ਮੱਤੇਵਾੜਾ ਬੰਨ੍ਹ ‘ਤੇ ਡੇਰਾ ਪ੍ਰੇਮੀ ਚੌਥੇ ਦਿਨ ਵੀ ਡਟੇ ਰਹੇ

Matewara Dam, Dera Pilgrims, Fourth Day Stay

ਬੰਨ ‘ਤੇ ਡਿਊਟੀ ਸਬੰਧੀ ਕੀਤਾ ਰੋਸਟਰ ਜਾਰੀ : ਡੀ.ਸੀ. ਪ੍ਰਦੀਪ ਅਗਰਵਾਰਲ | Flood In Punjab

  • ਸਥਾਨਕ ਲੋਕਾਂ ਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਸਹਾਇਤਾ ਨਾਲ ਬੰਨ੍ਹ ਗੜੀ ਫਾਜ਼ਲ ਪੂਰੀ ਤਰ੍ਹਾਂ ਕਰ ਦਿੱਤਾ ਗਿਆ ਮਜ਼ਬੂਤ | Flood In Punjab

ਮੱਤੇਵਾੜਾ (ਰਾਮ ਗੋਪਾਲ ਰਾਏਕੋਟੀ)। ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜੀ ਫਾਜ਼ਲ ਵਿੱਚ ਪਏ ਪਾੜ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਸਹਾਇਤਾ ਨਾਲ ਲਗਭਗ ਪੂਰ (ਮੁਰੰਮਤ) ਕਰ ਦਿੱਤਾ ਹੈ ਡੇਰਾ ਪ੍ਰੇਮੀ ਅੱਜ ਚੌਥੇ ਦਿਨ ਵੀ ਪਿੰਡ ਗੜੀ ਫਾਜ਼ਲ ਵਿਖੇ ਡਟੇ ਹੋਏ ਸਨ। ਅੱਜ ਇਸ ਬੰਨ੍ਹ ‘ਤੇ ਡੇਰਾ ਪ੍ਰੇਮੀਆਂ ਦੀ ਅਗਵਾਈ 45 ਮੈਂਬਰ ਜਗਦੀਸ਼ ਇੰਸਾਂ ਖੰਨਾ, 45 ਮੈਂਬਰ ਜਸਵੀਰ ਇੰਸਾਂ, 45 ਮੈਂਬਰ ਸੰਦੀਪ ਇੰਸਾਂ ਤੇ ਜਿੰਮੇਵਾਰ ਸੱਤਿਆ ਦੇਵ ਇੰਸਾਂ ਕਰ ਰਹੇ ਹਨ। ਅੱਜ ਬੰਨ੍ਹ ‘ਤੇ ਬਲਾਕ ਮਲੌਦ, ਰਾਏਕੋਟ, ਮੁੱਲਾਂਪੁਰ, ਸਾਹਨੇਵਾਲ, ਲੁਧਿਆਣਾ, ਜਗਰਾਓਂ ਤੇ ਮਾਣੂੰਕੇ ਦੀ ਸੰਗਤ ਸੇਵਾ ‘ਚ ਲੱਗੀ ਹੋਈ ਸੀ। ਹੁਣ ਇਸ ਬੰਨ੍ਹ ਦੀ ਲਗਾਤਾਰ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਵੱਲੋਂ ਪੀਸੀਐੱਸ ਅਧਿਕਾਰੀਆਂ ਦੀ ਅਗਵਾਈ ‘ਚ ਟੀਮਾਂ ਦੀ 24 ਘੰਟੇ ਡਿਊਟੀ ਲਗਾ ਦਿੱਤੀ ਗਈ ਹੈ। (Flood In Punjab)

ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਇੱਕ ਜਗ੍ਹਾ ਪਿੰਡ ਭੋਲਾਪੁਰ ਵਿਖੇ ਕਰੀਬ 150 ਫੁੱਟ ਦਾ ਪਾੜ ਪਿਆ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਨ-ਰਾਤ ਦੀ ਮਿਹਨਤ ਨਾਲ ਲਗਭਗ ਪੂਰ (ਮੁਰੰਮਤ) ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਗੜੀ ਫਾਜ਼ਲ ਨੇੜੇ ਵੀ ਸਤਲੁਜ ਵਿੱਚ ਪਾੜ ਪੈਣ ਲੱਗਾ ਸੀ ਪਰ ਇਸ ਨੂੰ ਸਮਾਂ ਰਹਿੰਦੇ ਸਥਾਨਕ ਲੋਕਾਂ ਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਸਹਾਇਤਾ ਨਾਲ ਬੰਨ੍ਹ ਨੂੰ ਪੂਰੀ ਤਰਾਂ ਮਜ਼ਬੂਤ ਕਰ ਦਿੱਤਾ ਗਿਆ ਹੈ ਇਸ ਕੰਮ ਵਿੱਚ ਕਈ ਧਾਰਮਿਕ ਜੱਥੇਬੰਦੀਆਂ, ਫੈਕਟਰੀ ਮਾਲਕਾਂ ਤੇ ਹੋਰ ਸੰਸਥਾਵਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ। (Flood In Punjab)

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

ਬੰਨ੍ਹ ‘ਤੇ ਡਿਊਟੀ ਸਬੰਧੀ ਰੋਸਟਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਡਿਊਟੀਆਂ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਲਗਾਈਆਂ ਗਈਆਂ ਹਨ ਇਨ੍ਹਾਂ ਟੀਮਾਂ ਦੀ ਅਗਵਾਈ ਪੀਸੀਐੱਸ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸਪਾਲ ਸਿੰਘ ਗਿੱਲ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਦਮਨਜੀਤ ਸਿੰਘ ਮਾਨ, ਸਹਾਇਕ ਆਬਕਾਰੀ ਤੇ ਕਰ ਅਫਸਰ ਦੀਪਕ ਰੋਹੇਲਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਮਨਜੀਤ ਸਿੰਘ ਚੀਮਾ, ਭੂਮੀ ਅਧਿਗ੍ਰਹਿਣ ਅਧਿਕਾਰੀ ਜਸਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਸੁਰਿੰਦਰ ਪਾਲ ਸ਼ਾਮਲ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਜਦੋਂ ਤੱਕ ਹੜ੍ਹ ਸਬੰਧੀ ਅਲਰਟ ਜਾਰੀ ਰਹੇਗਾ ਉਦੋਂ ਤੱਕ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਇਨ੍ਹਾਂ ਪੁਲਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾਵੇਗੀ।