ਕਿਰਾਏ ਦੀ ਕੁੱਖ ਦੇ ਕਾਰੋਬਾਰ ‘ਤੇ ਰੋਕ ਲਾਉਣ ਦੀ ਪਹਿਲ

Priority, Ban, Rental, Business

2500 ਬੱਚੇ ਭਾਰਤ ‘ਚ ਪ੍ਰਵਾਸੀ ਭਾਰਤੀ ਅਤੇ ਹੋਰ ਵਿਦੇਸ਼ੀ ਹਰ ਸਾਲ ਭਾਰਤੀ ਔਰਤ ਦੀ ਕੁੱਖ ਕਿਰਾਏ ‘ਤੇ ਲੈ ਕੇ ਪੈਦਾ ਕਰਾਉਂਦੇ ਹਨ

300 ਨਿਜੀ ਹਸਪਤਾਲ ਦੇਸ਼ ਦੇ ਲਗਭਗ ਇਸ ਨਾਜਾਇਜ਼ ਕਾਰੋਬਾਰ ‘ਚ ਲਿਪਤ ਹਨ

ਪ੍ਰਮੋਦ ਭਾਗਰਵ

ਸੂਚਨਾ ਅਤੇ ਤਕਨੀਕ ਤੋਂ ਬਾਦ ਭਾਰਤ ‘ਚ ਪ੍ਰਜਨਨ ਦਾ ਕਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ ਇਸ ਨਾਲ ਕਿਰਾਏ ‘ਤੇ ਕੁੱਖ ਦਿੱਤੇ ਜਾਣ ਦਾ ਧੰਦਾ ਵੀ ਸ਼ਾਮਲ ਹੈ ਮੈਡੀਕਲ ਵੀਜਾ ਦੇ ਨਾਲ ਨਾਲ ਵਿਦੇਸ਼ੀ ਸੈਲਾਨੀ ਹੁਣ ਭਾਰਤ ਗਰਭਧਾਰਨ ਲਈ ਵੀ ਵੱਡੀ ਗਿਣਤੀ ‘ਚ ਆਉਣ ਲੱਗੇ ਹਨ ਭਾਰਤੀ ਉਦਯੋਗ ਮਹਾਂਸੰਘ ਦੇ ਇੱਕ ਸਰਵੇ ਮੁਤਾਬਕ ਭਾਰਤ ‘ਚ ਕਿਰਾਏ ਦੀ ਕੁੱਖ ਦਾ ਕਾਰੋਬਾਰ ਪ੍ਰਤੀ ਸਾਲ 50 ਕਰੋੜ ਦਾ ਹੈ, ਜਿਸ ਦੇ 2020 ਤੱਕ ਦੋ ਅਰਬ ਤੱਕ ਪਹੁੰਚਣ ਦੀ ਉਮੀਦ ਹੈ ਗੁਜਰਾਤ ਦੇ ਆਨੰਦ ‘ਚ ਇਹ ਆਮਦਨ ਸਭ ਤੋਂ ਜਿਆਦਾ ਵਧ ਫੱਲ ਰਿਹਾ ਹੈ ਪਰ ਇਹ ਧੰਦਾ ਆਖ਼ਰ  ਮਹਿਲਾ ਦੀ ਕੁੱਖ ‘ਤੇ ਟਿੱਕਿਆ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ, ਉਦਾਰਵਾਦੀ ਅਰਥਵਿਵਸਥਾ ਕੁਦਰਤ ਦੀ ਖਣਿਜ ਸੰਪਦਾ ਦੇ ਨਿਕਾਸੀ ‘ਤੇ ਟਿੱਕੀ ਹੈ ਇਸ ਧੰਦੇ ਦੀ ਭਾਰੀ ਕੀਮਤ ਉਨ੍ਹਾਂ ਮਹਿਲਾਵਾਂ ਨੂੰ ਤਾਰਨੀ ਪੈ ਰਹੀ ਹੈ, ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਹਰ ਹਾਲ ‘ਚ ਧਨ ਦੀ ਜ਼ਰੂਰਤ ਹੈ ।

