ਕੈਂਸਰ ਦਾ ਵਧ ਰਿਹੈ ਕਹਿਰ

ਕੈਂਸਰ ਦਾ ਵਧ ਰਿਹੈ ਕਹਿਰ

ਬਠਿੰਡਾ ਦੇ ਐਡਵਾਂਸ ਕੈਂਸਰ ਇੰਸਟੀਚਿਊਟ ’ਚ ਜਿਸ ਤਰ੍ਹਾਂ ਮਰੀਜ਼ਾਂ ਦੀ ਰਜਿਸਟੇ੍ਰਸ਼ਨ ਹੋਈ ਹੈ ਉਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਇੱਕ ਰਿਪੋਰਟ ਅਨੁਸਾਰ ਇਸ ਸੈਂਟਰ ਵਿੱਚ 2016 ’ਚ 11000 ਮਰੀਜ਼ਾਂ ਦੇ ਨਾਂਅ ਦਰਜ ਹੋਏ ਸਨ ਜੋ 2021 ’ਚ 82000 ਹਜ਼ਾਰ ਨੂੰ ਪਹੁੰਚ ਗਏ ਇਹ ਸਿਰਫ਼ ਬਠਿੰਡਾ ਪੱਟੀ ਦੇ ਅੰਕੜੇ ਹਨ ਜੇਕਰ ਮਾਲਵੇ ਦੇ ਹੋਰਨਾਂ ਜ਼ਿਲ੍ਹਿਆਂ, ਦੁਆਬੇ ਅਤੇ ਮਾਝੇ ਦੇ ਅੰਕੜੇ ਜੋੜ ਲਈਏ ਤਾਂ ਸਥਿਤੀ ਦੀ ਭਿਆਨਕਤਾ ਦਾ ਅੰਦਾਜ਼ਾ ਲਾਉਣਾ ਔਖਾ ਹੋ ਜਾਵੇਗਾ ਕੈਂਸਰ ਜਿੱਥੇ ਲਗਾਤਾਰ ਜ਼ਿੰਦਗੀਆਂ ਨਿਗਲ ਰਿਹਾ ਹੈ, ਉੱਥੇ ਆਰਥਿਕ ਬਰਬਾਦੀ ਦਾ ਵੀ ਕਾਰਨ ਹੈ ਭਾਵੇਂ ਸਰਕਾਰਾਂ ਨੇ ਇਲਾਜ ਲਈ ਬੀਮਾ ਸਕੀਮਾਂ ਵੀ ਚਲਾਈਆਂ ਹਨ, ਪਰ ਨਿੱਜੀ ਹਸਪਤਾਲਾਂ ਦਾ ਇਲਾਜ ਇੰਨਾ ਜ਼ਿਆਦਾ ਮਹਿੰਗਾ ਹੈ ਕਿ ਮਰੀਜ਼ਾਂ ਦੇ ਪਰਿਵਾਰਾਂ ਦੇ ਘਰ ਮਕਾਨ ਵੀ ਵਿਕ ਜਾਂਦਾ ਹੈ ਸਰਕਾਰਾਂ ਕੋਲ ਕੈਂਸਰ ਹਸਪਤਾਲ ਖੋਲ੍ਹ ਰਹੀ ਹੈ ਅਤੇ ਵਿੱਤੀ ਸਹਾਇਤਾ ਦੇ ਰਹੀ ਹੈ ਪਰ ਮਸਲੇ ਦਾ ਅਸਲ ਹੱਲ ਤਾਂ ਇਸ ਦੀ ਜੜ੍ਹ ਤੱਕ ਜਾਣਾ ਹੈ

ਇਸ ਚੀਜ਼ ਵੱਲ ਗੌਰ ਕਰਨ ਦੀ ਜ਼ਰੂਰਤ ਹੈ ਕਿ ਆਖ਼ਰ ਕੈਂਸਰ ਦੀ ਵਜ੍ਹਾ ਕੀ ਹੈ ਇਸ ਦੇ ਕਾਰਨਾਂ ਨੂੰ ਲੱਭਣ, ਉਹਨਾਂ ਨੂੰ ਦੂਰ ਕਰਨ ਅਤੇ ਜਨਤਾ ਨੂੰ ਜਾਗਰੂਕ ਕਰਨ ਦੀ ਸਖ਼ਤ ਜ਼ਰੂਰਤ ਹੈ ਸਾਡਾ ਸਿਹਤ ਸਿਸਟਮ ਬਿਮਾਰੀਆਂ ਦਾ ਇਲਾਜ ਤਾਂ ਕਰਦਾ ਹੈ ਪਰ ਅਰੋਗ ਰਹਿਣ ਲਈ ਕੋਈ ਸੱਭਿਆਚਾਰ ਨਹੀਂ ਸਿਰਜ ਸਕਿਆ ਭਾਵੇਂ ਦੁਨੀਆ ਭਰ ਦੇ ਵਿਗਿਆਨੀ ਕੈਂਸਰ ਦੇ ਕਾਰਨਾਂ ਬਾਰੇ ਇਕਮਤ ਨਹੀਂ ਹੋਏ ਪਰ ਜ਼ਿਆਦਾਤਰ ਆਧੁਨਿਕ ਯੁੱਗ ਦੀ ਅਰਾਮਦਾਇਕ, ਜ਼ਿੰਦਗੀ, ਪੌਸ਼ਟਿਕ ਤੱਤਾਂ ਦੀ ਘਾਟ ਲਈ ਖੁਰਾਕ ਤੇ ਖੇਤੀ ’ਚ ਵਧ ਰਹੀ ਖਾਂਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕੈਂਸਰ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸੇ ਤਰ੍ਹਾਂ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ ਸ਼ਰਾਬ ਵੀ ਕੈਂਸਰ ਦਾ ਕਾਰਨ ਹੈ ਪਰ ਦੇਸ਼ ਅੰਦਰ ਤੰਬਾਕੂ ਤੇ ਸ਼ਰਾਬ ਦੀ ਰੋਕਥਾਮ ਲਈ ਕੋਈ ਯਤਨ ਨਹੀਂ ਹੋ ਰਿਹਾ ਹੈ

