ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ

Sach Kahoon Punjabi Desk Picture
Published On

ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਬੀਐਸਈ ਦਾ ਸੇਂਸੇਕਸ 794.19 ਅੰਕ ਲੁੜਕਕੇ 29,784.90 ਅੰਕ ‘ਤੇ ਆਇਆ

ਮੁੰਬਈ, ਏਜੰਸੀ। ਕੋਰੋਨਾ ਵਾਇਰਸ ‘ਕੋਵਿਡ-19’ ਦੇ ਦਬਾਅ ‘ਚ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਭਾਰੀ ਗਿਰਾਵਟ ਦਾ ਕ੍ਰਮ ਬੁੱਧਵਾਰ ਨੂੰ ਵੀ ਜਾਰੀ ਰਿਹਾ ਅਤੇ ਬੀਐਸਈ ਦਾ ਸੇਂਸੇਕਸ 794.19 ਅੰਕ ਲੁੜਕਕੇ 29,784.90 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 235.30 ਅੰਕ ਟੁੱਟ ਕੇ 8,731.75 ਅੰਕ ‘ਤੇ ਆ ਗਿਆ। ਦੋਵਾਂ ਸੂਚਕਾਂਕਾਂ ਦੀ ਸ਼ੁਰੂਆਤ ਵਾਧੇ ਨਾਲ ਹੋਈ ਪਰ ਕੁਝ ਹੀ ਦੇਰ ‘ਚ ਇਹ ਲਾਲ ਨਿਸ਼ਾਨ ‘ਚ ਉਤਰ ਗਏ। ਦਿਨ ਚੜਨ ਦੇ ਨਾਲ ਬਜ਼ਾਰ ‘ਚ ਗਿਰਾਵਟ ਵੀ ਵਧਦੀ ਗਈ। ਬੈਂਕਿੰਗ ਅਤੇ ਦੂਰਸੰਚਾਰ ਖੇਤਰਾਂ ‘ਤੇ ਸਭ ਤੋਂ ਜ਼ਿਆਦਾ ਦਬਾਅ ਰਿਹਾ ਜਦੋਂ ਕਿ ਆਈਟੀ ਖੇਤਰ ਦੀਆਂ ਕੰਪਨੀਆਂ ‘ਚ ਲਿਵਾਲੀ ਰਹੀ। Share Bazar

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts