ਪਛਤਾਵਾ (ਇੱਕ ਸਿੱਖਿਆਦਾਇਕ ਕਹਾਣੀ)

Story

ਹਰਜੀਤ ਅਤੇ ਉਸ ਦੀ ਜੀਵਨਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹਾਇਸ਼ ਕਰ ਲਈ ਕਿਉਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ-ਜਾਣ ਕਾਰਨ ਕਾਫੀ ਮੁਸ਼ਕਿਲ ਹੁੰਦੀ ਸੀ ਦੋਵੇਂ ਸਰਕਾਰੀ ਨੌਕਰੀ ’ਤੇ ਹੋਣ ਕਾਰਨ ਚੰਗੀ ਤਨਖਾਹ ਲੈਂਦੇ ਸਨ ਤੇ ਪਿੰਡੋਂ ਜ਼ਮੀਨ ਵੀ ਚੰਗੀ ਹਿੱਸੇ ਆਉਂਦੀ ਸੀ ਜਿਸ ਕਰਕੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਅਤੇ ਵਧੀਆ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ। (Story)

ਕੁੱਝ ਸਮੇਂ ਬਾਅਦ ਜਦੋਂ ਵੀਰਪਾਲ ਪਹਿਲੀ ਵਾਰ ਗਰਭਵਤੀ ਹੋਈ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਨਵੇਂ ਆਉਣ ਵਾਲੇ ਜੀਅ ਬਾਰੇ ਸੋਚ ਕੇ ਖੁਸ਼ ਹੁੰਦੇ ਛੁੱਟੀ ਵਾਲੇ ਦਿਨ ਜਦੋਂ ਉਹ ਦੋਵੇਂ ਪਿੰਡ ਮਿਲਣ ਲਈ ਗਏ ਤਾਂ ਵੀਰਪਾਲ ਨੇ ਇਹ ਖੁਸ਼ੀ ਆਪਣੀ ਸੱਸ ਮਾਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਆਪਣੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ, ਮੈਂ ਗਰਭਵਤੀ ਹਾਂ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਸੁਰਜੀਤ ਕੌਰ ਬੋਲੀ, ‘‘ਨੀ ਵੀਰਪਾਲ ਅਜੇ ਤਾਂ ਵਿਆਹ ਨੂੰ ਸੁੱਖ ਨਾਲ ਸਾਲ ਵੀ ਪੂਰਾ ਨਹੀਂ ਹੋਇਆ ਤੈਨੂੰ ਇੰਨੀ ਕਾਹਲੀ ਕਾਹਦੀ ਐ ਬੱਚੇ ਦੀ ਅਜੇ ਸਾਰੀ ਜ਼ਿੰਦਗੀ ਪਈ ਸੁੱਖ ਨਾਲ! ਚੱਲ ਫੇਰ ਵੀ ਜੇ ਤੇਰਾ ਮਨ ਐ ਤਾਂ ਭਾਈ ਪਹਿਲਾਂ ਮੁੰਡੇ-ਕੁੜੀ ਵਾਲਾ ਟੈਸਟ ਜਰੂਰ ਕਰਵਾ ਲਿਓ, ਅੱਜ-ਕੱਲ੍ਹ ਤਾਂ ਮਸ਼ੀਨਾਂ ਦੱਸ ਦਿੰਦੀਐਂ ਨਹੀਂ ਤਾਂ ਮਗਰੋਂ ਪਛਤਾਇਆਂ ਕੁੱਝ ਨ੍ਹੀਂ ਬਣਨਾ’’। (Story)

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਇਹ ਗੱਲ ਵੀਰਪਾਲ ਦੇ ਮਨ ਲੱਗ ਗਈ ਤੇ ਸਮਾਂ ਆਉਣ ’ਤੇ ਉਨ੍ਹਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ ਰਿਹਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਤਾਂ ਦੋਵਾਂ ਨੇ ਸਲਾਹ-ਮਸ਼ਵਰਾ ਕਰਕੇ ਡਾਕਟਰ ਨੂੰ ਮੂੰਹੋਂ ਮੰਗੀ ਫੀਸ ਦੇ ਕੇ ਗਰਭਪਾਤ ਕਰਵਾ ਦਿੱਤਾ ਤਕਰੀਬਨ ਸਾਲ ਬਾਅਦ ਵੀਰਪਾਲ ਫ਼ਿਰ ਬੱਚਾ ਹੋਣ ਵਾਲਾ ਹੋਇਆ ਤਾਂ ਉਨ੍ਹਾਂ ਨੇ ਫਿਰ ਚੈਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ਼ ਰਿਹਾ ਬੱਚਾ ਮੁੰਡਾ ਹੈ। (Story)

ਨੌਂ ਮਹੀਨਿਆਂ ਬਾਅਦ ਵੀਰਪਾਲ ਨੇ ਸੋਹਣੇ-ਸੁਨੱਖੇ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂਅ ਜਸ਼ਨਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਜਸ਼ਨ ਕਹਿ ਕੇ ਬੁਲਾਉਣ ਲੱਗੇ ਸਮਾਂ ਬੀਤਦਾ ਗਿਆ ਅਤੇ ਜਸ਼ਨ ਦਾ ਪਾਲਣ-ਪੋਸ਼ਣ ਖੂਬ ਲਾਡਾਂ-ਪਿਆਰਾਂ ਨਾਲ ਹੋਣ ਲੱਗਾ ਜਸ਼ਨ ਹੁਣ ਸਕੂਲ ਵੀ ਜਾਣ ਲੱਗ ਪਿਆ ਜਸ਼ਨ ਦੀ ਹਰ ਖੁਸ਼ੀ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਤੇ ਉਸ ਨੂੰ ਮੂੰਹੋਂ ਮੰਗਵੀਂ ਚੀਜ਼ ਮਿਲਣ ਲੱਗੀ ਕਿਉਂਕਿ ਘਰ ਵਿੱਚ ਕੋਈ ਆਰਥਿਕ ਤੰਗੀ ਨਹੀਂ ਸੀ ਉਸ ਦੇ ਮਾਤਾ-ਪਿਤਾ ਨੂੰ ਚੰਗੀ ਤਨਖਾਹ ਦੇ ਨਾਲ-ਨਾਲ ਪਿੰਡੋਂ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਖਾਣ-ਪੀਣ ਦੀ ਕੋਈ ਘਾਟ ਨਾ ਹੋਣ ਕਾਰਨ ਜਸ਼ਨ ਸੋਹਣਾ-ਸੁਨੱਖਾ ਉੱਚਾ-ਲੰਮਾ ਗੱਭਰੂ ਹੱਡਾਂ-ਪੈਰਾਂ ਦਾ ਖੁੱਲ੍ਹਾ ਜਵਾਨਾ ਹੋਣ ਲੱਗਾ, ਜਿਸ ਨੂੰ ਦੇਖ ਕੇ ਭੁੱਖ ਲਹਿੰਦੀ ਸੀ ਜਦੋਂ ਦਸਵੀਂ ਪਾਸ ਕਰਕੇ +2 ਵਿੱਚ ਹੋਇਆ ਤਾਂ ਹਰਜੀਤ ਨੇ ਉਸ ਨੂੰ ਬੁਲਟ ਮੋਟਰਸਾਈਕਲ ਲੈ ਦਿੱਤਾ ਹੁਣ ਜਸ਼ਨ ਬੁਲਟ ’ਤੇ ਪੜ੍ਹਨ ਜਾਂਦਾ ਅਤੇ ਜੇਬ੍ਹ ਖ਼ਰਚ ਵੀ ਖੁੱਲ੍ਹਾ ਮਿਲਦਾ ਹੁਣ ਜਸ਼ਨ ਦੀ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਜਸ਼ਨ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਹੀ ਸ਼ੁਰੂ ਹੋਇਆ ਜਸ਼ਨ ਦੀ ਬਰਬਾਦੀ ਦਾ ਸਿਲਸਿਲਾ ਕਿਉਕਿ ਜਿੰਮ ਦੇ ਬਾਹਰ ਬੈਠੇ ਕੁੱਝ ਮੁੰਡਿਆਂ ਨਾਲ ਜਸ਼ਨ ਦੀ ਨੇੜਤਾ ਵਧੀ ਤੇ ਉਹ ਨਸ਼ਾ ਕਰਦੇ ਅਤੇ ਵੇਚਦੇ ਸਨ ਅਤੇ ਉਨ੍ਹਾਂ ਨੇ ਜਸ਼ਨ ਨੂੰ ਵੀ ਹੌਲੀ-ਹੌਲੀ ਆਪਣੇ ਜਾਲ ਵਿੱਚ ਫਸਾ ਲਿਆ।

