Punjab
Career Options After 12th: 12ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਕਰੀਅਰ ਬਦਲ
ਫੈਸ਼ਨ ਡਿਜ਼ਾਈਨਿੰਗ ਬਣ ਰਹੀ ਨੌਜਵਾਨਾਂ ਦੀ ਪਹਿਲੀ ਪਸੰਦ, ਕਰੀਅਰ ਦੇ ਖੁਲ ਰਹੇ ਨਵੇਂ ਰਾਹ
ਡਾ. ਸੰਦੀਪ ਸਿੰਹਮਾਰ
ਅੱਜ ਦੇ ਯੁੱਗ ਵਿਚ ਫੈਸ਼ਨ ਸਿਰਫ਼ ਕੱਪੜੇ ਪਾਉਣ ਦੀ ਕਲਾ ਨਹੀਂ, ਸਗੋਂ ਇੱਕ ਮਲਟੀ ਬਿਲੀਅਨ ਡਾਲਰ ਦਾ ਵਪਾਰ ਬਣ ਚੁੱਕਾ ਹੈ। ਭਾਰਤ ਵਿਚ ਫੈਸ਼ਨ ਡਿਜ਼ਾਈਨਿੰਗ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ, ਆਉਣ ਵਾਲੇ ਸਮੇਂ ’ਚ ਇਸ ਦੀ ਕੀਮਤ 10 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋਣ ਦਾ ਅਨੁਮਾਨ ਹੈ। ਜੇ ਤੁਸੀਂ 12ਵੀਂ ਪਾਸ ਕਰ ਚੁੱਕੇ ਹੋ ਅਤੇ ਰਚਨਾਤਮਕ (ਕ੍ਰਿਏਟਿਵ) ਦਿਮਾਗ ਰੱਖਦੇ ਹੋ, ਤਾਂ ਫੈਸ਼ਨ ਡਿਜ਼ਾਈਨਿੰਗ ਕੋਰਸ ਤੁਹਾਡੇ ਲਈ ਇੱਕ ਵਧੀਆ ਕਰੀਅਰ ਮੌਕਾ ਹੋ ਸਕਦਾ ਹੈ। ਇਹ ਖੇਤਰ ਨਾ ਸਿਰਫ਼ ਆਪਣੀ ਵਿਅਕਤੀਗਤ ਕਲਾਤਮਕ ਭਾਵਨਾ ਪ੍ਰਗਟ ਕਰਨ ਦਾ ਰਾਹ ਹੈ, ਸਗੋਂ ਸਵੈ-ਰੁਜ਼ਗਾਰ ਤੇ ਉੱਚ ਤਨਖਾਹ ਵਾਲੀਆਂ ਨੌਕਰੀਆਂ ਦੇ ਮੌਕੇ ਵੀ ਮੁਹੱਈਆ ਕਰਵਾਉਂਦਾ ਹੈ।
ਫੈਸ਼ਨ ਡਿਜ਼ਾਈਨਿੰਗ ਕੀ ਹੈ:
ਫੈਸ਼ਨ ਡਿਜ਼ਾਈਨਿੰਗ ਕੱਪੜਿਆਂ, ਐਕਸੈੱਸਰੀਜ਼, ਜੁੱਤਿਆਂ ਅਤੇ ਲਾਈਫਸਟਾਈਲ ਉਤਪਾਦਾਂ ਨੂੰ ਡਿਜ਼ਾਈਨ ਕਰਨ ਦੀ ਕਲਾ ਹੈ। ਇਸ ਵਿਚ ਅੱਜ ਦੇ ਟਰੈਂਡਸ ਨੂੰ ਸਮਝਣਾ, ਸਕੈਚ ਬਣਾਉਣਾ, ਫੈਬ੍ਰਿਕ ਚੁਣਨਾ, ਪੈਟਰਨ ਤਿਆਰ ਕਰਨਾ ਅਤੇ ਅੰਤਿਮ ਉਤਪਾਦ ਬਣਾਉਣਾ ਸ਼ਾਮਲ ਹੈ। ਇਹ ਰਚਨਾਤਮਕਤਾ ਅਤੇ ਤਕਨੀਕੀ ਹੁਨਰਾਂ ਦਾ ਮਿਸ਼ਰਣ ਹੈ। ਭਾਰਤ ਵਰਗੇ ਵੱਖ-ਵੱਖ ਸੱਭਿਆਚਾਰਾਂ ਵਾਲੇ ਦੇਸ਼ ਵਿਚ ਫੈਸ਼ਨ ਉਦਯੋਗ ਐਥਨਿਕ ਵੇਅਰ ਤੋਂ ਲੈ ਕੇ ਵੈਸਟਰਨ, ਸਸਟੇਨੇਬਲ ਫੈਸ਼ਨ ਅਤੇ ਹਾਈ-ਫੈਸ਼ਨ ਤੱਕ ਫੈਲਿਆ ਹੋਇਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਦੀ ਰਿਪੋਰਟ ਅਨੁਸਾਰ, ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਟੈਕਸਟਾਈਲ ਐਕਸਪੋਰਟਰ ਹੈ, ਜੋ ਫੈਸ਼ਨ ਡਿਜ਼ਾਈਨਰਾਂ ਲਈ ਅਥਾਹ ਸੰਭਾਵਨਾਵਾਂ ਖੋਲ੍ਹਦਾ ਹੈ। 12ਵੀਂ ਪਾਸ ਵਿਦਿਆਰਥੀ ਕਿਸੇ ਵੀ ਸਟਰੀਮ (ਆਰਟਸ, ਕਾਮਰਸ ਜਾਂ ਸਾਇੰਸ) ਤੋਂ ਆ ਸਕਦੇ ਹਨ, ਬਸ਼ਰਤੇ ਉਨ੍ਹਾਂ ਵਿਚ ਡਰਾਇੰਗ ਤੇ ਰਚਨਾਤਮਕਤਾ ਦਾ ਬੁਨਿਆਦੀ ਟੈਲੇਂਟ ਹੋਵੇ।
ਕੋਰਸ ਅਤੇ ਯੋਗਤਾ:
12ਵੀਂ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਵਿਚ ਡਿਪਲੋਮਾ, ਬੈਚਲਰ ਤੇ ਮਾਸਟਰ ਪੱਧਰ ਦੇ ਕੋਰਸ ਉਪਲੱਬਧ ਹਨ। 12ਵੀਂ ਵਿਚ ਘੱਟੋ-ਘੱਟ 50 ਫੀਸਦੀ ਅੰਕ ਜ਼ਰੂਰੀ ਹਨ। ਐਂਟਰੈਂਸ ’ਚ ਕ੍ਰਿਏਟਿਵ ਐਬਿਲਿਟੀ ਟੈਸਟ ਸ਼ਾਮਲ ਹੁੰਦਾ ਹੈ। ਆਨਲਾਈਨ /ਆਫਲਾਈਨ ਮੋਡ ਵਿਚ ਕੋਰਸ ਉਪਲੱਬਧ ਹਨ, ਜਿਵੇਂ ਇਗਨੂ ਜਾਂ ਪ੍ਰਾਈਵੇਟ ਇੰਸਟੀਚਿਊਟਾਂ ਵਿਚ।
ਕੋਰਸ ਵਿਚ ਕੀ ਸਿਖਾਇਆ ਜਾਂਦਾ:
ਫੈਸ਼ਨ ਡਿਜ਼ਾਈਨਿੰਗ ਕੋਰਸ ਰਚਨਾਤਮਕ ਅਤੇ ਵਿਹਾਰਕ ਦੋਵਾਂ ਪਹਿਲੂਆਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਪਹਿਲੇ ਸਾਲ ਬੇਸਿਕਸ ਜਿਵੇਂ ਕਲਰ ਥਿਊਰੀ, ਸਕੈਚਿੰਗ, ਫੈਬ੍ਰਿਕ ਸਾਇੰਸ। ਦੂਜੇ ਸਾਲ ਪੈਟਰਨ ਡ੍ਰਾਫਟਿੰਗ, ਡ੍ਰੈਪਿੰਗ, ਕਾਸਟਿਊਮ ਡਿਜ਼ਾਈਨ। ਤੀਜੇ-ਚੌਥੇ ਸਾਲ ਵਿਚ ਕਲੈਕਸ਼ਨ ਡਿਵੈਲਪਮੈਂਟ, ਬ੍ਰਾਂਡਿੰਗ, ਇੰਟਰਨਸ਼ਿਪ ਅਤੇ ਫਾਈਨਲ ਪ੍ਰੋਜੈਕਟ ਸ਼ਾਮਲ ਹੁੰਦਾ ਹੈ। ਉਦਾਹਰਨ ਵਜੋਂ, ਇੱਕ ਪ੍ਰੋਜੈਕਟ ਵਿਚ ਤੁਹਾਨੂੰ ਸਸਟੇਨੇਬਲ ਇੰਡੀਅਨ ਵੇਅਰ ਤੇ ਕਲੈਕਸ਼ਨ ਬਣਾਉਣਾ ਪੈ ਸਕਦਾ ਹੈ, ਜਿਸ ’ਚ ਆਰਗੈਨਿਕ ਕਾਟਨ ਤੇ ਹੈਂਡਲੂਮ ਦੀ ਵਰਤੋਂ ਕੀਤੀ ਜਾਵੇ। ਕੋਰਸ ’ਚ ਬਿਜ਼ਨਸ ਮੈਨੇਜ਼ਮੈਂਟ ਵੀ ਸਿਖਾਇਆ ਜਾਂਦਾ ਹੈ, ਤਾਂ ਕਿ ਤੁਸੀਂ ਆਪਣਾ ਖੁਦ ਦਾ ਲੇਬਲ ਲਾਂਚ ਕਰ ਸਕੋ। ਹਾਲੀਆ ਟਰੈਂਡਸ ਜਿਵੇਂ ਫਾਸਟ ਫੈਸ਼ਨ, ਈਕੋ-ਫਰੈਂਡਲੀ ਮਟੀਰੀਅਲ ਤੇ ਡਿਜ਼ੀਟਲ ਫੈਸ਼ਨ ’ਤੇ ਵੀ ਜ਼ੋਰ ਹੈ।
ਕਰੀਅਰ ਸਕੋਪ:
ਫੈਸ਼ਨ ਉਦਯੋਗ ਵਿਚ 45 ਲੱਖ ਤੋਂ ਵੱਧ ਨੌਕਰੀਆਂ ਹਨ ਅਤੇ 2026 ਅੰਤ ਤੱਕ 20 ਫੀਸਦੀ ਵਾਧੇ ਦੀ ਉਮੀਦ ਹੈ। 12ਵੀਂ ਪਾਸ ਵਿਦਿਆਰਥੀ 1-2 ਸਾਲ ਦੇ ਡਿਪਲੋਮੇ ਤੋਂ ਬਾਅਦ ਹੀ ਨੌਕਰੀ ਪਾ ਸਕਦੇ ਹਨ। ਫਰੈਸ਼ ਵਿਦਿਆਰਥੀਆਂ ਲਈ ਔਸਤ ਤਨਖਾਹ 3-6 ਲੱਖ ਰੁਪਏ ਸਾਲਾਨਾ ਅਤੇ ਤਜ਼ਰਬੇਕਾਰ ਲਈ 15-50 ਲੱਖ ਰੁਪਏ ਤੱਕ ਹੋ ਸਕਦੀ ਹੈ।
ਭਵਿੱਖ ਦੀਆਂ ਸੰਭਾਵਨਾਵਾਂ:
2026 ’ਚ ਏਆਈ-ਡ੍ਰਿਵਨ ਡਿਜ਼ਾਈਨ, ਵਰਚੁਅਲ ਫਿਟਿੰਗ ਅਤੇ ਮੈਟਾਵਰਸ ਫੈਸ਼ਨ ਟਰੈਂਡਸ ਆਉਣਗੇ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਤੇ ਮੇਕ ਇਨ ਇੰਡੀਆ ਫੈਸ਼ਨ ਉਦਯੋਗ ਨੂੰ ਵੱਡਾ ਹੁਲਾਰਾ ਦੇਵੇਗਾ। ਜੇ ਤੁਸੀਂ ਰਚਨਾਤਮਕ ਹੋ, ਤਾਂ ਇਹ ਖੇਤਰ ਤੁਹਾਨੂੰ ਨਾ ਸਿਰਫ਼ ਪੈਸਾ, ਸਗੋਂ ਨਾਂਅ ਤੇ ਸ਼ੋਹਰਤ ਵੀ ਦੇ ਸਕਦਾ ਹੈ। ਫੈਸ਼ਨ ਡਿਜ਼ਾਈਨਿੰਗ ਚੁਣੌਤੀਪੂਰਨ ਪਰ ਬਹੁਤ ਰੋਮਾਂਚਕ ਹੈ।12ਵੀਂ ਪਾਸ ਵਿਦਿਆਰਥੀਆਂ ਨੂੰ ਇਸ ਲਈ ਐਂਟਰੈਂਸ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਆਪਣੇ ਸੁਫ਼ਨਿਆਂ ਨੂੰ ਹਕੀਕਤ ਵਿਚ ਬਦਲਣ ਲਈ।
ਮੁੱਖ ਕਰੀਅਰ ਮੌਕੇ :
- ਫੈਸ਼ਨ ਡਿਜ਼ਾਈਨਰ (ਹਾਊਸ ਆਫ ਇੰਡੀਆ)
- ਮਰਚੈਂਡਾਈਜ਼ਰ
- ਟੈਕਸਟਾਈਲ ਡਿਜ਼ਾਈਨਰ
- ਸਟਾਈਲਿਸਟ (ਫਿਲਮਾਂ, ਸੈਲੇਬ੍ਰਿਟੀਜ਼ ਲਈ)
- ਫੈਸ਼ਨ ਕੋਆਰਡੀਨੇਟਰ ਜਾਂ ਬਾਇਰ
- ਐਂਟਰਪ੍ਰੀਨਿਓਰ (ਆਪਣਾ ਬੁਟੀਕ/ਆਨਲਾਈਨ ਸਟੋਰ)
- ਸਵੈ-ਰੁਜ਼ਗਾਰ ਦਾ ਸਕੋਪ ਬਹੁਤ ਵਧੀਆ ਹੈ। ਬਹੁਤ ਸਾਰੇ ਡਿਜ਼ਾਈਨਰ ਜਿਵੇਂ ਰਾਕੇਸ਼ ਅਗਰਵਾਲ ਜਾਂ ਸਬਿਆਸਾਚੀ ਨੇ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਵੱਡੇ ਬ੍ਰਾਂਡ ਬਣਾਏ ਹਨ। ਈ-ਕਾਮਰਸ ਪਲੇਟਫਾਰਮਾਂ ਨੇ ਲੋਕਲ ਡਿਜ਼ਾਈਨਰਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ।
ਸਫਲਤਾ ਲਈ ਟਿਪਸ
- ਪੋਰਟਫੋਲੀਓ ਬਣਾਓ ਅਤੇ ਇੰਸਟਾਗ੍ਰਾਮ ਤੇ ਸ਼ੇਅਰ ਕਰੋ
- ਇੰਟਰਨਸ਼ਿਪ ਜ਼ਰੂਰ ਕਰੋ
- ਸਸਟੇਨੇਬਿਲਿਟੀ ਸਿੱਖੋ – ਪਲਾਸਟਿਕ-ਫਰੀ ਫੈਸ਼ਨ ’ਤੇ ਧਿਆਨ ਦਿਓ
- ਨੈੱਟਵਰਕਿੰਗ ਵਧਾਓ – ਸੋਸ਼ਲ ਮੀਡੀਆ ਦੀ ਮੱਦਦ ਲਓ
- 12ਵੀਂ ਤੋਂ ਬਾਅਦ 18-20 ਸਾਲ ਦੀ ਉਮਰ ਇਸ ਖੇਤਰ ਵਿਚ ਸ਼ੁਰੂਆਤ ਕਰਨ ਲਈ ਬਿਹਤਰੀਨ ਸਮਾਂ ਹੈ। ਲੜਕੀਆਂ ਤੇ ਲੜਕਿਆਂ ਦੋਵਾਂ ਲਈ ਬਰਾਬਰ ਮੌਕੇ ਹਨ।
