ਕਾਰਗਿਲ ਦੀਆਂ ਚੋਟੀਆਂ ‘ਤੇ ਸ਼ਾਨਾਮੱਤੀ ਜਿੱਤ ਹਾਸਲ ਕਰਨ ਦਾ ਦਿਨ ਕਾਰਗਿਲ ਵਿਜੇ ਦਿਵਸ

CargillVijayDay, CargillWins, Victory

ਹਰਪ੍ਰੀਤ ਸਿੰਘ ਬਰਾੜ               

ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ  ਦੇ ਭਾਰਤ ਦੇ ਪ੍ਰਧਾਨਮੰਤਰੀ  ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਨੂੰ ਪੂਰੇ ਆਪ੍ਰੇਸ਼ਨ ਦੀ ਕਮਾਨ ਅਤੇ ਪਾਕਿਸਤਾਨੀ  ਹਮਲੇ ਨੂੰ ਨਾਕਾਮਯਾਬ  ਕਰਦੇ ਹੋਏ ਜਿੱਤ ਹਾਸਲ ਕਰਨ  ਦੀ ਜਿੰਮੇਵਾਰੀ ਦਿੱਤੀ।ਇਸ ਪੂਰੀ ਫੌਜੀ ਕਾਰਵਾਈ ਨੂੰ  ਆਪ੍ਰੇਸ਼ਨ ਵਿਜੇ ਦਾ ਨਾਂਅ ਦਿੱਤਾ ਗਿਆ।

ਲਗਪਗ 30 ਹਜਾਰ ਫੌਜੀਆਂ ਨੂੰ ਜੰਗ ਦੇ ਮੈਦਾਨ ‘ਚ ਭੇਜਿਆ ਗਿਆ। ਹਿੰਦੁਸਤਾਨੀ ਫੌਜੀਆਂ ਨੇ ਬੜੀ ਦਲੇਰੀ ਨਾਲ ਪਾਕਿਸਤਾਨ  ਦੀ ਫੌਜ ਨਾਲ ਮੁਕਾਬਲਾ ਕਰਦੇ ਹਏ ਉਨ੍ਹਾਂ ਦੇ 700 ਤੋਂ ਜਿਆਦਾ ਫੋਜੀਆਂ ਨੂੰ ਖਤਮ ਕਰ ਦਿੱਤਾ। ਇਸਦੇ ਨਾਲ ਹੀ ਵੱਡੀ ਗਿਣਤੀ ‘ਚ ਪਾਕਿਸਤਾਨੀ ਲੜਾਕੂ ਜਹਾਜਾਂ ਅਤੇ ਹੈਲੀਕਾਪਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਜੰਗ ਦੌਰਾਨ ਭਾਰਤ ‘ਚ ਐਨੇ ਵੱਡੇ ਉਫਾਨ ‘ਤੇ ਦੇਸ਼ਭਗਤੀ ਦੀ ਲਹਿਰ ਪੈਦਾ ਹੋਈ ਕਿ ਸਾਰਾ ਦੇਸ਼ ਭਾਰਤੀ ਫੌਜ ਦੇ ਸਮਰੱਥਣ ‘ਚ ਖੜਾ ਹੋ ਗਿਆ।