ਬੀਐਸਐਫ ਨੇ ਰਾਮਗੜ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ

Sach Kahoon Punjabi Desk Picture
Published On

ਬੀਐਸਐਫ ਨੇ ਰਾਮਗੜ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ
ਰਾਮਗੜ ਸੈਕਟਰ ਦੀ ਸੀਮਾ ‘ਤੇ ਦੇਖਿਆ ਗਿਆ ਡ੍ਰੋਨ

ਜੰਮੂ ਕਸ਼ਮੀਰ, ਏਜੰਸੀ। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ ਸੈਕਟਰ ‘ਚ ਅੰਤਰਰਾਸ਼ਟਰੀ ਸੀਮਾ ‘ਤੇ ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ ਸ਼ੱਕੀ ਹਲਚਲ ਨੂੰ ਦੇਖਦੇ ਹੋਏ ਗੋਲੀਬਾਰੀ ਕਰਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਧਿਕਾਰਕ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਬੀਐਸਐਫ ਦੇ ਜਵਾਨਾਂ ਨੇ ਬੁੱਧਵਾਰ ਸ਼ਾਮ ਨੂੰ ਸਾਂਬਾ ਜ਼ਿਲ੍ਹੇ ਦੇ ਰਾਮਗੜ ਸਬ ਸੈਕਟਰ ‘ਚ ਅੰਤਰਰਾਸ਼ਟਰੀ ਸੀਮਾ ‘ਤੇ ਸ਼ੱਕੀ ਗਤੀਵਿਧੀਆਂ ਨੂੰ ਦੇਖਿਆ। ਉਹਨਾਂ ਕਿਹਾ ਕਿ ਸੈਨਿਕਾਂ ਨੇ ਪਾਕਿਸਤਾਨ ਵੱਲ ਕੁਝ ਰਾਊਂਡ ਗੋਲੀਬਾਰੀ ਕੀਤੀ। ਉਹਨਾਂ ਕਿਹਾ ਕਿ ਜਵਾਨਾਂ ਨੇ ਰਾਮਗੜ ਸੈਕਟਰ ਦੀ ਅੰਤਰਰਾਸ਼ਟਰੀ ਸੀਮਾ ‘ਤੇ ਡ੍ਰੋਨ ਵੀ ਦੇਖਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts