ਸਿੱਖਿਆ ਪੱਖੋਂ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਜਾਰੀ

12, Other, Teacher, Transfer
Changing, District, Teachers

8 ਹੋਰ ਅਧਿਆਪਕਾਂ ਦੀ ਹੋਈ ਬਦਲੀ

ਮਾਨਸਾ

ਸਿੱਖਿਆ ਬੋਰਡ ਦੇ ਨਤੀਜਿਆਂ ‘ਚੋਂ ਮੋਹਰੀ ਸਥਾਨਾਂ ‘ਤੇ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ ਅੱਜ 8 ਹੋਰ ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ ‘ਚ ਤਬਦੀਲ ਕੀਤਾ ਗਿਆ ਹੈ ਵਿਭਾਗ ਵੱਲੋਂ ਬਦਲੀਆਂ ਦੇ ਕਾਰਨ ਭਾਵੇਂ ਕੁਝ ਵੀ ਦੱਸੇ ਜਾ ਰਹੇ ਨੇ ਪਰ ਬਦਲੀ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੋਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੀਆਂ ਅੱਖਾਂ ‘ਚ ਰੜਕਣ ਲੱਗਦੇ ਹਨ ਜਿਸਦੇ ਨਤੀਜੇ ਵਜੋਂ ਹੀ ਉਨ੍ਹਾਂ ਨੂੰ ਬਦਲੀਆਂ ਦੀ ‘ਸਜ਼ਾ’ ਸੁਣਾਈ ਗਈ ਹੈ ਉਨ੍ਹਾਂ ਆਖਿਆ ਕਿ ਵਿਭਾਗ ਦੇ ਇਸ ਦਬਕੇ ਦੇ ਬਾਵਜ਼ੂਦ ਉਹ ਸੰਘਰਸ਼ ‘ਚੋਂ ਪੈਰ ਪਿਛਾਂਹ ਨਹੀਂ ਪੁੱਟਣਗੇ ਇਨ੍ਹਾਂ ਬਦਲੀਆਂ ਦੌਰਾਨ ਹੈਰਾਨੀਜਨਕ ਪਹਿਲੂ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਨਿਯਮਾਂ ਅਨੁਸਾਰ ਈਟੀਟੀ ਕਾਡਰ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਨਹੀਂ ਕੀਤੀ ਜਾ ਸਕਦੀ ਪਰ ਵਿਭਾਗ ਨੇ ਅਜਿਹਾ ਵੀ ਕਰ ਵਿਖਾਇਆ ਹੈ ਬਦਲੀ ਪੱਤਰ ‘ਚ ਆਖਿਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਅਧਿਆਪਕਾਂ ਦੀ ਜ਼ਰੂਰਤ ਸੀ ਇਸ ਕਰਕੇ ਇਹ ਤਬਾਦਲੇ ਜ਼ਿਲ੍ਹੇ ‘ਚੋਂ ਬਾਹਰ ਕੀਤੇ ਗਏ ਹਨ  ਦੂਜੇ ਪਾਸੇ ਬਦਲੇ ਗਏ ਅਧਿਆਪਕਾਂ ਨੇ ਉੱਥੇ ਪਹਿਲਾਂ ਹੀ ਵਾਧੂ ਅਧਿਆਪਕ ਹੋਣ ਦਾ ਦਾਅਵਾ ਕੀਤਾ ਹੈ
ਹਾਸਲ ਹੋਏ ਵੇਰਵਿਆਂ ਮੁਤਾਬਿਕ ਈ.ਟੀ.ਟੀ. ਕਾਡਰ ਦੇ ਅਧਿਆਪਕਾਂ, ਜਿਨ੍ਹਾਂ ਵਿੱਚ ਦਰਸ਼ਨ ਸਿੰਘ ਅਲੀਸ਼ੇਰ ਸ.ਅ.ਸਕੂਲ ਭੁਪਾਲ ਪਲਾਟ ਮਾਨਸਾ ਤੋਂ ਸ.ਅ.ਸ. ਸਮਸਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਜੀਤ ਸਿੰਘ ਸ.ਅ.ਸ. ਤਾਮਕੋਟ ਤੋਂ ਸ.ਅ.ਸ. ਸੂੰਡ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਵਿੰਦਰ ਸਿੰਘ ਸ.ਅ.ਸ. ਕੁਲਰੀਆਂ ਮਾਨਸਾ ਤੋਂ ਸ.ਅ.ਸ. ਮਨਸੇਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ , ਹਰਜਿੰਦਰ ਸਿੰਘ ਸਰਕਾਰੀ ਐਲੀ. ਸਕੂਲ ਰੱਲਾ ਕੋਠੇ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਦੀਪ ਸਿੰਘ ਦੀ ਬਦਲੀ ਸ.ਅ.ਸ. ਕੱਲ੍ਹੋ ਤੋਂ ਸ.ਅ.ਸ. ਚਣਕੋਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਰਭੈ ਸਿੰਘ ਸ.ਮ.ਸ. ਗਾਮੀਵਾਲਾ ਮਾਨਸਾ ਤੋਂ ਸ.ਸ.ਸ. ਕਾਲ ਸੰਘਿਆ ਜਿਲ੍ਹਾ ਕਪੂਰਥਲਾ, ਗੁਰਪਿਆਰ ਸਿੰਘ ਸ.ਸ.ਸ. ਬੁਰਜ ਹਰੀ ਤੋਂ ਸ.ਸ.ਸ. ਧਾਲੀਵਾਲ ਬੇਟ ਜਿਲ੍ਹਾ ਕਪੂਰਥਲਾ, ਪਰਮਿੰਦਰ ਸਿੰਘ ਸ.ਸ.ਸ. ਸੱਦਾ ਸਿੰਘ ਵਾਲਾ ਤੋਂ ਸ.ਸ.ਸ. ਅਠੋਲੀ ਜਿਲ੍ਹਾ ਕਪੂਰਥਲਾ ਵਿਖੇ ਬਦਲਿਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।