ਨਸ਼ੇ ਦੀ ਰੋਕਥਾਮ ਲਈ ਬਠਿੰਡਾ ਪੁਲਿਸ ਨੇ ਮਾਰਿਆ ਛਾਪਾ

Bathinda News

ਨਸ਼ਾ ਤਸਕਰੀ ਦੇ ਮੁਲਜ਼ਮ ਨੇ ਨਿਗਲਿਆ, ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਪੁਲਿਸ ਕੇਸ ਦਰਜ | Bathinda Police

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਬਸੰਤ ਵਿਹਾਰ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਦੇ ਘਰ ਬੁੱਧਵਾਰ ਸਵੇਰੇ ਕਰੀਬ ਪੰਜ ਵਜੇ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਛਾਪਾ ਮਾਰ ਕੇ ਨਸ਼ੇ ਦੀਆਂ ਛੇ ਸ਼ੀਸ਼ੀਆਂ ਬਰਾਮਦ ਬਰਾਮਦ ਕੀਤੀਆਂ ਤਾਂ ਬਾਥਰੂਮ ਜਾਣ ਦੀ ਗੱਲ ਆਖ ਕੇ ਨਸ਼ਾ ਤਸਕਰ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਕਥਿਤ ਤੌਰ ‘ਤੇ ਖੁਦਕਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਤਸਕਰ ਵੱਲੋਂ ਕੀਤੀ ਇਸ ਹਰਕਤ ਨੂੰ ਦੇਖਦਿਆਂ ਛਾਪਾ ਮਾਰਨ ਗਈ ਪੁਲਿਸ ਦੇ ਹੱਥ ਪੈਰ ਫੁੱਲ ਗਏ ਅਤੇ ਆਨਨ ਫਾਨਨ ‘ਚ ਤਸਕਰ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ। (Bathinda Police)

ਡਾਕਟਰਾਂ ਵੱਲੋਂ ਇਲਾਜ ਉਪਰੰਤ ਜਿਓਂ ਹੀ ਤਸਕਰ ਸਭਾਂਸ਼ੂ ਦੇ ਮੈਡੀਕਲੀ ਫਿੱਟ ਹੋਣ ਦੀ ਗੱਲ ਆਖੀ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਦੁਪਹਿਰ ਕਰੀਬ 11:30 ਵਜੇ ਛੁੱਟੀ ਦਿਵਾ ਕੇ ਥਾਣੇ ਲੈ ਗਏ ਤੇ ਉਸ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਡੀਐੱਸਪੀ ਸਿਟੀ ਟੂ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਭਾਂਸ਼ੂ ਤੇ ਉਸ ਦਾ ਪਰਿਵਾਰ ਨਸ਼ਾ ਤਸਕਰੀ ਕਰਦਾ ਹੈ ਛਾਪੇ ਦੌਰਾਨ ਉਸ ਦੇ ਘਰੋਂ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਤੋਂ ਬਚਣ ਲਈ ਤਸਕਰ ਨੌਜਵਾਨ ਨੇ ਖੁਦਕੁਸ਼ੀ ਦਾ ਡਰਾਮਾ ਕੀਤਾ ਸੀ ਕਿ ਪੁਲਿਸ ਉਸ ਨੂੰ ਛੱਡ ਕੇ ਚਲੀ ਜਾਏਗੀ ਪਰ ਪੁਲਿਸ ਮੁਲਾਜ਼ਮ ਉਸ ਨੂੰ ਹਸਪਤਾਲ ਲੈ ਗਏ ਉਨ੍ਹਾਂ ਦੱਸਿਆ ਕਿ ਜਦੋਂ ਡਾਕਟਰਾਂ ਨੇ ਉਸ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਤਾਂ ਸਭਾਂਸ਼ੂ ਤੇ ਉਸ ਦੀ ਮਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। (Bathinda Police)

ਬਾਪ ਕੱਟ ਰਿਹਾ 22 ਸਾਲ ਦੀ ਸਜ਼ਾ | Bathinda Police

ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਤਸਕਰ ਸੁਭਾਂਸ਼ੂ ਦੇ ਪਿਤਾ ਬਿਰਜ ਲਾਲ ਵੀ ਐਨਡੀਪੀਐਸ ਐਕਟ ਤਹਿਤ 22 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਉਨ੍ਹਾਂ ਦੱਸਿਆ ਕਿ ਸੁਭਾਂਸ਼ੂ ਦੀ ਮਾਂ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹਨ ਤੇ ਉਹ ਜ਼ਮਾਨਤ ‘ਤੇ ਹੈ। (Bathinda Police)

ਦਰਜ ਹੋ ਸਕਦੈ ਖੁਦਕੁਸ਼ੀ ਦਾ ਵੀ ਕੇਸ | Bathinda Police

ਡੀਐੱਸਪੀ ਨੇ ਦੱਸਿਆ ਕਿ ਸੁਭਾਂਸ਼ੂ ਬਾਰੇ ਡਾਕਟਰਾਂ ਦੀ ਲਿਖਤੀ ਸਲਾਹ ਲਈ ਜਾ ਰਹੀ ਹੈ ਕਿ ਉਹ ਦੱਸਣ ਕਿ ਕੀ ਸੁਭਾਂਸ਼ੂ ਵੱਲੋਂ ਨਿਗਲਿਆ ਪਦਾਰਥ ਜਾਨਲੇਵਾ ਹੋ ਸਕਦਾ ਸੀ ਉਨ੍ਹਾਂ ਦੱਸਿਆ ਕਿ ਜੇਕਰ ਡਾਕਟਰ ਨੇ ਨਿਗਲੀ ਵਸਤੂ ਦੇ ਜ਼ਹਿਰੀਲਾ ਤੇ ਜਾਨਲੇਵਾ ਹੋਣ ਦੀ ਪੁਸ਼ਟੀ ਕਰ ਦਿੱਤੀ ਤਾਂ ਸੁਭਾਂਸ਼ੂ ਖਿਲਾਫ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕੇਸ ਵੀ ਦਰਜ ਕੀਤਾ ਜਾਏਗਾ।