ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

Aayushman Yojana

ਕੇਂਦਰ ਤੇ ਸੂਬਾ ਸਰਕਾਰ ਜਨਤਾ ਦੇ ਹਿੱਤ ’ਚ ਕਈ ਯੋਜਨਾਵਾਂ ’ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਆਯੂਸ਼ਮਾਨ ਭਾਰਤ ਯੋਜਨਾ। ਇਹ ਯੋਜਨਾ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਲਾਈ ਗਈ ਹੈ। ਇਸ ਯੋਜਨਾ ਦੇ ਤਹਿਤ ਉਨ੍ਹਾਂ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਂਦੇ ਹਨ ਜੋ ਪਾਤਰ ਹਨ। ਇਸ ਤੋਂ ਬਾਅਦ ਇਹ ਕਾਰਡ ਧਾਰਕ ਸੂਚੀਬੱਧ ਹਸਪਤਾਲਾਂ ’ਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਕਰਵਾ ਸਕਦੇ ਹਨ। ਆਓ ਇਸ ਦੇ ਬਾਰੇ ਜਾਣੀਏ।

ਯੋਜਨਾ ਕੀ ਹੈ? | Aayushman Yojana

ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ’ਚ ਰਹਿਣ ਵਾਲੇ ਸਾਰੇ ਆਰਥਿਕ ਰੂਪ ’ਚ ਕਮਜ਼ੋਰ ਨਾਗਰਿਕਾਂ ਦਾ ਦੇਸ਼ ਦੀ ਸਰਕਾਰ ਦੁਆਰਾ 5 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ। ਯੋਜਨਾ ਦੇ ਤਹਿਤ ਨਾਗਰਿਕਾਂ ਨੂੰ ਇਹ ਵੱਖਰੇ ਤਰ੍ਹਾਂ ਦਾ ਕਾਰਡ ਵੀ ਦਿੱਤਾ ਜਾਦਾ ਹੈ ਜਿਸ ਨੂੰ ਆਯੂਸ਼ਮਾਨ ਕਾਰਡ ਕਿਹਾ ਜਾਂਦਾ ਹੈ।

ਦੇਸ਼ ਦੇ ਜਿਸ ਵੀ ਨਾਗਰਿਕ ਕੋਲ ਇਹ ਕਾਰਡ ਹੈ, ਉਸ ਦੇ ਪਰਿਵਾਰ ਨੂੰ ਗੰਭੀਰ ਬਿਮਾਰੀ ਦੀ ਸਥਿਤੀ ’ਚ 5 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਤਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸਰਕਾਰ ਦੁਆਰਾ ਨਾਗਰਿਕਾਂ ਨੂੰ ਹੋਰ ਲਾਭ ਵੀ ਦਿੱਤਾ ਜਾਂਦਾ ਹੈ।

ਪਾਤਰਤਾ ਕੀ ਹੈ?

ਆਯੂਸ਼ਮਾਨ ਕਾਰਡ ਦੇਸ਼ ਦੇ ਉਨ੍ਹਾਂ ਲੋਕਾਂ ਲਈ ਬਣਾਇਆ ਜਾਂਦਾ ਹੈ ਜਿਸ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਹੈ। ਇਸ ਦੇ ਨਾਲ ਹੀ ਸਰਕਾਰ ਕੁਝ ਹੋਰ ਲੋਕਾਂ ਨੂੰ ਆਯੂਸ਼ਮਾਨ ਕਾਰਡ ਵੀ ਦੇਵੇਗੀ। ਇਸ ’ਚ ਸੀਐੱਸਸੀ ਵੀਐੱਲਈ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਯੂਸ਼ਮਾਨ ਕਾਰਡ ਵੀ ਮੁਫ਼ਤ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਆਯੂਸ਼ਮਾਨ ਕਾਰਡ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ।

ਪੰਜਾਬ ਦੇ ਲੋਕਾਂ ਨੂੰ ਇਲਾਜ਼ ਦੀ ਸਹੂਲਤ ਲਈ ਪੰਜਾਬ ਸਰਕਾਰ ਦਾ ਉਪਰਾਲਾ

ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਇੱਕ ਵਿਸੇਸ ਮੁਹਿੰਮ ‘ਆਯੂਸਮਾਨ ਆਪ ਕੇ ਦੁਆਰ’ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਯੋਗ ਲਾਭਪਾਤਰੀ ਆਯੂਸਮਾਨ ਭਾਰਤ-ਮੁਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀ ਹੋਣਗੇ। ਕਾਰਡ ਜਾਰੀ ਕਰਨ ਲਈ ਵਿਸੇਸ ਕੈਂਪ ਲਾਏ ਜਾਣਗੇ। ਇਹ ਮੁਹਿੰਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਸ਼ੁਰੂ ਕੀਤੀ ਗਈ ‘ਆਯੂਸਮਾਨ ਭਵ’ ਦਾ ਹਿੱਸਾ ਹੈ।

ਇਸ ਬੀਮਾ ਯੋਜਨਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਕਿਹਾ ਕਿ ਇਹ ਸਕੀਮ ਰਾਜ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਨੂੰ ਹਰ ਪਰਿਵਾਰ ਲਈ 5 ਲੱਖ ਰੁਪਏ ਪ੍ਰਤੀ ਸਾਲ ਕਵਰ ਕਰੇਗੀ। ਰੁਪਏ ਤੱਕ ਦੇ ਨਕਦ ਰਹਿਤ ਇਲਾਜ ਦੀ ਸਹੂਲਤ ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਕਰੀਬ 1600 ਤਰ੍ਹਾਂ ਦੇ ਇਲਾਜ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦਾ ਇਲਾਜ ਆਦਿ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਪੰਦਰ੍ਹਵਾੜੇ ਦੀ ਮੁਹਿੰਮ ਤਹਿਤ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਵਿਸ਼ੇਸ਼ ਕੈਂਪ ਲਾਏ ਜਾਣਗੇ ਤਾਂ ਜੋ ਯੋਗ ਲਾਭਪਾਤਰੀ ਮੁਫਤ ਸਿਹਤ ਬੀਮੇ ਦਾ ਲਾਭ ਆਸਾਨੀ ਨਾਲ ਪ੍ਰਾਪਤ ਕਰ ਸਕਣ। ਪਿੰਡ/ਵਾਰਡ ਪੱਧਰ ’ਤੇ ਈ-ਕਾਰਡ ਬਣਾਉਣ ਲਈ ਰਾਜ ਭਰ ਵਿੱਚ 7000 ਤੋਂ ਵੱਧ ਕਾਮਨ ਸਰਵਿਸ ਸੈਂਟਰ ਚੱਲ ਰਹੇ ਹਨ। ਕਾਰਡ ਬਣਾਉਣ ਲਈ ਯੋਗ ਲਾਭਪਾਤਰੀ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ’ਤੇ ਵੀ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਲਾਭਪਾਤਰੀ ਨੈਸਨਲ ਹੈਲਥ ਅਥਾਰਟੀ ਦੁਆਰਾ ਵਿਕਸਤ ‘ਆਯੂਸਮਾਨ ਐਪ’ ਦੀ ਵਰਤੋਂ ਕਰਕੇ ਆਯੁਸਮਾਨ ਭਾਰਤ-ਮੁਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਲਈ ਵੀ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਬੀਮਾ ਯੋਜਨਾ ਦਾ ਘੱਟੋ-ਘੱਟ 44 ਲੱਖ ਰਜਿਸਟਰਡ ਪਰਿਵਾਰ ਲਾਭ ਲੈ ਰਹੇ ਹਨ।

ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