ਹੁਣ ਉਸ ਨੂੰ ਜਿੰਨੇ ਪੈਸੇ ਜੇਬ੍ਹ ਖ਼ਰਚ ਮਿਲਦੇ ਸਭ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ ਹੌਲੀ-ਹੌਲੀ ਜਸ਼ਨ ਦੀ ਨਸ਼ੇ ਦੀ ਡੋਜ ਵਧਦੀ ਗਈ ਅਤੇ ਉਹ ਹੁਣ ਘਰੋਂ ਪੈਸੇ ਚੋਰੀ ਵੀ ਕਰਨ ਲੱਗ ਪਿਆ ਉਸ ਦੇ ਮਾਤਾ-ਪਿਤਾ ਪੁੱਤਰ ਦੇ ਲਾਡ-ਪਿਆਰ ਅਤੇ ਪੈਸੇ ਦੀ ਚਮਕ-ਦਮਕ ਕਰਕੇ ਅਵੇਸਲੇ ਰਹਿੰਦੇ ਸਨ ਜਦੋਂ ਤੱਕ ਉਨ੍ਹਾਂ ਨੂੰ ਜਸ਼ਨ ਦੇ ਨਸ਼ੇੜੀ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹੌਲੀ-ਹੌਲੀ ਜਸ਼ਨ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਵੀ ਚੁੱਕ ਕੇ ਵੇਚਣ ਲੱਗ ਪਿਆ। ਉਸਦੇ ਮਾਤਾ-ਪਿਤਾ ਨੇ ਉਸਦਾ ਨਸ਼ਾ ਛੁਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪੈਸਾ ਵੀ ਖਰਚਿਆ ਪਰ ਕਾਮਯਾਬ ਨਾ ਹੋਏ ਉਹ ਆਪਣੇ-ਆਪ ਨੂੰ ਕੱਖੋਂ ਹੌਲੇ ਮਹਿਸੂਸ ਕਰਨ ਲੱਗੇ ਚਿਹਰਿਆਂ ਤੋਂ ਖੁਸ਼ੀ ਉੱਡ-ਪੁੱਡ ਗਈ ਤੇ ਨਿਰਾਸ਼ ਹੋ ਕੇ ਦਿਨੋ-ਦਿਨ ਪ੍ਰੇਸ਼ਾਨ ਰਹਿਣ ਲੱਗੇ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਅਜੇ ਵੀ ਨਹੀਂ ਰੁਕਿਆ ਨੌਜਵਾਨਾਂ ਦਾ ਟਾਵਰਾਂ ’ਤੇ ਚੜ੍ਹਨ ਦਾ ਮੰਦਭਾਗਾ ਸਿਲਸਿਲਾ

ਇਸੇ ਦੌਰਾਨ ਹਰਜੀਤ ਦੇ ਦੋਸਤਾਂ ਤੇ ਵੀਰਪਾਲ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਜਸ਼ਨ ਦਾ ਵਿਆਹ ਕਰ ਦਿੱਤੀ ਜਾਵੇ, ਹੋ ਸਕਦੈ ਉਹ ਨਸ਼ਾ ਛੱਡ ਜਾਵੇ ਹਰਜੀਤ ਅਤੇ ਵੀਰਪਾਲ ਦੇ ਚਿਹਰੇ ’ਤੇ ਇੱਕ ਵਾਰ ਫਿਰ ਖੁਸ਼ੀ ਦੀ ਆਸ ਜਾਗੀ ਉਨ੍ਹਾਂ ਨੇ ਜਲਦੀ-ਜਲਦੀ ਕੁੜੀ ਲੱਭ ਕੇ ਜਸ਼ਨ ਦਾ ਵਿਆਹ ਕਰ ਦਿੱਤਾ ਅਤੇ ਮਨਪ੍ਰੀਤ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਘਰ ਲੈ ਆਏ ਕੁਝ ਦਿਨਾਂ ਲਈ ਘਰ ਵਿੱਚ ਖੁਸ਼ੀਆਂ-ਖੇੜਿਆਂ ਨੇ ਫੇਰਾ ਪਾਇਆ ਪਰ ਬਹੁਤੀ ਦੇਰ ਉਹ ਵੀ ਨਾ ਟਿਕੇ ਕਿਉਕਿ ਥੋੜ੍ਹੇ ਦਿਨਾਂ ਬਾਅਦ ਹੀ ਮਨਪ੍ਰੀਤ ਨੂੰ ਜਸ਼ਨ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ।