ਹਿੰਦੂਸਤਾਨੀ ਫੌਜ ਦੇ 500 ਤੋਂ ਜਿਆਦੇ ਯੋਧਿਆਂ ਨੇ ਇਸ ਜੰਗ ‘ਚ ਸ਼ਹਾਦਤ ਦਾ ਜਾਮ ਪੀਤਾ।ਕਾਰਗਿਲ ਜੰਗ ਲਗਭਗ ਦੋ ਮਹੀਨਿਆਂ ਤੱਕ ਚੱਲੀ ਸੀ।ਸ਼ੁਰੂਆਤੀ ਦੌਰ ‘ਚ ਪਾਕਿਸਤਾਨੀ ਫੌਜੀ ਉੱਚੀਆਂ ਚੋਟੀਆ ‘ਤੇ ਮੌਜੂਦ ਹੋਣ ਕਾਰਨ ਜੰਗ ਉੱਤੇ ਪਕੜ ਦਾ ਫਾਇਦਾ ਚੱਕਦੇ ਰਹੇ ਪਰ ਭਾਰਤੀ ਹਵਾਈ ਫੌਜ ਵੱਲੋਂ ਹਵਾਈ ਸੁਰੱਖਿਆ ਘੇਰਾ ਮਿਲਣ ਤੋਂ ਬਾਅਦ ਸਾਡੇ ਜਵਾਨ ਅੱਗੇ ਵਧਦੇ ਗਏ ਅਤੇ ਉੱਪਰ ਚੋਟੀਆਂ ‘ਤੇ ਪਹੁੰਚ ਕੇ ਦੁਸ਼ਮਣ ਫੌਜ ਉੱਤੇ ਅਜਿਹੇ ਹਮਲੇ ਕੀਤੇ ਕਿ ਦੁਸ਼ਮਣ ਫੌਜਾਂ  ਨੁੰ ਆਪਣੀ ਜਾਨ ਬਚਾ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਸਾਡੇ ਜਵਾਨਾਂ ਨੇ ਇਕ ਇਕ ਕਰਕੇ ਚੋਟੀਆਂ ‘ਤੇ ਬਣੇ ਦੁਸ਼ਮਣ ਦੇ ਸਾਰੇ ਬੰਕਰਾ ਉੱਤੇ ਦੁਬਾਰਾ ਕਬਜਾ ਕਰ ਲਿਆ ਜਿਨ੍ਹਾਂ ਨੂੰ ਪਾਕਿਸਤਾਨ ਵੱਲੋ ਆਪਣੇ ਕਬਜੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ 26 ਜੁਲਾਈ ਦੇ ਦਿਨ ਕਾਰਗਿਲ ਜੰਗ ਦੇ ਖਤਮ ਹੋਣ ਦਾ ਐਲਾਨ ਹੋਇਆ ਅਤੇ ਸਿੱਟੇ ਵਜੋਂ ਪਾਕਿਸਤਾਨੀ ਘੁਸਪੈਠੀਆ ਦੀ ਵਾਪਸੀ ਕਰਵਾਈ ਅਤੇ ਭਾਰਤ ਦਾ ਮੁੜ ਦੁਬਾਰਾ ਆਪਣੀ ਜਮੀਨ ਉੱਤੇ ਦਬਦਬਾ ਬਰਕਰਾਰ ਹੋਇਆ। ਕਾਰਗਿਲ ਜੰਗ ਲਗਪਗ ਦੋ ਮਹੀਨਿਆਂ ਤੱਕ ਚੱਲੀ ਸੀ ਜਿਸ ਵਿਚ ਪਾਕਿਸਤਾਨ ਦੇ ਅੰਦਾਜਨ 5000 ਫੌਜੀ ਜਵਾਨਾਂ ਅਤੇ ਘੁਸਪੈਠੀਆ ਨੇ ਹਿੱਸਾ ਲਿਆ।

