Punjab

Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ
ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
International Yoga Day: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Stay Healthy : ਬਦਲ ਦਿਓ ਇਹ ਆਦਤਾਂ, ਰਹੋਗੇ ਤੰਦਰੁਸਤ, ਨਾ ਕਰੋ ਇਹ ਗਲਤੀ

Sach Kahoon Punjabi Desk Picture
Published On

ਮੋਬਾਇਲ ਦਾ ਇਸਤੇਮਾਲ ਰਾਤ ਨੂੰ ਸੌਣ ਤੱਕ ਕਰਨਾ | Stay Healthy

ਮੋਬਾਇਲ ਕੋਲ ਹੁੰਦਾ ਹੈ ਤਾਂ ਨੌਜਵਾਨ ਉਸ ’ਤੇ ਮੈਸੇਂਜਿੰਗ ਕਰਨਾ, ਗੇਮ ਖੇਡਣਾ, ਗਾਣਾ ਸੁਣਦੇ ਰਹਿੰਦੇ ਹਨ। ਸਮਾਂ ਕਿੰਨਾ ਬੀਤ ਗਿਆ, ਇਸ ਗੱਲ ’ਤੇ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ। ਕਈ ਵਾਰ ਤਾਂ ਗਾਣੇ ਸੁਣਦੇ-ਸੁਣਦੇ ਸੌਂ ਜਾਂਦੇ ਹਨ ਜੋ ਕੰਨਾਂ ਲਈ ਵੀ ਠੀਕ ਨਹੀਂ। ਮੋਬਾਇਲ ’ਚੋਂ ਨਿੱਕਲਣ ਵਾਲੀਆਂ ਤਰੰਗਾਂ ਨੀਂਦ ਨਾ ਆਉਣ ਤੇ ਸਿਰ ਦਰਦ ਦੀ ਵਜ੍ਹਾ ਵੀ ਬਣ ਸਕਦੀਆਂ ਹਨ। ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਜੋ ਲੋਕ ਲੰਮੇ ਸਮੇਂ ਤੱਕ ਮੋਬਾਇਲ ਦਾ ਇਸਤੇਮਾਲ ਕਰਦੇ ਹਨ, ਉਹ ਲੇਟ ਸੌਂਦੇ ਹਨ ਤੇ ਸਵੇਰੇ ਤਰੋ-ਤਾਜ਼ਾ ਨਹੀਂ ਉੱਠ ਪਾਉਂਦੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀਆਂ ਤਰੰਗਾਂ ਦਿਮਾਗ ਦੇ ਸਟ੍ਰੈਸ ਸਿਸਟਮ ਨੂੰ ਹੋਰ ਸਰਗਰਮ ਕਰਦੀਆਂ ਹਨ ਜਿਸ ਨਾਲ ਨੀਂਦ ਆਉਣ ’ਚ ਸਮਾਂ ਲੱਗਦਾ ਹੈ। (Stay Healthy)

ਕੀ ਕਰੀਏ | Stay Healthy

ਰਾਤ ਨੂੰ ਸੌਣ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਮੋਬਾਇਲ ਆਪਣੇ ਤੋਂ ਦੂਰ ਰੱਖ ਦਿਓ।

ਟੂਥਬਰੱਸ਼ ਸਵੇਰੇ ਕੁਝ ਵੀ ਖਾਣ ਤੋਂ ਪਹਿਲਾਂ ਕਰੋ

ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਚਾਹ-ਨਾਸ਼ਤਾ ਕੁਰਲਾ ਕਰਨ ਤੋਂ ਬਾਅਦ ਕਰ ਲੈਂਦੇ ਹਨ। ਨਹਾਉਣ ਤੋਂ ਪਹਿਲਾਂ ਦੰਦਾਂ ’ਤੇ ਬਰੱਸ਼ ਕਰਦੇ ਹਨ ਤਾਂ ਕਿ ਘਰੋਂ ਬਾਹਰ ਜਾਂਦੇ ਸਮੇਂ ਮੂੰਹ ’ਚੋਂ ਬਦਬੂ ਨਾ ਆਵੇ। ਇਹ ਆਦਤ ਠੀਕ ਨਹੀਂ ਕਿਉਂਕਿ ਰਾਤ ਭਰ ਨੀਂਦ ਦੌਰਾਨ ਦੰਦਾਂ ’ਤੇ ਬੈਕਟੀਰੀਆ ਤੇ ਪਲਾਕ ਜੰਮ ਜਾਂਦਾ ਹੈ ਜਿਸ ਨਾਲ ਪੇਟ ਵੀ ਖਰਾਬ ਹੁੰਦਾ ਹੈ ਤੇ ਦੰਦ ਵੀ ਕਮਜ਼ੋਰ ਹੁੰਦੇ ਹਨ। ਦੰਦਾਂ ਦਾ ਇਨੈਮਲ ਵੀ ਕਮਜ਼ੋਰ ਹੁੰਦਾ ਹੈ।

