Punjab
ICC Test Rankings: ਬੁਮਰਾਹ ਟੈਸਟ ਰੈਂਕਿੰਗ ’ਚ ਤੀਜੇ ਸਥਾਨ ’ਤੇ ਖਿਸਕੇ, ਪਡਿੱਕਲ ਤੇ ਮਾਨਵ ਨੂੰ ਚੰਗੇ ਪ੍ਰਦਰਸ਼ਨ ਦਾ ਇਨਾਮ
ਆਈਸੀਸੀ ਨੇ ਜਾਰੀ ਕੀਤੀ ਟੈਸਟ ਰੈਂਕਿੰਗ
ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਤੋਂ ਤੀਜੇ ਸਥਾਨ ’ਤੇ ਖਿਸਕ ਗਏ ਹਨ। ਅਸਟਰੇਲੀਆ ਦੇ ਮਿਸ਼ੇਲ ਸਟਾਰਕ ਨੇ ਪਿਛਲੇ ਹਫ਼ਤੇ ਬੁਮਰਾਹ ਨੂੰ ਪਛਾੜ ਕੇ ਨੰਬਰ-1 ਸਥਾਨ ਹਾਸਲ ਕੀਤਾ। ਉਹ 872 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਬਣਿਆ ਹੋਇਆ ਹੈ। ਨਿਊਜ਼ੀਲੈਂਡ ਦੇ ਮੈਟ ਹੈਨਰੀ 861 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ, ਤੇ ਬੁਮਰਾਹ 853 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ। ਟੈਸਟ ਬੱਲੇਬਾਜ਼ੀ ਰੈਂਕਿੰਗ ’ਚ, ਰਿਸ਼ਭ ਪੰਤ ਸੱਤਵੇਂ ਸਥਾਨ ’ਤੇ ਹੈ, ਤੇ ਸ਼ੁਭਮਨ ਗਿੱਲ ਨੌਵੇਂ ਸਥਾਨ ’ਤੇ ਹਨ। ਗਿੱਲ 2 ਸਥਾਨ ਹੇਠਾਂ ਖਿਸਕ ਗਿਆ ਹੈ।
ਓਲੀ ਰੌਬਿਨਸਨ ਸਿਖਰਲੇ 5 ’ਚ ਹੋਏ ਸ਼ਾਮਲ
ਇੰਗਲੈਂਡ ਦੇ ਓਲੀ ਰੌਬਿਨਸਨ ਛੇ ਸਥਾਨਾਂ ਦੀ ਛਾਲ ਮਾਰ ਕੇ ਸਿਖਰਲੇ 5 ’ਚ ਸ਼ਾਮਲ ਹੋਇਆ ਹੈ। ਪਾਕਿਸਤਾਨ ਵਿਰੁੱਧ ਲਾਰਡਜ਼ ਟੈਸਟ ਵਿੱਚ ਅੱਠ ਵਿਕਟਾਂ ਲੈਣ ਤੋਂ ਬਾਅਦ ਉਸਨੂੰ ਲਗਾਤਾਰ ਦੂਜੀ ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਰੌਬਿਨਸਨ 831 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ ਜੁਲਾਈ 2023 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ-5 ’ਚ ਵਾਪਸ ਪਰਤੇ ਹਨ।
ਟਾਪ-10 ਤੋਂ ਬਾਹਰ ਵੀ ਤੇਜ਼ ਗੇਂਦਬਾਜ਼ਾਂ ਦੀ ਛਾਲ | ICC Test Rankings
ਸ਼੍ਰੀਲੰਕਾ ਦੇ ਅਸਿਤਾ ਫਰਨਾਂਡੋ ਚਾਰ ਸਥਾਨ ਉੱਪਰ 11ਵੇਂ ਸਥਾਨ ’ਤੇ ਪਹੁੰਚ ਗਏ ਹਨ। ਕੋਲੰਬੋ ਟੈਸਟ ’ਚ ਭਾਰਤ ਵਿਰੁੱਧ ਉਸਨੇ ਚਾਰ ਵਿਕਟਾਂ ਲਈਆਂ। ਇੰਗਲੈਂਡ ਦੇ ਜੋਸ਼ ਟੰਗ ਚਾਰ ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਪਾਕਿਸਤਾਨ ਦੇ ਮੁਹੰਮਦ ਅੱਬਾਸ 10 ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਪਹੁੰਚ ਗਏ ਹਨ।
