। (Chandumajra)