ਕੀ ਕਰੀਏ

ਬਰੱਸ਼ ਕਰਨ ਤੋਂ ਬਾਅਦ ਹੀ ਨਾਸ਼ਤਾ ਕਰੋ। ਜੇਕਰ ਬਾਅਦ ’ਚ ਵੀ ਕਰਨਾ ਹੈ ਤਾਂ ਇੱਕ ਘੰਟੇ ਤੋਂ ਬਾਅਦ ਕਰੋ।

ਟਾਈਟ ਨਾ ਬੰਨ੍ਹੋ ਬੈਲਟ ਨੂੰ

ਜੋ ਲੋਕ ਬੈਲਟ ਨੂੰ ਟਾਈਟ ਬੰਨ੍ਹਦੇ ਹਨ ਉਨ੍ਹਾਂ ਨੂੰ ਪੇਟ ਦਰਦ, ਸਿਰ ਦਰਦ ਤੇ ਸੁਸਤੀ ਦੀ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਖਾਣ ਤੋਂ ਬਾਅਦ ਪੇਟ ਥੋੜ੍ਹਾ ਆਫ਼ਰ ਜਾਂਦਾ ਹੈ। ਜੇਕਰ ਬੈਲਟ ਟਾਈਟ ਹੋਵੇਗੀ ਤਾਂ ਖਾਣਾ ਪੇਟ ਦੇ ਹੇਠਾਂ ਦੇ ਹਿੱਸੇ ’ਚ ਨਹੀਂ ਜਾ ਸਕੇਗਾ। ਅਸੀਂ ਫੇਫੜਿਆਂ ਦੇ ਹੇਠਲੇ ਹਿੱਸੇ ਤੋਂ ਸਾਹ ਲੈਂਦੇ ਹਾਂ। ਬੈਲਟ ਟਾਈਟ ਹੋਣ ਨਾਲ ਉਹ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਹ ਲੈਣ-ਛੱਡਣ ਦੌਰਾਨ ਪੇਟ ਉੱਪਰ-ਹੇਠਾਂ ਹੁੰਦਾ ਹੈ। ਬੈਲਟ ਟਾਈਟ ਹੋਵੇਗੀ ਤਾਂ ਸਾਹ ਉੱਪਰੀ ਹਿੱਸੇ ਤੋਂ ਚੱਲਦੇ ਰਹਿਣਗੇ ਤੇ ਡੂੰਘਾ ਸਾਹ ਨਹੀਂ ਲਿਆ ਜਾਵੇਗਾ ਜਿਸ ਨਾਲ ਸਿਰ ਦਰਦ ਤੇ ਸੁਸਤੀ ਹੋ ਸਕਦੀ ਹੈ।

ਕੀ ਕਰੀਏ

ਥੋੜ੍ਹੀ ਦੇਰ ਲਈ ਬੈਲਟ ਟਾਈਟ ਰੱਖੋ, ਫਿਰ ਉਸ ਨੂੰ ਢਿੱਲੀ ਕਰ ਲਓ ਤਾਂ ਕਿ ਸਾਹ ਆਸਾਨੀ ਨਾਲ ਲਿਆ ਜਾ ਸਕੇ ਤੇ ਸਾਡੇ ਵੱਲੋਂ ਖਾਧੇ ਖੁਰਾਕ ਪਦਾਰਥ ਅਰਾਮ ਨਾਲ ਪੇਟ ਦੇ ਹੇਠਲੇ ਹਿੱਸੇ ’ਚ ਵੀ ਪਹੁੰਚ ਸਕਣ।

ਸਨ-ਸਕ੍ਰੀਨ ਦਾ ਜ਼ਿਆਦਾ ਇਸਤੇਮਾਲ | Stay Healthy

ਸਨ-ਸਕੀ੍ਰਨ ਦਾ ਇਸਤੇਮਾਲ ਤਾਂ ਹੀ ਕਰੋ ਜਦੋਂ ਤੁਸੀਂ ਜ਼ਿਆਦਾ ਸਮੇਂ ਲਈ ਧੁੱਪ ’ਚ ਬਾਹਰ ਜਾ ਰਹੇ ਹੋ। ਚਮੜੀ ਨੂੰ ਬਚਾਉਣ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜ਼ਿਆਦਾ ਸਨ-ਸਕ੍ਰੀਨ ਲਾਉਣ ਨਾਲ ਸਰੀਰ ’ਚ ਵਿਟਾਮਿਨ ਡੀ ਬਣਾਉਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਤੇ ਸੂਰਜ ਦੀਆਂ ਕਿਰਨਾਂ ਦਾ ਅਸਰ ਸਰੀਰ ’ਤੇ ਘੱਟ ਪੈਂਦਾ ਹੈ। ਕਿਉਂਕਿ ਸਨ-ਸਕ੍ਰੀਨ ਉਨ੍ਹਾਂ ਨੂੰ ਰੋਕ ਲੈਂਦੀ ਹੈ। ਵਿਟਾਮਿਨ ਡੀ ਦੀ ਕਮੀ ਨਾਲ ਸਰੀਰ ’ਚ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਕੀ ਕਰੀਏ

