ਹਾਈ ਵੋਲਟੇਜ਼ ਕਰੰਟ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ

Death, Three, Laborers, Due, High, Voltage, Current

ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰਿਆ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਲੁਧਿਆਣਾ ‘ਚ ਹਾਈ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਟਿੱਬਾ ਰੋਡ ‘ਤੇ ਪੈਂਦੇ ਸੁਭਾਸ਼ ਨਗਰ ਇਲਾਕੇ ‘ਚ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਹਾਈ ਵੋਲਟੇਜ਼ ਤਾਰਾਂ ਨੇ 3 ਮਜ਼ਦੂਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਮ੍ਰਿਤਕ ਤਿੰਨੋਂ ਪ੍ਰਵਾਸੀ ਮਜਦੂਰ ਬਿਹਾਰ ਦੇ ਦੱਸੇ ਜਾਂਦੇ ਹਨ। ਜਿਕਰਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜਦੂਰ ਫੈਕਟਰੀ ਦੀ ਬਾਹਰੀ ਕੰਧ ਨੂੰ ਪਲੱਸਤਰ ਕਰ ਰਹੇ ਸਨ। ਉਸ ਸਮੇਂ ਇੱਕ ਮਜਦੂਰ ਦਾ ਹੱਥ ਫੈਕਟਰੀ ਦੇ ਨਾਲੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਨਾਲ ਹੱਥ ਲੱਗ ਗਿਆ ਤੇ ਇੱਕ ਦੂਜੇ ਨੂੰ ਫੜੋ-ਫੜ੍ਹੀ ‘ਚ ਤਿੰਨੇ ਮਜਦੂਰਾਂ ਨੂੰ ਤਾਰਾਂ ਨੇ ਆਪਣੀ ਲਪੇਟ ‘ਚ ਲੈ ਲਿਆ।

ਜਦੋਂ ਇੱਕ ਮਜਦੂਰ ਤਾਰ ਦੀ ਚਪੇਟ ‘ਚ ਆਇਆ ਤਾਂ ਦੂਜਿਆਂ ਨੇ ਉਸ ਨੂੰ ਫੜ੍ਹ ਕੇ ਬਚਾਉਣਾ ਚਾਹਿਆ ਜਿਸ ਨਾਲ ਤਿੰਨੋਂ ਮਜਦੂਰ ਕਰੰਟ ਦੀ ਚਪੇਟ ‘ਚ ਆ ਗਏ ਤੇ ਮਜਦੂਰਾਂ ਦੇ ਸਰੀਰ ‘ਚੋਂ ਅੱਗ ਦੀਆਂ ਲੱਪਟਾਂ ਨਿਕਲਣ ਲੱਗ ਪਈਆਂ, ਜਿਸ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਫੀ ਸਮਾਂ ਘਟਨਾ ਵਾਲੀ ਜਗ੍ਹਾ ‘ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਪੁੱਜਾ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਲੋਕਾਂ ‘ਚ ਭਾਰੀ ਰੋਸ ਸੀ। 2 ਘੰਟੇ ਤੱਕ ਮਜਦੂਰਾਂ ਦੀਆਂ ਲਾਸ਼ਾਂ ਤਾਰਾਂ ਨਾਲ ਹੀ ਲਟਕਦੀਆਂ ਰਹੀਆਂ। ਲੋਕਾਂ ‘ਚ ਪੁਲਿਸ ਪ੍ਰਸ਼ਾਸਨ ਪ੍ਰਤੀ ਕਾਫੀ ਗੁੱਸਾ ਸੀ।