ਦੇਸ਼ ਦੀ ਵਧ ਰਹੀ ਅਬਾਦੀ ਲਈ ਹਰੀ ਕ੍ਰਾਂਤੀ ਨੇ ਅਨਾਜ ਦੇ ਅੰਬਾਰ ਤਾਂ ਦਿੱਤੇ, ਦੂਜੇ ਪਾਸੇ ਅਰੋਗਤਾ ਨੂੰ ਬਿਲਕੁੱਲ ਵਿਸਾਰ ਦਿੱਤਾ ਗਿਆ ਦੇਸ਼ ਦੇ 90 ਫੀਸਦੀ ਤੋਂ ਵੱਧ ਕਿਸਾਨ ਖੇਤੀ ਲਈ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਅਜਿਹੇ ਹਾਲਾਤਾਂ ’ਚ ਅਰੋਗਤਾ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ ਆਧੁਨਿਕ ਜੀਵਨ ਜਾਂਚ ਨੇ ਪੁਰਾਤਨ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਖੁੱਡੇ ਲਾ ਦਿੱਤਾ ਹੈ

ਫੈਸ਼ਨਏਬਲ ਖਾਣੇ ਤੱਤਾਂ ਤੋਂ ਖਾਲੀ ਤੇ ਬਿਮਾਰੀਆਂ ’ਚ ਵਾਧਾ ਕਰਨ ਵਾਲੇ ਹਨ ਇਸ ਦੇ ਨਾਲ ਹੀ ਜ਼ਿੰਦਗੀ ’ਚੋਂ ਘਟ ਰਹੀ ਸਰੀਰਕ ਮਿਹਨਤ ਨੇ ਸਰੀਰਾਂ ’ਚੋਂ ਰੋਗ ਨਾਲ ਲੜਨ ਵਾਲੀ ਤਾਕਤ ਘਟਾ ਦਿੱਤੀ ਹੈ ਸਮਾਂ ਆ ਗਿਆ ਹੈ ਕਿ ਸਰਕਾਰਾਂ ਹਸਪਤਾਲ ਖੋਲ੍ਹਣ ਤੋਂ ਇਲਾਵਾ ਨਵੀਂ ਪੀੜ੍ਹੀ ਨੂੰ ਪੁਰਾਤਨ ਸਿਹਤ ਸੱਭਿਆਚਾਰ ਤੇ ਖੁਰਾਕ ਨਾਲ ਜੋੜਨ ਲਈ ਯਤਨ ਕਰਨ ਸਿਰਫ਼ ਖੇਡ ਮੇਲੇ ਕਰਵਾ ਕੇ ਹੀ ਅਰੋਗ ਨਹੀਂ ਹੋਇਆ ਜਾਣਾ ਸਗੋਂ ਸਹੀ ਤੇ ਸ਼ੁੱਧ ਖੁਰਾਕ ਨੂੰ ਹੁਲਾਰਾ ਦੇਣਾ ਪਵੇਗਾ ਖੇਡ ਮੇਲਿਆਂ ’ਚ ਵੀ ਦੁੱਧ ਘਿਓ ਅਤੇ ਹੋਰ ਰਵਾਇਤੀ ਖੁਰਾਕ ਨਜ਼ਰ ਨਹੀਂ ਆਉਂਦੀ ਸਗੋਂ ਤਲਿਆ ਸਾਮਾਨ ਤੇ ਖੁਰਾਕੀ ਤੱਤਾਂ ਤੋਂ ਖਾਲੀ ਖਾਣੇ ਹੀ ਨਜ਼ਰ ਆਉਂਦੇ ਹਨ ਖੇਡ ਮੇਲਿਆਂ ’ਚੋਂ ਖੁਰਾਕ ਸੱਭਿਆਚਾਰ ਝਲਕਣਾ ਚਾਹੀਦਾ ਹੈ ਇਸ ਤਰ੍ਹਾਂ ਸਕੂਲਾਂ ਅੰਦਰ ਨਵੀਂ ਪੀੜ੍ਹੀ ਨੂੰ ਸਹੀ ਖੁਰਾਕ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ ਅਧਿਆਪਕ ਜੋ ਦੱਸ ਦਿੰਦੇ ਹਨ ਬੱੱਚਿਆਂ ਲਈ ਉਹ 100 ਫੀਸਦੀ ਸੱਚ ਹੁੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