ਸ਼ੀਸ਼ਾ

ਸ਼ੀਸ਼ਾ

ਇੱਕ ਬਹੁਤ ਅਮੀਰ ਨੌਜਵਾਨ ਰੱਬਾਈ ਕੋਲ ਇਹ ਪੁੱਛਣ ਲਈ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ ਰੱਬਾਈ ਉਸ ਨੂੰ ਕਮਰੇ ਦੀ ਖਿੜਕੀ ਤੱਕ ਲੈ ਗਿਆ ਤੇ ਉਸ ਤੋਂ ਪੁੱਛਿਆ, ‘‘ਤੈਨੂੰ ਕੱਚ ਤੋਂ ਪਰ੍ਹੇ ਕੀ ਦਿਸ ਰਿਹਾ ਹੈ?’’ ‘‘ਸੜਕ ’ਤੇ ਲੋਕ ਆ-ਜਾ ਰਹੇ ਹਨ ਤੇ ਇੱਕ ਵਿਚਾਰਾ ਅੰਨ੍ਹਾ ਵਿਅਕਤੀ ਭੀਖ ਮੰਗ ਰਿਹਾ ਹੈ’’

ਇਸ ਪਿੱਛੋਂ ਰੱਬਾਈ ਨੇ ਉਸ ਨੂੰ ਇੱਕ ਵੱਡਾ ਸ਼ੀਸ਼ਾ ਵਿਖਾਇਆ ਤੇ ਪੁੱਛਿਆ, ‘‘ਹੁਣ ਇਸ ਸ਼ੀਸ਼ੇ ’ਚ ਵੇਖ ਕੇ ਦੱਸ ਕਿ ਤੰੂ ਕੀ ਵੇਖਦਾ ਹੈਂ?’’ ‘‘ਇਸ ’ਚ ਮੈਂ ਆਪਣੇ-ਆਪ ਨੂੰ ਵੇਖ ਰਿਹਾ ਹਾਂ’ ਧਨੀ ਨੌਜਵਾਨ ਨੇ ਕਿਹਾ ‘ਠੀਕ ਹੈ ਸ਼ੀਸ਼ੇ ’ਚ ਤੰੂ ਦੂਜਿਆਂ ਨੂੰ ਨਹੀਂ ਵੇਖ ਸਕਦਾ ਤੰੂ ਜਾਣਦਾ ਹੈਂ ਕਿ ਖਿੜਕੀ ’ਚ ਲੱਗਾ ਕੱਚ ਅਤੇ ਇਹ ਸ਼ੀਸ਼ਾ ਇੱਕ ਹੀ ਮੂਲ ਪਦਾਰਥ ਤੋਂ ਬਣਿਆ ਹੈ

ਤੰੂ ਖੁਦ ਦੀ ਤੁਲਨਾ ਕੱਚ ਦੇ ਇਨ੍ਹਾਂ ਦੋਵਾਂ ਰੂਪਾਂ ਨਾਲ ਕਰਕੇ ਵੇਖ ਜਦੋਂ ਇਹ ਸਾਧਾਰਨ ਹੈ ਤਾਂ ਤੈਨੂੰ ਸਾਰੇ ਦਿਸਦੇ ਹਨ ਤੇ ਉਨ੍ਹਾਂ ਨੂੰ ਵੇਖ ਕੇ ਤੇਰੇ ਅੰਦਰ ਦਇਆ ਦੀ ਭਾਵਨਾ ਜਾਗਦੀ ਹੈ ਅਤੇ ਜਦੋਂ ਇਸ ਕੱਚ ’ਤੇ ਚਾਂਦੀ ਦਾ ਲੇਪ ਹੋ ਜਾਂਦਾ ਹੈ ਤਾਂ ਤੰੂ ਸਿਰਫ਼ ਆਪਣੇ-ਆਪ ਨੂੰ ਵੇਖਣ ਲੱਗਦਾ ਹੈਂ ਤੇਰਾ ਜੀਵਨ ਵੀ ਤਾਂ ਹੀ ਮਹੱਤਵਪੂਰਨ ਬਣੇਗਾ ਜਦੋਂ ਤੰੂ ਆਪਣੀਆਂ ਅੱਖਾਂ ’ਤੇ ਲੱਗੀ ਮੋਹ-ਮਮਤਾ ਦੀ ਪਰਤ ਨੂੰ ਲਾਹ ਦੇਵੇਂਗਾ ਅਜਿਹਾ ਕਰਨ ਤੋਂ ਬਾਅਦ ਹੀ ਤੰੂ ਆਪਣੇ ਲੋਕਾਂ ਨੂੰ ਵੇਖ ਸਕੇਂਗਾ ਅਤੇ ਉਨ੍ਹਾਂ ਨਾਲ ਪ੍ਰੇਮ ਕਰ ਸਕੇਂਗਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