ਕੈਂਸਰ ਦੇ ਕਾਰਨ ਵੀ ਲੱਭੇ ਜਾਣ

ਕੈਂਸਰ ਦੇ ਕਾਰਨ ਵੀ ਲੱਭੇ ਜਾਣ

ਪੂਰੀ ਦੁਨੀਆ ਕੈਂਸਰ ਦੀ ਮਾਰ ਹੇਠ ਹੈ ਇਸ ਬਿਮਾਰੀ ਨੇ ਲੋਕਾਂ ਦਾ ਆਰਥਿਕ ਤੌਰ ’ਤੇ ਵੀ ਲੱਕ ਤੋੜ ਦਿੱਤਾ ਹੈ ਖਾਸ ਕਰਕੇ ਗਰੀਬ ਲੋਕ ਤਾਂ ਇਲਾਜ ਖੁਣੋਂ ਹੀ ਮਰ ਜਾਂਦੇ ਹਨ ਅਤੇ ਬਹੁਤਿਆਂ ਦੇ ਤਾਂ ਟੈਸਟ ਵੀ ਨਹੀਂ ਹੰੁਦੇ ਇਸ ਦਰਮਿਆਨ ਅਮਰੀਕਾ ਤੋਂ ਚੰਗੀ ਖ਼ਬਰ ਆਈ ਹੈ ਕਿ ਉੱਥੇ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਦੀ ਦਵਾਈ ਲੱਭ ਲਈ ਹੈ¿; ਇੱਕ ਮਰੀਜ਼ ਸਮੂਹ ਦਵਾਈ ਨਾਲ ਟਿਊਮਰ ਤੋਂ ਰਹਿਤ ਮਿਲਿਆ ਹੈ

ਉਮੀਦ ਕੀਤੀ ਜਾ ਸਕਦੀ ਹੈ ਕਿ ਦਵਾਈ ਵੱਡੇ ਪੱਧਰ ’ਤੇ ਤਿਆਰ ਹੋਵੇਗੀ ਤੇ ਸਰਕਾਰਾਂ ਇਹ ਵੀ ਇੰਤਜ਼ਾਮ ਕਰਨ ਕਿ ਮਰੀਜ਼ਾਂ ਨੂੰ ਸਸਤੇ ਭਾਅ ਦਵਾਈ ਮੁਹੱਈਆ ਕਰਵਾਉਣ ਭਾਵੇਂ ਪਿਛਲੇ ਮਹੀਨੇ ਨਾਪਾ (ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ) ਨੇ ਕੈਂਸਰ ਦੀਆਂ ਦਣਾਈਆਂ ਦੀਆਂ ਕੀਮਤਾਂ ’ਚ ਭਾਰੀ ਕਟੌਤੀ ਕੀਤੀ ਹੈ ਫ਼ਿਰ ਵੀ ਦੇਸ਼ ਦੇ ਲੋਕਾਂ ਦੀ ਗਰੀਬੀ ਨੂੰ ਵੇਖਦਿਆਂ ਕੈਂਸਰ ਦੇ ਮਰੀਜਾਂ ਦਾ ਇਲਾਜ ਮੁਫ਼ਤ ਹੋਣਾ ਜ਼ਰੂਰੀ ਹੈ ਦੁਨੀਆ ਦੇ ਤਕੜੇ ਮੁਲਕਾਂ ’ਚ ਆਮ ਬਿਮਾਰੀਆਂ ਦਾ ਇਲਾਜ ਵੀ ਮੁਫ਼ਤ ਹੈ ਲੋਕਾਂ ਦੀ ਸਿਹਤ ਦਾ ਜਿੰਮਾ ਸਰਕਾਰ ਕੋਲ ਹੈ,

ਫ਼ਿਰ ਭਾਰਤ ਵਰਗੇ ਮੁਲਕ ’ਚ ਜਿੱਥੇ ਲੋਕ ਦੋ ਡੰਗ ਦੀ ਰੋਟੀ ਲਈ ਦੋ-ਚਾਰ ਹੁੰਦੇ ਹਨ ਉੱਥੇ ਲੋਕਾਂ ਨੂੰ ਕੈਂਸਰ ਦੇ ਮਹਿੰਗੇ ਇਲਾਜ ਲਈ ਉਨ੍ਹਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ ਭਾਵੇਂ ਕੇਂਦਰ ਤੇ ਕੁਝ ਸੂਬਾ ਸਰਕਾਰਾਂ ਨੇ ਆਪਣੇ ਪੱਧਰ ’ਤੇ ਸਿਹਤ ਬੀਮਾ ਸਕੀਮਾਂ ਚਲਾਈਆਂ ਹੋਈਆਂ ਹਨ ਪਰ ਕਈ ਤਕਨੀਕੀ ਉਲਝਣਾਂ ਤੇ ਸ਼ਰਤਾਂ ਕਾਰਨ ਕੈਂਸਰ ਦੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਨਹੀਂ ਮਿਲਦੀ ਕੈਂਸਰ ਦੀ ਭਿਆਨਕਤਾ ਤੇ ਇਲਾਜ ਨੂੰ ਵੇਖਦਿਆਂ ਕੈਂਸਰ ਦੇ ਇਲਾਜ ਲਈ ਕਾਰਡ ਦੀ ਸ਼ਰਤ ਨੂੰ ਹਟਾ ਕੇ ਇਸ ਦਾ ਇਲਾਜ ਸਿੱਧੇ ਤੌਰ ’ਤੇ ਮੁਫ਼ਤ ਕਰ ਦੇਣਾ ਚਾਹੀਦਾ ਹੈ