ਦੇਸ਼ ਦੀ ਵੰਡ ਤੋਂ ਬਾਅਦ ਹੀ ਪਾਕਿਸਤਾਨ ਕਸ਼ਮੀਰ ਦੀ ਮੰਗ ਕਰਦਾ ਰਿਹਾ ਹੈ। ਇਸੇ ਇਰਾਦੇ ਨਾਲ ਪਾਕਿਸਤਾਨ ਨੇ ਕਈ ਲੜਾਈਆਂ ਵੀ ਲੜੀਆਂ ਪਰ ਹਰ ਵਾਰ ਉਸਨੂੰ ਹਾਰ ਹੀ ਝੱਲਣੀ ਪਈ। 1971 ‘ਚ ਤਾਂ ਪਾਕਿਸਤਾਨ ਦੇ ਆਪਣੇ ਹੀ ਦੋ ਟੁਕੜੇ ਹੋ ਗਏ ਸਨ ਅਤੇ ਪੂਰਵੀ ਪਾਕਿਸਤਾਨ ਉਸਦੇ ਹੱਥਾ ‘ਚੋਂ ਨਿੱਕਲ ਗਿਆ। ਕਾਰਗਿਲ ਦੀ ਜੰਗ ‘ਚ ਪਾਕਿਸਤਾਨ ਨੂੰ ਐਨਾ ਵੱਡਾ ਧੱਕਾ ਲੱਗਿਆ ਅਤੇ ਨੁਕਸਾਨ ਹੋਇਆ ਕਿ ਉਸ ਤੋਂ ਬਾਅਦ ਉਹ ਕਦੇ ਵੀ ਸਿੱਧੇ ਰੂਪ ‘ਚ ਹਿੰਦੁਸਤਾਨ ਨਾਲ ਜੰਗ ਛੇੜਨ ਦੀ ਹਿੰਮਤ ਨਹੀਂ ਕਰ ਪਾਇਆ। ਕਾਰਗਿਲ ਜੰਗ ਦੁਨੀਆਂ ਦੀ ਇਕੋ ਅਜਿਹੀ ਜੰਗ ਰਹੀ ਹੈ ਜੋ ਉੱਚੀਆਂ ਪਹਾੜੀਆਂ ‘ਤੇ ਲੜੀ  ਗਈ ਸੀ। ਆਪ੍ਰੇਸ਼ਨ ਵਿਜੇ ਦੀ ਸਫਲਤਾ ਤੋਂ ਬਾਅਦ 26 ਜੁਲਾਈ ਨੂੰ  ਵਿਜੇ ਦਿਵਸ  ਦਾ ਨਾਂਅ ਦਿੱਤਾ ਗਿਆ। ਅਜਾਦੀ ਦੀ ਆਪਣਾ ਹੀ ਕੀਮਤ ਹੁੰਦੀ ਹੈ, ਜੋ ਬਹਾਦੁਰ ਫੌਜੀ ਜਵਾਨਾ ਦੇ ਬੇਸ਼ਕੀਮਤੀ ਲਹੂ ਨਾਲ ਅਦਾ ਕੀਤੀ ਜਾਂਦੀ ਹੈ। ਕਾਰਗਿਲ ਜੰਗ ‘ਚ ਸਾਡੇ 500 ਤੋਂ ਜਿਆਦਾ ਫੌਜੀ ਸ਼ਹੀਦ ਅਤੇ 1300 ਤੋਂ ਜਿਆਦਾ ਜਖਮੀ ਹੋਏ। ਇਨ੍ਹਾਂ ਵਿਚੋਂ ਜਿਆਦਾਤਰ ਉਹ ਜਵਾਨ ਸਨ ਜਿਨ੍ਹਾ ਨੇ ਆਪਣੀ ਜਵਾਨੀ ਦੇ 30 ਸਾਲ ਵੀ ਨਹੀਂ ਦੇਖੇ ਸਨ। ਇਹਨਾਂ ਯੋਧਿਆਂ ਨੇ ਭਾਰਤੀ ਫੌਜ  ਅਤੇ ਬਲੀਦਾਨ ਦੀ ਸਰਵ ਉੱਚ ਬਲਿਦਾਨ ਦੀ ਪਰੰਪਰਾ ਨੂੰ ਆਪਣਾ ਫਰਜ ਅਤੇ ਧਰਮ ਮੰਨਦੇ ਹੋਏ ਨਿਭਾਇਆ ਜਿਸਦੀ ਸੌਂਹ ਹਰ ਇਕ ਸਿਪਾਹੀ ਹਿੰਦੁਸਤਾਨ ਦੇ ਤਿਰੰਗੇ ਦੇ ਸਾਹਮਣੇ ਲੈਂਦਾ ਹੈ। ਕਾਰਗਿਲ ਜੰਗ ‘ਚ ਹਾਰ ਜਾਣ ਦੇ ਕਾਰਨ ਪਾਕਿਸਤਾਨ ‘ਚ ਆਰਥਕ ਅਤੇ ਰਾਜਨੀਤਿਕ ਅਸਥਿਰਤਾ ਇਸ ਹੱਦ ਤੱਕ ਵੱਧ ਗਈ ਕਿ ਜਨਰਲ ਪਰਵੇਜ ਮੁੱਜਰਫ ਨੇ ਆਪਣੀ ਸ਼ਰਮਨਾਕ ਸਮੇਟਣ ਲਈ ਨਵਾਜ ਸ਼ਰੀਫ ਦੀ ਸਰਕਾਰ ਨੂੰ ਗੱਦੀਓਂ  ਲਾਹ ਕੇ ਹਕੂਮਤ ਖੁਦ ਸੰਭਾਲ ਲਈ ਅਤੇ ਆਪਣੇ ਆਪ ਨੂੰ ਦੇਸ਼ ਦਾ ਰਾਸ਼ਟਰਪਤੀ ਵੀ ਐਲਾਨ ਦਿੱਤਾ। ਇਸਦੇ ਉਲਟ  ਭਾਰਤ ‘ਚ ਇਸ ਜੰਗ ਦੌਰਾਨ ਦੇਸ਼ਭਗਤੀ ਦੀ ਲਾਸਾਨੀ ਮਿਸਾਲ ਦੇਖਣ ਨੂੰ ਮਿਲੀ।ਕਾਰਗਿਲ ਜੰਗ ਤੋਂ ਪ੍ਰੇਰਿਤ ਹੋ ਕੇ ਐਲ .ਓ .ਸੀ, ਲਕਸ਼ ਅਤੇ ਧੁੱਪ ਜਿਹੀਆਂ ਹਿੰਦੀ ਫਿਲਮਾਂ ਬਣੀਆਂ। ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੇ ਦਿਵਸ ਬਹੁਤ ਫ਼ਖਰ ਨਾਲ ਮਨਾਇਆ ਜਾਂਦਾ ਹੈ ਅਤੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਵੀ ਦਿੱਤੀਆਂ ਜਾਂਦੀ ਹਨ।

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।