ਹਵਾਲਾਤੀਆਂ ਨੇ ਚਮਚਿਆਂ ਦੇ ਚਾਕੂ ਬਣਾ ਕੇ ਕੀਤਾ ਜੇਲ੍ਹ ਕਰਮਚਾਰੀਆਂ ‘ਤੇ ਹਮਲਾ, ਦੋ ਜ਼ਖਮੀ

Attackers, Attack, Jail, Staff, Two, Wounded

ਹਵਾਲਾਤੀ ਸੁਖਦੀਪ ਸਿੰਘ ਤੇ ਗੋਬਿੰਦ ਸਿੰਘ ਆਪਣੇ ਆਪ ਨੂੰ ਬਿਮਾਰ ਦੱਸਦਿਆਂ ਕੀਤੀ ਸੀ ਦਵਾਈ ਮੰਗ | Mansa News

ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)।Mansa News ਜ਼ਿਲ੍ਹਾ ਜ਼ੇਲ੍ਹ ਮਾਨਸਾ ‘ਚ ਨਸ਼ਿਆਂ ਸਮੇਤ ਹੋਰ ਗੈਰ-ਕਾਨੂੰਨੀ ਕਾਰਵਾਈਆਂ ਖਿਲਾਫ ਕੀਤੀ ਹੋਈ ਸਖਤੀ ਤੋਂ ਬੁਖਲਾਹਟ ‘ਚ ਆਏ ਅੰਡਰ ਟ੍ਰਾਇਲ ਦੋ ਸਕੇ ਭਰਾਵਾਂ ਵੱਲੋਂ ਜ਼ੇਲ੍ਹ ਦੇ ਦੋ ਕਰਮਚਾਰੀਆਂ ‘ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਸਲ ‘ਚ ਇਨ੍ਹਾਂ ਦੋਵੇਂ ਭਰਾਵਾਂ ਦੇ ਨਿਸ਼ਾਨੇ ‘ਤੇ ਜ਼ੇਲ੍ਹ ਸੁਪਰਡੈਂਟ ਸੀ ਜੋ ਵਾਲ-ਵਾਲ ਬਚ ਗਏ ਵੇਰਵਿਆਂ ਅਨੁਸਾਰ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਜ਼ੇਲ੍ਹ ਦੀ ਰੁਟੀਨ ਚੈਕਿੰਗ ਲਈ ਜ਼ੇਲ੍ਹ ਦੇ ਅੰਦਰ ਪਹੁੰਚੇ ਤਾਂ ਉੱਥੇ ਕਤਲ ਦੇ ਮਾਮਲੇ ‘ਚ ਬੰਦ ਦੋ ਹਵਾਲਾਤੀਆਂ ਸੁਖਦੀਪ ਸਿੰਘ ਤੇ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਬਿਮਾਰ ਦੱਸਦਿਆਂ ਹਸਪਤਾਲ ‘ਚੋਂ ਦਵਾਈ ਦਿਵਾਉਣ ਦੀ ਗੱਲ ਕਹੀ ਉਨ੍ਹਾਂ ਵੱਲੋਂ ਦਵਾਈ ਦੀ ਮੰਗ ਕੀਤੇ ਜਾਣ ‘ਤੇ ਜਦੋਂ ਹੈੱਡ ਕਾਂਸਟੇਬਲ ਧੰਨਾ ਸਿੰਘ ਤੇ ਸਤਵੰਤ ਸਿੰਘ ਨੇ ਬੈਰਕ ਦਾ ਗੇਟ ਖੋਲ੍ਹਿਆ ਤਾਂ ਦੋਵੇਂ ਹਵਾਲਾਤੀਆਂ ਨੇ ਆਪਣੇ ਕੋਲ ਰੱਖੇ ਹੋਏ ਚਮਚਿਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਤਿੱਖੇ ਕਰਕੇ ਚਾਕੂ ਬਣਾ ਲਿਆ ਸੀ, ਨਾਲ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ। (Mansa News)

ਉਨ੍ਹਾਂ ਨੇ ਕੁਝ ਹੀ ਦੂਰੀ ‘ਤੇ ਖੜ੍ਹੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ‘ਤੇ ਹਮਲਾ ਕਰਨ ਲਈ ਬਾਕੀ ਕੈਦੀਆਂ ਨੂੰ ਵੀ ਉਕਸਾਇਆ ਪਰ ਬਾਕੀਆਂ ਹਮਲੇ ਦੀ ਬਜਾਇ ਜ਼ੇਲ੍ਹ ਅਧਿਕਾਰੀਆਂ ਦਾ ਸਾਥ ਦਿੰਦਿਆਂ ਦੋਵੇਂ ਭਰਾਵਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹਮਲੇ ‘ਚ ਜ਼ਖਮੀ ਹੋਏ ਦੋਵੇਂ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਹੈ ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਦੋਵੇਂ ਸਕੇ ਭਰਾਵਾਂ ਵੱਲੋਂ ਸਾਲ 2016 ਦੀ ਦੀਵਾਲੀ ਵਾਲੀ ਰਾਤ ਨੂੰ ਪਿੰਡ ਹੀਰੇਵਾਲਾ ਵਿਖੇ ਝਗੜੇ ਦੌਰਾਨ ਇੱਕ ਕਿਸਾਨ ਪਰਿਵਾਰ ਦੇ ਇਕਲੌਤੇ ਪੁੱਤਰ ਅਤਰਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ, ਜਿਸਦੇ ਸਿੱਟੇ ਵਜੋਂ ਉਹ ਜ਼ੇਲ੍ਹ ‘ਚ ਹਨ।