ਇਸੇ ਤਰ੍ਹਾਂ ਗੁਰਦੇ ਤੇ ਦਿਲ ਦੇ ਰੋਗਾਂ ਦਾ ਇਲਾਜ ਵੀ ਮੁਫ਼ਤ ਹੋਣਾ ਚਾਹੀਦਾ ਹੈ ਜਿੱਥੋਂ ਤੱਕ ਕੈਂਸਰ ਦੇ ਰੋਗ ਦਾ ਸਬੰਧ ਹੈ ਇਸ ਦੀ ਦਵਾਈ ਈਜਾਦ ਕਰਨ ਤੇ ਸਸਤੀ ਮੁਹੱਈਆ ਕਰਵਾਉਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਕੈਂਸਰ ਦੇ ਕਾਰਨਾਂ ਦੀ ਖੋਜ ’ਤੇ ਵੀ ਜ਼ੋਰ ਦਿੱਤਾ ਜਾਵੇ ਅਜੇ ਤੱਕ ਇਸ ਬਿਮਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਵਧ ਰਹੇ ਪ੍ਰਦੂਸ਼ਣ, ਖਾਦਾਂ ਤੇ ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ ਦੀ ਕੈਂਸਰ ਦੇ ਕਾਰਨਾਂ ਦੇ ਤੌਰ ’ਤੇ ਚਰਚਾ ਹੁੰਦੀ ਰਹਿੰਦੀ ਹੈ ਪਰ ਇਸ ਸਬੰਧੀ ਵਿਗਿਆਨਕ ਪੁਸ਼ਟੀ ਸਾਹਮਣੇ ਨਹੀਂ ਆਈ

ਜੇਕਰ ਬਿਮਾਰੀ ਦੇ ਕਾਰਨ ਸਪੱਸ਼ਟ ਹੋਣਗੇ ਤਾਂ ਲੋਕ ਪਰਹੇਜ਼ ਵੀ ਕਰਨਗੇ ਪਰਹੇਜ ਸਸਤਾ ਤੇ ਅਰਾਮ ਦਾਇਕ ਹੈ ਸੰਯੁਕਤ ਰਾਸ਼ਟਰ ਤੇ ਵਿਸ਼ਵ ਸਿਹਤ ਸੰਗਠਨ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਦੀ ਰੋਕਥਾਮ ਤੇ ਇਲਾਜ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ ਸਿਹਤ ਨੀਤੀਆਂ ਸਸਤੇ ਤੇ ਮੁਫ਼ਤ ਇਲਾਜ ’ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ ਸਿਹਤ ਨੀਤੀਆਂ ਨੂੰ ਦਵਾਈ ਨਿਰਮਾਤਾ ਤੇ ਵਿਕੇ੍ਰਤਾ ਕੰਪਨੀਆਂ ਦੇ ਗਲਬੇ ਤੋਂ ਮੁਕਤ ਕਰਕੇ ਇਸ ਨੂੰ ਲੋਕਮੁਖੀ ਤੇ ਲੋਕ ਸੇਵਾ ਦੇ ਭਾਵ ਨਾਲ ਅੱਗੇ ਵਧਾਉਣਾ ਪਵੇਗਾ ਸਰਕਾਰਾਂ ਨੂੰ ਇਹ ਮੰਨ ਕੇ ਚੱਲਣਾ ਪਵੇਗਾ ਕਿ ਕੈਂਸਰ, ਗੁਰਦੇ ਤੇ ਦਿਲ ਦੀ ਬਿਮਾਰੀ ਦਾ ਇਲਾਜ ਗਰੀਬ ਤੋਂ ਲੈ ਕੇ ਮੱਧ ਵਰਗ ਤੱਕ ਦੇ ਵੱਸ ਦੀ ਗੱਲ ਨਹੀਂ ਇਸ ਨੂੰ ਮਨੁੱਖਤਾ ਦੀ ਭਾਵਨਾ ਨਾਲ ਵੇਖਣ ਦੀ ਲੋੜ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