ਉਸ ਨੇ ਆਪਣੇ ਸਹੁਰੇ ਹਰਜੀਤ ਤੇ ਸੱਸ ਵੀਰਪਾਲ ਨੂੰ ਦਰਦ ਤੇ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ, ਕਿ ਜਦੋਂ ਤੁਹਾਨੂੰ ਪਤਾ ਸੀ ਕਿ ਜਸ਼ਨ ਨਸ਼ੇੜੀ ਹੈ ਤਾਂ ਤੁਸੀਂ ਉਸਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਮਨਪ੍ਰੀਤ ਨੂੰ ਮਮਤਾ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਸਿਰ ’ਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ, ਧੀਏ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ-ਮੁਹੱਬਤ ਤੇ ਚਾਵਾਂ-ਸਧਰਾਂ ਲਈ ਹੀ ਉਹ ਨਸ਼ਾ ਛੱਡ ਦੇਵੇਗਾ ਅਤੇ ਸਾਡਾ ਬੁਢਾਪੇ ਦਾ ਸਹਾਰਾ ਬਣੇਗਾ ਫਿਰ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ, ਪਰ ਅਸੀਂ ਝੂਠੇ ਸਾਬਤ ਹੋਏ ਧੀਏ, ਅਸੀਂ ਤੇਰੇ ਗੁਨਾਹਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਵੀਂ, ਤੂੰ ਹੀ ਸਾਡਾ ਬੁੱਢਾਪੇ ਦਾ ਸਹਾਰਾ ਹੈਂ ਤੇਰੇ ਬਿਨਾ ਅਸੀਂ ਵੀ ਜਿਉਦੇ ਨਹੀਂ ਰਹਾਂਗੇ।

ਉਨ੍ਹਾਂ ਦੀਆਂ ਇਹ ਭਾਵੁਕ ਕਰਦੀਆਂ ਹਾਉਕਿਆਂ ਤੇ ਸਿਸਕੀਆਂ ਭਰੀਆਂ ਗੱਲਾਂ ਨੇ ਮਨਪ੍ਰੀਤ ਨੂੰ ਅੰਦਰ ਤੱਕ ਝੰਜੋੜ ਸੁੱਟਿਆ ਤੇ ਮਨਪ੍ਰੀਤ ਨੇ ਝੱਟ ਦੇਣੇ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਤੇ ਹਿੰਮਤ, ਹੌਂਸਲੇ ਤੇ ਰੋਹ ਭਰੀ ਆਵਾਜ਼ ਵਿੱਚ ਕਿਹਾ, ਮੇਰੇ ਮਾਪਿਓ ਜੇ ਤੁਹਾਡਾ ਪਿਆਰ ਤੇ ਸਨੇਹ ਭਰਿਆ ਹੱਥ ਮੇਰੇ ਸਿਰ ’ਤੇ ਹੈ ਤਾਂ ਅੱਜ ਤੋਂ ਮੈਂ ਹੀ ਤੁਹਾਡਾ ਜਸ਼ਨ ਪੁੱਤ ਬਣ ਕੇ ਦਿਖਾਵਾਂਗੀ, ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੀ ਮਨਪ੍ਰੀਤ ਦੇ ਇਨ੍ਹਾਂ ਸ਼ਬਦਾਂ ਨੇ ਹਰਜੀਤ ਤੇ ਵੀਰਪਾਲ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਮਨਪ੍ਰੀਤ ਨੂੰ, ਸਾਡਾ ਸੋਹਣਾ ਪੁੱਤ, ਕਹਿ ਕੇ ਗਲ ਨਾਲ ਲਾਇਆ ਅਤੇ ਭਰੇ ਗਲ ਨਾਲ ਕਿਹਾ, ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਮਨਪ੍ਰੀਤ ਦੀ ਰੂਹ ਰੂਪੀ ਝੋਲੀ ਭਰ ਦਿੱਤੀ।

ਦਿਨ ਬੀਤਦੇ ਗਏ, ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕਈ ਸਾਲ ਬੀਤ ਗਏ ਮਨਪ੍ਰੀਤ ਦੀ ਕੁੱਖ ਹਰੀ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਮਾਂ ਬਣੇ ਪਰ ਨਹੀਂ, ਕਿਉਕਿ ਉਹ ਪੜ੍ਹੀ-ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚੇ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਕਦੇ-ਕਦੇ ਇਸ ਗੱਲ ਦਾ ਮਨਪ੍ਰੀਤ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸੱਸ-ਸਹੁਰੇ ਵੱਲ ਦੇਖ ਕੇ ਇਸ ਪੀੜ ਨੂੰ ਅੰਦਰੇ-ਅੰਦਰ ਜਰ ਜਾਂਦੀ ਤੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਜਾਂਦੀ।

