ਸਤਲੁਜ ਦਰਿਆ ‘ਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ 

Sutlej River, Engage Young, Dead Body, Found

ਜਲਾਲਾਬਾਦ (ਰਜਨੀਸ਼ ਰਵੀ) ਸਰਹੱਦੀ ਢਾਣੀ ਨੱਥਾ ਸਿੰਘ ਦੇ ਕੋਲ ਸਤਲੁਜ ਦਰਿਆ ਦੀ ਫਾਟ ‘ਚ ਪਾਣੀ ਦੀ ਤੇਜ਼ ਰਫਤਾਰ ‘ਚ ਰੁੜ੍ਹੇ 17 ਸਾਲ ਦੇ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਦੀ ਅੱਜ ਲਾਸ਼ ਮਿਲ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੀ ਫਾਟ ‘ਚੋਂ ਅੱਜ ਸਵੇਰੇ ਉਕਤ ਨੌਜਵਾਨ ਦੀ ਲਾਸ਼ ਬੀਐੱਸਐੱਫ ਦੀ ਪੋਸਟ ਸੰਤੋਖ ਸਿੰਘ ਵਾਲਾ ਦੇ ਕੋਲੋਂ ਕੰਡੀਲੀ ਤਾਰ ਕੋਲੋਂ ਮਿਲੀ ਹੈ ਲਾਸ਼ ਤਾਰ ਨਾਲ ਰੁਕ ਗਈ ਸੀ। (Sutlej River)

ਉਨ੍ਹਾਂ ਕਿਹਾ ਕਿ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਫਾਜ਼ਿਲਕਾ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ 1:30 ਵਜੇ 11ਵੀਂ ਜਮਾਤ ਦਾ ਵਿਦਿਆਰਥੀ ਜੱਜ ਸਿੰਘ (17) ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਆਪਣੇ ਖੇਤ ‘ਚ ਢਾਣੀ ਨੱਥਾ ਸਿੰਘ ਵਾਲਾ ਦੇ ਕੋਲ ਗਿਆ ਸੀ। (Sutlej River)

ਇਹ ਵੀ ਪੜ੍ਹੋ : ਪੰਜਾਬ ’ਚ 5 ਲੱਖ ਦੇ ਇਲਾਜ਼ ਲਈ ਕਾਰਡਾਂ ਬਣਾਉਣੇ ਹੋਏ ਸ਼ੁਰੂ

ਸਤਲੁਜ ਦਰਿਆ ਦੀ ਫਾਟ ‘ਚ ਬੀਤੇ ਹਫਤੇ ਤੋਂ ਪਾਣੀ ਆ ਚੁੱਕਿਆ ਹੈ ਤੇ ਉਨ੍ਹਾਂ ਦੀ ਜਮੀਨ ਵੀ ਦਰਿਆ ਦੀ ਫਾਟ ਦੇ ਨਾਲ ਹੈ, ਜਿੱਥੇ ਉਹ ਹਰਾ ਚਾਰਾ ਕੱਟਣ ਉਪਰੰਤ ਆਪਣੇ ਦੋਸਤਾਂ ਨਾਲ ਨਹਾਉਣ ਲੱਗ ਪਿਆ ਤੇ ਇਸ ਦੌਰਾਨ ਅਚਾਨਕ  ਉਹ ਪਾਣੀ ਦੇ ਤੇਜ਼ ਵਹਾਅ ‘ਚ ਰੂੜ ਗਿਆ ਉਸਦੇ ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਬਚਾ ਸਕੇ। ਸਿਵਲ ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਨੌਜਵਾਨ ਨੂੰ ਬਾਹਰ ਕੱਢਣ ‘ਚ ਜੁਟੇ ਹੋਏ ਸਨ ਤੇ ਕੱਲ੍ਹ ਦੇਰ ਰਾਤ ਤੱਕ ਲੱਭਣ ਦਾ ਕੰਮ ਜਾਰੀ ਰਿਹਾ ਦੇਰ ਸ਼ਾਮ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਐਨ. ਡੀ. ਆਰ. ਐੱਫ. ਦੀ ਟੀਮ ਵੀ ਬਠਿੰਡਾ ਤੋਂ ਬੁਲਾਈ ਗਈ। (Sutlej River)

ਜਿਨ੍ਹਾਂ ਲਾਸ਼ ਲੱਭਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਹੀਂ ਚੱਲ ਸਕਿਆ ਸੀ ਅੱਜ ਸਵੇਰੇ ਭਾਰਤ ਵੱਲੋਂ ਲਾਈ ਗਈ ਕੰਡਿਆਲੀ ਤਾਰ ਜੋਕਿ ਦਰਿਆ ਦੀ ਫਾਟ ‘ਚੋਂ ਲੰਘਦੀ ਹੈ, ਦੇ ਨਾਲ ਨੌਜਵਾਨ ਜੱਜ ਸਿੰਘ ਦੀ ਲਾਸ਼ ਰੁਕੀ ਪਈ ਮਿਲੀ ਜਿਸ ਨੂੰ ਬਾਹਰ ਕੱਢ ਲਿਆ ਗਿਆ ਪਿੰਡ ਢੰਡੀ ਕਦੀਮ ਦੇ ਲੋਕਾਂ ਨੇ ਸਰਕਾਰ ਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨੌਜਵਾਨ ਜੱਜ ਸਿੰਘ ਇੱਕ ਗਰੀਬ ਪਰਿਵਾਰ ਦਾ ਬੇਟਾ ਸੀ, ਇਸ ਲਈ ਉਸਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤਾ ਜਾਵੇ।