Mint Benefits: ਗਰਮੀਆਂ ਦਾ ਨੈਚੁਰਲ ਕੂਲਿੰਗ ਸੁਪਰਫੂਡ, ਪੁਦੀਨੇ ਨਾਲ ਪਾਓ ਠੰਢਕ
ਪੁਦੀਨਾ ਆਪਣੀ ਠੰਢੀ ਤਾਸੀਰ ਤੇ ਤਾਜ਼ਗੀ ਭਰੀ ਖੁਸ਼ਬੂ ਲਈ ਮਸ਼ਹੂਰ
ਜਿਵੇਂ-ਜਿਵੇਂ ਗਰਮੀਆਂ ਦਾ ਤਾਪਮਾਨ ਵਧਦਾ ਹੈ, ਉਵੇਂ-ਉਵੇਂ ਸਰੀਰ ’ਤੇ ਇਸ ਦਾ ਅਸਰ ਵੀ ਸਾਫ਼ ਨਜ਼ਰ ਆਉਣ ਲੱਗਦਾ ਹੈ– ਥਕਾਵਟ, ਡੀਹਾਈਡ੍ਰੇਸ਼ਨ, ਅਪੱਚ ਅਤੇ ਚਿੜਚਿੜਾਪਣ। ਅਜਿਹੇ ਮੌਸਮ ਵਿੱਚ ਲੋੜ ਹੁੰਦੀ ਹੈ ਉਨ੍ਹਾਂ ਕੁਦਰਤੀ ਉਪਾਵਾਂ ਦੀ, ਜੋ ਸਰੀਰ ਨੂੰ ਅੰਦਰੋਂ ਠੰਢਕ ਦੇਣ ਅਤੇ ਊਰਜਾ ਵੀ ਬਣਾਈ ਰੱਖਣ। ਇਸੇ ਲਈ ਪੁਦੀਨਾ ਇੱਕ ਅਜਿਹਾ ਹਰਾ ਖਜ਼ਾਨਾ ਹੈ, ਜੋ ਨਾ ਸਿਰਫ਼ ਸਵਾਦ ਵਧਾਉਂਦਾ ਹੈ ਸਗੋਂ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੈ।
ਪੁਦੀਨਾ ਆਪਣੀ ਠੰਢੀ ਤਾਸੀਰ ਤੇ ਤਾਜ਼ਗੀ ਭਰੀ ਖੁਸ਼ਬੂ ਲਈ ਮਸ਼ਹੂਰ ਹੈ। ਇਸ ਵਿੱਚ ਮੌਜੂਦ ਮੈਂਥੌਲ ਸਰੀਰ ਨੂੰ ਤੁਰੰਤ ਕੂਲਿੰਗ ਇਫੈਕਟ ਦਿੰਦਾ ਹੈ, ਜਿਸ ਨਾਲ ਤੇਜ਼ ਗਰਮੀ ਵਿੱਚ ਰਾਹਤ ਮਿਲਦੀ ਹੈ। ਭਾਵੇਂ ਚਟਣੀ ਹੋਵੇ, ਰਾਇਤਾ, ਜਲਜ਼ੀਰਾ ਜਾਂ ਨਿੰਬੂ-ਪੁਦੀਨਾ ਪਾਣੀ– ਹਰ ਰੂਪ ਵਿੱਚ ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਵਿੱਚ ਮੱਦਦ ਕਰਦਾ ਹੈ।
Read Also : Children And Technology: ਤਕਨੀਕੀ ਯੁੱਗ ’ਚ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣਾ ਚਿੰਤਾਜਨਕ
ਪਾਚਨ ਤੰਤਰ ਨੂੰ ਮਜ਼ਬੂਤ ਬਣਾਵੇ:
ਗਰਮੀਆਂ ਵਿੱਚ ਸਭ ਤੋਂ ਵੱਧ ਅਸਰ ਸਾਡੇ ਪਾਚਨ ’ਤੇ ਪੈਂਦਾ ਹੈ। ਭਾਰੀਪਣ, ਗੈਸ ਤੇ ਐਸੀਡਿਟੀ ਆਮ ਸਮੱਸਿਆਵਾਂ ਬਣ ਜਾਂਦੀਆਂ ਹਨ। ਪੁਦੀਨਾ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਦਾ ਸਰਲ ਹੱਲ ਹੈ– ਅਪੱਚ ਤੇ ਗੈਸ ਤੋਂ ਰਾਹਤ, ਪੇਟ ਨੂੰ ਹਲਕਾ ਅਤੇ ਠੰਢਾ ਕਰਦਾ ਹੈ, ਭੁੱਖ ਵਧਾਉਣ ਵਿੱਚ ਮੱਦਦਗਾਰ, ਕਬਜ਼ ਦੀ ਸਮੱਸਿਆ ਵਿੱਚ ਸੁਧਾਰ। ਆਯੁਰਵੇਦ ਵਿੱਚ ਵੀ ਇਸ ਨੂੰ ਪਾਚਨ ਸੁਧਾਰਨ ਵਾਲੀ ਮੁੱਖ ਔਸ਼ਧੀ ਮੰਨਿਆ ਗਿਆ ਹੈ।
ਡੀਹਾਈਡ੍ਰੇਸ਼ਨ ਤੋਂ ਬਚਾਅ:
ਤੇਜ਼ ਗਰਮੀ ਵਿੱਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ਵਿੱਚ ਪੁਦੀਨੇ ਦਾ ਪਾਣੀ ਜਾਂ ਸ਼ਰਬਤ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਸਵੇਰੇ ਖਾਲੀ ਪੇਟ ਪੁਦੀਨਾ ਪਾਣੀ ਪੀਣ ਨਾਲ ਪੂਰਾ ਦਿਨ ਊਰਜਾ ਬਣੀ ਰਹਿੰਦੀ ਹੈ ਅਤੇ ਸਰੀਰ ਵਿੱਚ ਤਾਜ਼ਗੀ ਦਾ ਅਹਿਸਾਸ ਰਹਿੰਦਾ ਹੈ।
ਤਣਾਅ ਅਤੇ ਸਿਰਦਰਦ ਤੋਂ ਰਾਹਤ:
ਪੁਦੀਨਾ ਸਿਰਫ਼ ਸਰੀਰ ਹੀ ਨਹੀਂ, ਦਿਮਾਗ ਨੂੰ ਵੀ ਰਾਹਤ ਦਿੰਦਾ ਹੈ। ਪੁਦੀਨੇ ਦੀ ਚਾਹ ਜਾਂ ਇਸ ਦੀ ਖੁਸ਼ਬੂ ਮਾਨਸਿਕ ਤਣਾਅ ਘਟਾਉਂਦੀ ਹੈ ਅਤੇ ਸਿਰਦਰਦ ਵਿੱਚ ਆਰਾਮ ਪਹੁੰਚਾਉਂਦੀ ਹੈ। ਇਹ ਕੁਦਰਤੀ ਤਰੀਕੇ ਨਾਲ ਮੂਡ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰਦਾ ਹੈ।
ਇਮਿਊਨਿਟੀ ਬੂਸਟਰ:
ਪੁਦੀਨਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਿਯਮਿਤ ਸੇਵਨ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ, ਸੋਜ ਘਟਾਉਣ ਵਿੱਚ ਮੱਦਦ, ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਸੁਰੱਖਿਆ ਮਿਲਦੀ ਹੈ
ਦਿਲ ਦੀ ਸਿਹਤ ਲਈ ਫਾਇਦੇਮੰਦ:
ਪੁਦੀਨਾ ਮੈਟਾਬਾਲਿਜ਼ਮ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਵਜ਼ਨ ਕੰਟਰੋਲ ਕਰਨ ਵਿੱਚ ਮੱਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਸਰੀਰ ਵਿੱਚ ਸੋਜ ਘਟਾ ਕੇ ਇਹ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।
ਖੁਰਾਕ ਵਿੱਚ ਇਸ ਤਰ੍ਹਾਂ ਸ਼ਾਮਲ ਕਰੋ:
-ਪੁਦੀਨੇ ਦੀ ਚਟਣੀ, ਪੁਦੀਨੇ ਦਾ ਰਾਇਤਾ, ਨਿੰਬੂ-ਪੁਦੀਨਾ ਪਾਣੀ, ਸਲਾਦ ਵਿੱਚ ਤਾਜ਼ਾ ਪੁਦੀਨਾ, ਪੁਦੀਨੇ ਦੀ ਚਾਹ ਬਣਾ ਕੇ ਪੀ ਸਕਦੇ ਹੋ
--ਏਜੰਸੀ
About The Author