ਧਾਰਾ 370 ਹਟਾਉਣਾ ਇਤਿਹਾਸਕ ਕਦਮ

Article 370, Removal, Historical, Steps

Article 370 ਹਟਾਉਣਾ ਇਤਿਹਾਸਕ ਕਦਮ
ਆਰਮੀ ਡੇ ‘ਤੇ ਬੋਲੇ ਫੌਜੀ ਮੁਖੀ ਮਨੋਜ ਮੁਕੁੰਦ ਨਰਵਣੇ

ਨਵੀਂ ਦਿੱਲੀ, ਏਜੰਸੀ। ਦੇਸ਼ ਦੇ 72ਵੇਂ ਆਰਮੀ ਡੇ ਦੇ ਮੌਕੇ ‘ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਡੀ ਜੀਰੋ ਟਾਲਰੇਂਸ ਦੀ ਨੀਤੀ ਜਾਰੀ ਰਹੇਗੀ। ਦਿੱਲੀ ਦੇ ਕਰਿਯੱਪਾ ਪਰੇਡ ਗਰਾਊਂਡ ਦੇ ਪ੍ਰੋਗਰਾਮ ‘ਚ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਹਮਲੇ ਦੀ ਸੰਭਾਵਨਾ ‘ਤੇ ਸਾਡੀ ਪੂਰੀ ਨਜ਼ਰ ਹੈ। ਇਸ ਮੌਕੇ ਉਹਨਾਂ ਨੇ ਇਸ਼ਾਰਿਆਂ ‘ਚ ਪਾਕਿਸਤਾਨ ‘ਤੇ ਵੀ ਹਮਲਾ ਬੋਲਿਆ। ਉਹਨਾ ਕਿਹਾ ਕਿ ਧਾਰਾ 370 (Article 370) ਹਟਾਏ ਜਾਣ ਤੋਂ ਬਾਅਦ ਗੁਆਂਢੀ ਦੇਸ਼ਾਂ ਵੱਲੋਂ ਛੇੜਿਆ ਗਿਆ ਕੂਟ ਯੁੱਧ ਰੁਕ ਗਿਆ ਹੈ। ਉਹਨਾਂ ਕਿਹਾ ਕਿ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜਨਰਲ ਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਸਿਰਫ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰਸ਼ਕਤੀ ਦਾ ਸਾਧਨ ਨਹੀਂ ਹੈ। ਭਾਰਤੀ ਫੌਜ ਦਾ ਦੇਸ਼ ‘ਚ ਵਿਸ਼ੇਸ਼ ਸਥਾਨ ਹੈ। ਉਹਨਾ ਕਿਹਾ ਕਿ ਉਤਰੀ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਇਸ ਮੌਕੇ ‘ਤੇ ਉਹਨਾਂ ਟਵੀਟ ਕਰਕੇ ਭਾਰਤੀ ਜਵਾਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।