ਵੋਟਾਂ ਵਾਲੇ ਸਾਲ ਹੀ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਯਾਦ ਕਿਉਂ ਆਈ : ਰੰਧਾਵਾ

Prime, Minister, Remembered, Farmers, Year, Itself, Randhawa

ਹੁਣ ਤੱਕ ਵੀ ਫਸਲਾਂ ਦੇ ਰੇਟ ਵਧਾਉਣ ਵਿਚ ਯੁ ਪੀ ਏ ਸਰਕਾਰ ਦੀ ਬਰਾਬਰੀ ਨਹੀਂ ਕਰ ਪਾਈ ਮੋਦੀ ਸਰਕਾਰ | Farmers

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੀਨੀਅਰ ਕਾਂਗਰਸੀ ਆਗੂ ਅਤੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ‘ਚ ਕੀਤੇ ਵਾਧੇ ਨੂੰ ਵੋਟਾਂ ਲਈ ਕਿਸਾਨਾਂ ਨੂੰ ਵਰਗਲਾਉਣ ਦਾ ਯਤਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਹੋਈ ਜਦ ਕਿਸਾਨ ਦਿੱਲੀ ‘ਚ ਧਰਨੇ ਲਾ ਕੇ ਤੇ ਆਪਣਾ ਪਿਸ਼ਾਬ ਪੀਕੇ ਮੋਦੀ ਸਰਕਾਰ ਦੇ ਤਰਲੇ ਕੱਢ ਰਹੇ ਸਨ। (Farmers)

ਉਸ ਵੇਲੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ ਜਦਕਿ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਬੀਜੇਪੀ ਨੇ ਕਿਸਾਨਾਂ ਦੇ ਵੋਟ ਬੈਂਕ ਨੂੰ ਕੈਸ਼ ਕਰਨ ਲਈ ਅਜਿਹਾ ਡਰਾਮਾ ਕੀਤਾ ਹੈ। ਪ੍ਰੰਤੂ ਹੁਣ ਕਿਸਾਨ ਜਾਗ ਚੁੱਕਾ ਹੈ ਤੇ ਉਹ ਜੁਮਲਿਆਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਹੈ ਤੇ ਭਵਿੱਖ ‘ਚ ਇਨ੍ਹਾਂ ਦੀਆਂ ਚਾਲਾਂ ‘ਚ ਨਹੀਂ ਆਵੇਗਾ। ਸ੍ਰੀ ਰੰਧਾਵਾ ਨੇ ਕਿਹਾ ਕਿ ਮਨਮੋਹਨ ਸਰਕਾਰ ਵੇਲੇ ਪਹਿਲੇ ਪੰਜ ਸਾਲਾਂ ‘ਚ ਝੋਨੇ ਦੀ ਫਸਲ ਦਾ ਸਮਰਥਨ ਮੁੱਲ 61 ਪ੍ਰਤੀਸ਼ਤ ਤੇ ਦੂਸਰੇ ਪੰਜ ਸਾਲਾਂ ‘ਚ 38 ਪ੍ਰਤੀਸ਼ਤ ਵਧਿਆ ਸੀ।

ਜਦਕਿ ਮੋਦੀ ਸਰਕਾਰ ਵੱਲੋਂ ਹੁਣ ਤੱਕ ਇਹ ਵਾਧਾ ਸਿਰਫ 29 ਪ੍ਰਤੀਸ਼ਤ ਹੋਇਆ ਹੈ ਜੋ ਕਿ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਹ ਸਰਕਾਰ ਕਿਸਾਨਾਂ ਨਾਲ ਸਿਰਫ ਧੋਖਾ ਕਰ ਰਹੀ ਹੈ। ਪ੍ਰਧਾਨ ਮੰਤਰੀ ਆਪਣੇ ਹਰ ਇੱਕ ਭਾਸ਼ਣ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ ਜਦਕਿ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਮੁੱਲ ਤੱਕ ਨਹੀਂ ਦੇ ਸਕੇ। (Farmers)