ਹਰ ਰੋਜ਼ 10 ਮਿੰਟਾਂ ਦੀ ਧੁੱਪ ਆਪਣੀ ਚਮੜੀ ਨੂੰ ਦਿਖਾਉਣੀ ਕਾਫ਼ੀ ਹੈ। ਉਸ ਤੋਂ ਬਾਅਦ ਬਾਹਰ ਧੁੱਪ ’ਚ ਨਿੱਕਲਣ ਤੋਂ ਪਹਿਲਾਂ ਸਨ-ਬਲਾਕ ਲਾ ਲਓ।

ਨਾ ਪਹਿਨੋ ਸਕਿੱਨ ਟਾਈਟ ਜੀਂਸ

ਸਕਿੱਨ ਟਾਈਟ ਜੀਂਸ ਚਮੜੀ ਨਾਲ ਚਿਪਕੇ ਰਹਿਣ ਕਾਰਨ ਚਮੜੀ ’ਤੇ ਰੈਸ਼ਸ ਪੈਣ ਲੱਗਦੇ ਹਨ ਤੇ ਲੱਤਾਂ ਦੀ ਚਮੜੀ ਚੰਗੀ ਤਰ੍ਹਾਂ ਸਾਹ ਵੀ ਨਹੀਂ ਲੈ ਸਕਦੀ। ਟਾਈਟ ਜੀਂਸ ਨਾਲ ਨਸਾਂ ’ਚ ਦਰਦ ਦੀ ਸ਼ਿਕਾਇਤ ਵੀ ਵਧਦੀ ਹੈ ਤੇ ਹਿਪਬੋਨ ਦੇ ਕੋਲ ਵੀ ਨਰਵਸ ਦੱਬਣ ਨਾਲ ਕਮਰ ਦੇ ਹੇਠਲੇ ਹਿੱਸੇ ’ਚ ਦਰਦ ਤੇ ਹਿਪਸ ’ਤੇ ਜਲਨ ਮਹਿਸੂਸ ਹੁੰਦੀ ਹੈ।

ਕੀ ਕਰੀਏ

ਔਰਤਾਂ ਨੂੰ ਲੂਜ਼ ਤੇ ਹਾਈ ਵੇਸਟ ਵਾਲੀ ਜੀਂਸ ਪਹਿਨਣੀ ਚਾਹੀਦੀ ਹੈ।

ਦਰਦ-ਰੋਕੂ ਦਵਾਈਆਂ ਦੀ ਵਰਤੋਂ ਵੀ ਠੀਕ ਨਹੀਂ

ਜ਼ਿਆਦਾਤਰ ਨੌਜਵਾਨ ਏਸੀ ’ਚ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਜਿਸ ਨਾਲ ਸਰੀਰ ਦੇ ਕਿਸੇ ਨਾ ਕਿਸੇ ਅੰਗ ’ਚ ਦਰਦ ਬਣਿਆ ਰਹਿੰਦਾ ਹੈ ਤੇ ਉਹ ਬਿਨਾ ਡਾਕਟਰ ਤੋਂ ਸਲਾਹ ਲਏ ਦਰਦਨਾਸ਼ਕ ਦਵਾਈਆਂ ਲੈ ਲੈਂਦੇ ਹਨ ਤੇ ਉਨ੍ਹਾਂ ਨੂੰ ਉਸ ਨਾਲ ਵੀ ਪੂਰਾ ਅਰਾਮ ਨਹੀਂ ਮਿਲਦਾ। ਮੁੜ ਦਰਦ ਹੋਣ ’ਤੇ ਹੋਰ ਦਵਾਈ ਦਾ ਇਸਤੇਮਾਲ ਵੀ ਕਰਦੇ ਹਨ ਜੋ ਸਰੀਰ ਲਈ ਠੀਕ ਨਹੀਂ। ਇਸ ਨਾਲ ਗੁਰਦੇ ਤੇ ਲੀਵਰ ਪ੍ਰਭਾਵਿਤ ਹੁੰਦੇ ਹਨ।

ਕੀ ਕਰੀਏ

ਹਫ਼ਤੇ ’ਚ ਇੱਕ ਜਾਂ ਦੋ ਵਾਰ ਪੇਨ ਕਿਲਰ ਦਾ ਇਸਤੇਮਾਲ ਕਰੋ। ਦਵਾਈਆਂ ਖਾਣ ਨਾਲੋਂ ਬਿਹਤਰ ਹੈ ਉਸ ਦਰਦ ਦਾ ਕਾਰਨ ਜਾਣੋ ਤਾਂ ਕਿ ਉਸ ਕਾਰਨ ਦਾ ਹੱਲ ਕੀਤਾ ਜਾ ਸਕੇ।

ਧੰਨਵਾਦ ਸਹਿਤ, ਸਿਹਤ ਦਰਪਣ

Government and Farmers | ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਅੱਜ, ਕੀ ਨਿੱਕਲੇਗਾ ਕੋਈ ਹੱਲ…

About The Author

Related Posts