ਇੱਕ ਦਿਨ ਅਚਾਨਕ ਮੰਦਭਾਗੀ ਘਟਨਾ ਇਹ ਵਾਪਰੀ ਕਿ ਜਸ਼ਨ ਤੇ ਮਨਪ੍ਰੀਤ ਨੇ ਆਪਣੇ ਕਮਰੇ ਅੰਦਰ ਕਿਸੇ ਗੱਲੋਂ ਨਿਰਾਸ਼ ਹੋ ਕੇ ਜਾਂ ਕਿਸੇ ਵਹਿਣ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀ ਵਸਤੂ ਨਿਗਲ ਲਈ ਪਤਾ ਲੱਗਣ ’ਤੇ ਬੁੱਢੇ ਮਾਂ-ਪਿਓ ਨੇ ਜਲਦੀ-ਜਲਦੀ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇਖ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਇਲਾਜ ਚੱਲਿਆ, ਪੈਸਾ ਪਾਣੀ ਵਾਂਗ ਵਹਾਇਆ ਗਿਆ ਹਰਜੀਤ ਨੇ ਪਿੰਡ ਵਿਚਲੀ ਕੁੱਝ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਿਹਾ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਸਾਡੇ ਬੁਢਾਪੇ ਦਾ ਸਹਾਰਾ ਸਾਡੀ ਧੀ ਮਨਪ੍ਰੀਤ ਨੂੰ ਬਚਾ ਲੈਣ।

ਬੁੱਢੇ ਮਾਪੇ | Story

ਅਖੀਰ ਹੋਇਆ ਉਹੀ ਜਿਸ ਦਾ ਡਰ ਸੀ ਮਨਪ੍ਰੀਤ ਇਲਾਜ ਦੌਰਾਨ ਜ਼ਿੰਦਗੀ-ਮੌਤ ਦੀ ਲੜਾਈ ਲੜਦੀ-ਲੜਦੀ ਮੌਤ ਹੱਥੋਂ ਹਾਰ ਕੇ ਹਰਜੀਤ ਤੇ ਵੀਰਪਾਲ ਦੇ ਬੁਢਾਪੇ ਦੀ ਡੰਗੋਰੀ ਨਾਲ ਲੈ ਕੇ ਚੱਲ ਵੱਸੀ ਤੇ ਜਸ਼ਨ ਨਸ਼ੇੜੀ ਫਿਰ ਬਚ ਗਿਆ ਤੇ ਬੁੱਢੇ ਮਾਪੇ ਉਸ ਦੀ ਜਿੰਦਾ ਲਾਸ਼ ਨੂੰ ਲੈ ਕੇ ਇੱਕ ਵਾਰ ਫਿਰ ਘਰ ਆ ਕੇ ਪਛਤਾਵਾ ਕਰਨ ਬੈਠ ਗਏ ਕਿ ਜੇ ਜਵਾਨੀ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਸ ਪਾਪ ਕਾਰਨ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੇ ਉਹ ਅੱਜ ਸਾਡੇ ਬੁਢਾਪੇ ਦਾ ਸਹਾਰਾ ਹੁੰਦੀ ਪਰ ਹੁਣ ਕੁੱਝ ਨਹੀਂ ਸੀ ਹੋ ਸਕਦਾ ਸਿਰਫ਼ ਤੇ ਸਿਰਫ਼ ਪਛਤਾਵਾ ਹੀ ਪੱਲੇ ਰਹਿ ਗਿਆ ਸੀ ਤੇ ਉਹ ਪਾਗਲਾਂ ਵਾਂਗ ਉਤਾਂਹ ਨੂੰ ਬਾਹਾਂ ਕਰਕੇ ਉੱਚੀ-ਉੱਚੀ ਕੂਕ ਰਹੇ ਸਨ, ‘‘ਉਏ ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ! ਨਹੀਂ ਤਾਂ ਸਾਡੇ ਵਾਂਗ ਪਾਪਾਂ ਦੇ ਭਾਗੀ ਬਣੋਗੇ ਸਾਰੀ ਜ਼ਿੰਦਗੀ ਪਛਤਾਓਗੇ! ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ!’’

ਅਮਰਜੀਤ ਸਿੰਘ ਫ਼ੌਜੀ,
ਦੀਨਾ ਸਾਹਿਬ, ਮੋਗਾ
ਮੋ. 95011-27033