ਹੁਣ ਸਰਕਾਰ ਕੁੱਖ ਦੇ ਵਪਾਰਕ ਇਸਤੇਮਾਲ ‘ਤੇ ਪਾਬੰਦੀ ਲਾਉਣ ਲਈ ਕਿਰਾਏ ਦੀ ਕੁੱਖ ਐਕਟ ਬਿੱਲ-2019 (ਦਾ ਸਰੋਗੇਸੀ ਰੇਗੂਲੇਸ਼ਨ ਬਿੱਲ) ਲਿਆ ਰਹੀ ਹੈ ਲੋਕ ਸਭਾ ‘ਚ ਪੇਸ਼ ਕੀਤੇ ਬਿੱਲ ‘ਚ ਵਪਾਰਕ ਦ੍ਰਿਸ਼ਟੀ ਨਾਲ ਕਿਰਾਏ ਦੀ ਕੁੱਖ ਲੈ ਕੇ ਬੱਚਾ ਪੈਦਾ ਕਰਨ ਦੇ ਉਪਾਅ ਨੂੰ ਗੈਰਕਾਨੂੰਨੀ ਠਹਿਰਾਇਆ ਗਿਆ ਹੈ ਇਸ ਦਾ ਉਲੰਘਣ ਕਰਨ ‘ਤੇ 10 ਸਾਲ ਦੀ ਜੇਲ੍ਹ ਦੀ ਸਜਾ ਅਤੇ 10 ਲੱਖ ਰੁਪਏ ਦੇ ਜੁਰਮਾਨੇ ਦੀ ਤਜ਼ਵੀਜ ਕੀਤੀ ਗਈ ਹੈ ਇਸ ਗੋਰਖਧੰਦੇ ‘ਤੇ ਰੋਕ ਲਾਉਣ ਦੀ ਇਹ ਸਹੀ ਪਹਿਲ ਹੈ ਇਸ ਕਾਨੂੰਨ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੈ, ਜਿਨ੍ਹਾਂ ਔਰਤ ਦੀ ਆਰਥਿਕ ਕਮਜੋਰੀ ਨੂੰ ਵਸਤੂ ਦੇ ਰੂਪ ‘ਚ ਢਾਲ ਕੇ ਉਸ ਦੀ ਕੁੱਖ ਨੂੰ ਬਜ਼ਾਰ ਦੇ ਹਵਾਲੇ ਕਰ ਦਿੱਤਾ ਹੈ ਉਹ ਇਹ ਵੀ ਦਲੀਲ ਦੇ ਰਹੇ ਹਨ ਕਿ ਸਖ਼ਤ ਕਾਨੂੰਨ ਨਾਲ ਵਿਦੇਸ਼ੀ ਮੁਦਰਾ ਦੀ ਆਮਦ ਰੁਕ ਜਾਵੇਗੀ ।

ਬੀਤੇ ਕੁਝ ਸਾਲਾਂ ‘ਚ ਭਾਰਤ ਕਿਰਾਏ ਦੀ ਕੁੱਖ ਦਾ ਅੱਡਾ ਬਣ ਗਿਆ ਹੈ ਨਤੀਜੇ ਵਜੋਂ ਕਿਰਾਏ ਦੀ ਕੁੱਖ ਦੇਣ ਵਾਲੀਆਂ ਮਾਵਾਂ ਦਾ ਸਰੀਰਕ ਅਤੇ ਆਰਥਿਕ ਸੋਸ਼ਣ ਹੋ ਰਿਹਾ ਹੈ ਗੁਜਰਾਤ ਦੇ ਆਨੰਦ ‘ਚ ਇਹ  ਕਾਰੋਬਾਰ ਸਭ ਤੋਂ ਜਿਆਦਾ ਹੁੰਦਾ ਹੈ ਦਰਅਸਲ ਭਾਰਤ ‘ਚ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਤੁਲਨਾ ‘ਚ  ਖਰਚ ਸੱਤ ਗੁਣਾ ਘੱਟ ਹੈ ਸਾਫ਼ ਹੈ, ਅੰਧਾਧੁੰਦ ਵਪਾਰੀਕਰਨ ਕਰਕੇ  ਲਾਚਾਰ ਮਾਂ ਦੀ ਕੁੱਖ ਦੀ ਦੁਰਵਰਤੋਂ ਹੋ ਰਹੀ ਹੈ ਇਸ ਲਈ ਕਾਨੂੰਨ ਕਮਿਸ਼ਨਰ ਨੇ ਆਪਣੀ 228ਵੀਂ ਰਿਪੋਰਟ ‘ਚ ਕਾਨੂੰਨ ਬਣਾ ਕੇ ਇਸ ਵਪਾਰ ‘ਤੇ ਪਾਬੰਦੀ ਲਾਉਣ ਦੀ ਸਿਫ਼ਾਰਿਸ਼ ਕੀਤੀ ਸੀ ਗੋਆ, ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਲੋਕ ਸਭਾ ‘ਚ ਇਸ ਬਿਲ ਨੂੰ ਪੇਸ਼ ਕੀਤਾ ਇਸ ਨਾਲ ਰਾਸ਼ਟਰੀ ਅਤੇ ਸੂਬਾ ਪੱਧਰ ‘ਤੇ ਸਰੋਗੇਸੀ ਬੋਰਡ ਬਣੇਗਾ ਸਰੋਗੇਸੀ ਮਾਂ ਚਾਹੁਣ ਵਾਲੇ ਜੋੜੇ ਦੀ ਨਜਦੀਕੀ ਰਿਸ਼ਤੇਦਾਰ ਹੋਣੀ ਚਾਹੀਦੀ ਹੈ ਅਜਿਹੀ ਮਾਂ ਦੀ ਉਮਰ 25 ਤੋਂ 35 ਸਾਲ ਹੋਣ ਦੇ ਨਾਲ ਉਸ ਦਾ ਆਪਣਾ ਇੱਕ ਬੱਚਾ ਵੀ ਹੋਣਾ ਚਾਹੀਦੇ ਹੈ ਸਿਰਫ਼ ਇੱਕ ਵਾਰ ਹੀ ਕੋਈ ਮਹਿਲਾ ਸਰੋਗੇਟ ਮਾਂ ਬਣ ਸਕੇਗੀ ਇਸਦੇ ਬਾਵਜ਼ੂਦ ਇਸ ਕਾਨੂੰਨ ‘ਚ ਕਈ ਖਾਮੀਆਂ ਹੋਣ ਦੇ ਨਾਲ ਇਹ ਗੈਰ ਕਾਨੂੰਨੀ ਹੈ ਸਰੋਗੇਸੀ ਮਾਂ ਬਣਨ ਲਈ ਮਹਿਲਾ ਨੂੰ ਇਨ-ਵਿਟਰੋ ਫਰਟੀਲਾਈਜੇਸ਼ਨ ਦੀ ਪ੍ਰਕਿਰਿਆ ‘ਚੋਂ ਗੁਜਰਨਾ ਹੁੰਦਾ ਹੈ ਇਸ ਲਈ ਜੈਵਿਕ ਮਾਤਾ ਪਿਤਾ ਦੇ ਸ਼ੁਕਰਾਣੂ ਅਤੇ ਅੰਡਿਆਂ ਨੂੰ ਪਰਖਨਲੀ ‘ਚ ਨਿਸ਼ੇਚਿਤ ਕਰਨ ਤੋਂ ਬਾਦ ਜਦੋਂ ਭਰੂਣ ਪਨਪ ਜਾਂਦਾ ਹੈ, ਉਦੋਂ ਉਸਨੂੰ ਕਿਰਾਏ ਦੀ ਕੁੱਖ ‘ਚ ਬਦਲਿਆ ਜਾਂਦਾ ਹੈ ਗਰਭਧਾਰਨ ਦਾ ਇਹ ਇੱਕ ਮਾਤਰ ਉਪਾਅ ਹੈ ਇਸਦਾ ਸਰੀਰ ‘ਤੇ ਮਾੜਾ ਅਸਰ ਪੈਦਾ ਹੈ, ਇਸ ਦੇ ਗਰਭਪਾਤ ਹੋ ਜਾਣ ਦੀ 80ਫੀਸਦੀ ਸ਼ੰਕਾ  ਰਹਿੰਦੀ ਹੈ ਅਜਿਹੀ 90 ਫੀਸਦੀ ਜਣੇਪੇ ਆਪ੍ਰੇਸ਼ਨ ਰਾਹੀਂ ਹੀ ਦੇਂਦੇ ਹਨ।

 ਮਹਿਲਾ ਦੀ ਜਾਨ ਦਾ ਸੰਕਟ ਵੀ ਬਣਿਆ ਰਹਿੰਦਾ ਹੈ ਇਸ ਸਥਿਤੀ ‘ਚ ਕੁੱਖ ਕਿਰਾਏ ‘ਤੇ ਦੇਣ ਵਾਲੀ ਮਹਿਲਾ ਦਾ ਨਾ ਤਾਂ ਕੋਈ ਬੀਮਾ ਹੁੰਦਾ ਹੈ, ਨਾ ਹੀ ਉਸਦੇ ਪਤੀ ਅਤੇ ਬੱਚਿਆਂ ਦੀ ਕੋਈ ਗਾਰੰਟੀ ਲੈਂਦਾ ਹੈ ਇਹ ਸਵਾਲ ਖੜਾ ਹੁੰਦਾ ਹੈ ਕਿ ਜੈਵਿਕ ਮਾਪੇ ਜੇਕਰ ਜਨਮੇ ਬੱਚੇ ਨੂੰ ਛੱਡ ਕੇ ਨੌ, ਦੋ ਗਿਆਰਾਂ ਹੋ ਜਾਂਦੇ ਹਨ ਤਾਂ ਉਸ ਦੇ ਪਾਲਣ ਪੋਸ਼ਣ ਦੀ ਜਵਾਬਦੇਹੀ ਕਿਸਦੀ ਹੋਵੇਗੀ? ਇਹ ਸਵਾਲ ਇਸ ਬਿਲ ਦੇ ਅਨੁਸਾਰ ਸਹੀ ਹੈ ਜੇਕਰ ਨਵਜਾਤ ਸਿਸ਼ੂ ਵਿਕਲਾਂਗ ਜਾਂ ਅਜਿਹੀ ਲਾਇਲਾਜ ਬਿਮਾਰੀ ਦੇ ਨਾਲ ਪੈਦਾ ਹੁੰਦਾ ਹੈ ਅਤੇ ਅਜੈਵਿਕ ਮਾਤਾ-ਪਿਤਾ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੰਦੇ ਹਨ, ਤਾਂ ਉਸ ਬੱਚੇ ਦੀ ਜਿੰਮੇਵਾਰੀ ਕੌਣ ਲਵੇਗਾ? ਅਜਿਹੀ ਸਥਿਤੀ ‘ਚ ਉਨ੍ਹਾਂ ਮਹਿਲਾਵਾਂ ਨੂੰ ਹੋਰ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿਸ਼ਤਾਂ ‘ਚ ਕੁੱਖ ਕਿਰਾਏ ‘ਤੇ ਦਿੰਦੀ ਹੈ ਅਜਿਹੀਆਂ ਹੀ ਸੁਵਿਧਾਵਾਂ ਕਾਰਨ ਭਾਰਤ ‘ਚ ਕਿਰਾਏ ਦੀ ਕੁੱਖ ਵਪਾਰ ਵਿਸ਼ਵ ਰਾਜਧਾਨੀ ਬਣ ਗਿਆ ਹੈ ।

ਇੱਕ ਸਮਾਜਸੇਵੀ ਸੰਗਠਨ ਦੇ ਜਰੀਏ ਕੁਝ ਹੈਰਾਨੀ ਵਾਲੇ ਨਜ਼ਾਰੇ ਵੀ ਸਾਹਮਣੇ ਆਏ ਹਨ ਖਾਸ ਤੌਰ ‘ਤੇ ਵਿਦੇਸ਼ੀ ਧਨਾਢ ਜਦੋਂ ਕਿਰਾਏ ਦੀ ਕੁੱਖ ਲੈ ਕੇ ਸੰਤਾਨ  ਇਛੁੱਕ ਹੁੰਦੇ ਹਨ ਤਾਂ ਉਹ ਭਾਰਤ ਆ ਕੇ ਇੱਕੋ ਸਮੇਂ ਕਈ ਮਹਿਲਾਵਾਂ ਨੂੰ ਗਰਭਧਾਰਨ ਕਰਵਾ ਦਿੰਦੇ ਹਨ ਇਨ੍ਹਾਂ ‘ਚ ਕੁਝ ਮਹਿਲਾਵਾਂ ‘ਚ ਇਹ ਤਜਰਬਾ ਸਫ਼ਲ ਹੋ ਜਾਂਦਾ ਹੈ ਤਾਂ ਉਹ ਕਿਸੇ ਇੱਕ ਮਹਿਲਾ ਨੂੰ ਛੱਡ ਕੇ ਬਾਕੀ ਦਾ ਗਰਭਪਾਤ ਕਰਵਾ ਦਿੰਦੇ ਹਨ ਗਰਭਪਾਤ ਕਰਵਾਈਆਂ ਗਈਆਂ ਮਹਿਲਾਵਾਂ ਨੂੰ ਕੋਈ ਧਨ ਵੀ ਨਹੀਂ ਦਿੱਤਾ ਜਾਂਦਾ ਇਹ ਸਰਾਸਰ ਅਨਿਆ ਅਤੇ ਅਨੈਤਿਕਤਾ ਹੈ ਇਸ ਸਰਵੇ ਨਾਲ ਖੁਲਾਸਾ ਹੋਇਆ ਹੈ ਕਿ ਕਿਰਾÂੈ ਦੀ ਕੁੱਖ ਦੀ ਕੀਮਤ ਕਰੀਬ 20 ਲੱਖ ਰੁਪਏ ਹੈ ।

ਕਦੇ-ਕਦੇ ਇਸ ਤੋਂ ਵੀ ਜਿਆਦਾ ਧਨ ਰਾਸ਼ੀ ਦਿੱਤੀ ਜਾਂਦੀ ਹੈ ਪਰ ਇਸ ਰਾਸ਼ੀ ਨਾਲ ਸਰੋਗੇਸੀ ਮਾਂ ਨੂੰ ਮਹਿਜ 3 ਤੋਂ 5 ਲੱਖ ਰੁਪਏ ਹੀ ਮਿਲਦੇ ਹਨ ਬਾਕੀ ਹਸਪਤਾਲ ਅਤੇ ਵਿਚੋਲੇ ਰਗੜ ਜਾਂਦੇ ਹਨ ਪ੍ਰਵਾਸੀ ਭਾਰਤੀਆਂ ‘ਚ ਸਰੋਗੇਸੀ ਦੀ ਮੰਗ ਬਹੁਤ ਜਿਆਦਾ ਹੈ ਜੇਕਰ ਮਹਿਲਾ ਤੰਦਰੁਸਤ ਅਤੇ ਸੁੰਦਰ ਹੋਣ ਦੇ ਨਾਲ ਉੱਚ ਜਾਤੀ ਅਤੇ ਉੱਤਮ ਪਰਿਵਾਰਕ ਪਿਛੋਕੜ ਤੋਂ ਹੁੰਦੀ ਹੈ ਤਾਂ ਉਸਨੂੰ ਜਿਆਦਾ ਪੈਸਾ ਦਿੱਤਾ ਜਾਂਦਾ ਹੈ ਪ੍ਰਵਾਸੀ ਜੋੜਾ ਭਾਰਤ ਆ ਕੇ ਕਿਰਾਏ ਦੀ ਕੁੱਖ ‘ਚੋਂ ਬੱਚਾ ਪੈਦਾ ਕਰਨਾ ਇਸ ਲਈ ਵੀ ਚੰਗਾ ਮੰਨਦੇ ਹਨ, ਕਿਉਂਕਿ ਉਹ ਮਨੋਵਿਗਿਆਨਕ ਪੱਧਰ ‘ਤੇ ਆਪਣੇ ਆਪ ਨੂੰ ਭਾਰਤ ਨਾਲ ਜੁੜਿਆ ਪਾਉਂਦੇ ਹਨ ਭਾਰਤ ‘ਚ ਸਰੋਗੇਸੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਹੁਣ ਫ਼ਿਲਮੀ ਕਲਾਕਾਰਾਂ ਤੋਂ ਲੈ ਕੇ ਹੋਰ ਪ੍ਰਸਿੱਧ ਲੋਕ ਸਰੋਗੇਸੀ ਤੋਂ ਬੱਚਾ ਚਾਹੁਣ ਲੱਗੇ ਹਨ ਇਨ੍ਹਾਂ ਦੀਆਂ ਪਤਨੀਆਂ ਦਰਦ ਤੋਂ ਬਚਣ ਲਈ ਇਹ ਉਪਾਅ ਕਰਦੀਆਂ ਹਨ ।

ਇਸ ਕਾਰਨ ਲੌਂਗਿਕ ਅਧਿਕਾਰ ਨੂੰ ਮਾਨਵਅਧਿਕਾਰ ਦੇ ਘਾਣ ਨਾਲ ਜੁੜਨ ਦੀ ਬਹਿਸ ਤੇਜ਼ ਹੋ ਗਈ ਹੈ ਇਸ ਸਿਲਸਿਲੇ ‘ਚ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਕੁੱਖ ਲੈਣ ਦੌਰਾਨ ਪਤੀ-ਪਤਨੀ ‘ਚ ਤਲਾਕ ਹੋ ਜਾਂਦਾ  ਹੈ ਤਾਂ ਉਹ ਬੱਚਾ ਕਿਸ ਨੂੰ ਦਿੱਤਾ ਜਾਵੇਗਾ? ਜੇਕਰ ਦੋਵੇਂ ਹੀ ਬੱਚਾ ਲੈਣ ਤੋਂ ਇਨਕਾਰ ਕਰ ਦੇਣ ਤਾਂ ਬੱਚੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਕਿਸਦੀ ਹੋਵੇਗੀ? ਕਿਉਂਕਿ 2009 ‘ਚ ਜਾਪਾਨ ‘ਚ ਅਹਿਮਦਾਬਾਦ ਆਏ ਇੱਕ ਜੋੜਾ ਤਲਾਕ ਦੀ ਸਥਿਤੀ ‘ਚ ਗੁਜਰ ਚੁੱਕੇ ਹਨ ਤੇ ਬੱਚੇ ਦੀ ਜੈਵਿਕ ਮਾਂ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਪਿਤਾ ਬੱਚੀ ਗੋਦ ਲੈਣ ਨੂੰ ਤਿਆਰ ਸੀ, ਪਰ ਸਾਡਾ ਕਾਨੂੰਨ ਪੁਰਸ਼ ਨੂੰ ਬੱਚੀ ਗੋਦ ਲੈਣ ਦੀ ਇਜਾਜਤ ਵਿਸੇਸ਼ ਪ੍ਰਸਥਿਤੀਆਂ ‘ਚ ਹੀ ਦਿੰਦਾ ਹੈ ਇਸ ਬਿੱਲ ‘ਚ ਇਸ ਸਥਿਤੀ ਨੂੰ ਵੀ ਸਾਫ਼ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਨਵੇਂ ਕਾਨੂੰਨ ਦੇ ਹੋਂਦ ‘ਚ ਆਉਣ ਤੋਂ ਬਾਦ ਇਸ ਕੁਦਰਤ ਵਿਰੋਧੀ ਕਾਰਬਾਰ ‘ਤੇ ਰੋਕ ਲਾਉਣ  ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਹੁਣ ਰਿਸ਼ਤੇ-ਨਾਤੇ ਦੀਆਂ ਮਹਿਲਾਵਾਂ ਨੂੰ ਹੀ  ਸਰੋਗੇਸੀ ਮਾਂ ਬਣਨ ਦੀ ਸੁਵਿਧਾ ਦਿੱਤੀ ਗਈ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।