ਟੈਸਟ ਬੱਲੇਬਾਜ਼ੀ ’ਚ ਬਰੂਕ ਨੰਬਰ 1
ਟੈਸਟ ਬੱਲੇਬਾਜ਼ੀ ਦਰਜਾਬੰਦੀ ’ਚ ਇੰਗਲੈਂਡ ਦੇ ਹੈਰੀ ਬਰੂਕ ਨੰਬਰ-1 ’ਤੇ ਬਣੇ ਹੋਏ ਹਨ। ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਸਥਾਨ ’ਤੇ ਹੈ, ਤੇ ਜੋ ਰੂਟ ਤੀਜੇ ਸਥਾਨ ’ਤੇ ਹੈ। ਸ਼੍ਰੀਲੰਕਾ ਦਾ ਕਾਮਿੰਦੂ ਮੈਂਡਿਸ ਦੋ ਸਥਾਨ ਉੱਪਰ ਚੜ੍ਹ ਕੇ ਚੋਟੀ-10 ’ਚ ਆ ਗਿਆ ਹੈ। ਪਾਕਿਸਤਾਨ ਦਾ ਸਾਊਦ ਸ਼ਕੀਲ 15 ਸਥਾਨ ਉੱਪਰ ਚੜ੍ਹ ਕੇ 18ਵੇਂ ਸਥਾਨ ’ਤੇ, ਸ਼੍ਰੀਲੰਕਾ ਦਾ ਸੋਨਲ ਦਿਨੁਸ਼ਾ 29 ਸਥਾਨ ਉੱਪਰ ਚੜ੍ਹ ਕੇ 25ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਤੇ ਭਾਰਤ ਦਾ ਦੇਵਦੱਤ ਪਡਿੱਕਲ ਪੰਜ ਸਥਾਨ ਉੱਪਰ ਚੜ੍ਹ ਕੇ 54ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : Nepal Flood News: ਨੇਪਾਲ ’ਚ ਭਾਰੀ ਬਰਫ਼ਬਾਰੀ ਨੇ ਮਚਾਈ ਤਬਾਹੀ, 2,000 ਮੀਟਰ ਹੇਠਾਂ ਡਿੱਗੀ ਬਰਫ਼
ਬੁਮਰਾਹ ਦੀ ਗੈਰਹਾਜ਼ਰੀ ’ਚ ਸਟਾਰਕ ਦਾ ਪ੍ਰਦਰਸ਼ਨ ਰਿਹਾ ਪ੍ਰਭਾਵਸ਼ਾਲੀ
ਬੁਮਰਾਹ ਸੱਟ ਕਾਰਨ ਸ਼੍ਰੀਲੰਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ਤੋਂ ਖੁੰਝ ਗਏ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਸਟਾਰਕ ਨੇ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ’ਚ 10 ਵਿਕਟਾਂ ਲੈ ਕੇ ਚੋਟੀ ਦੇ ਸਥਾਨ ’ਤੇ ਪਹੁੰਚ ਗਿਆ। ICC Test Rankings
ਬ੍ਰੇਵਿਸ ਟੀ-20 ਰੈਂਕਿੰਗ ’ਚ ਛੇ ਸਥਾਨ ਉੱਪਰ ਆਏ
ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਟੀ-20 ਬੱਲੇਬਾਜ਼ੀ ਰੈਂਕਿੰਗ ’ਚ ਛੇ ਸਥਾਨ ਉੱਪਰ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਸਨੇ ਨਾਮੀਬੀਆ ’ਚ ਚੱਲ ਰਹੀ ਤਿਕੋਣੀ ਲੜੀ ’ਚ 75, ਨਾਬਾਦ 75 ਤੇ 41 ਦੌੜਾਂ ਬਣਾਈਆਂ ਹਨ। ਭਾਰਤ ਦਾ ਈਸ਼ਾਨ ਕਿਸ਼ਨ ਪਹਿਲੇ ਸਥਾਨ ’ਤੇ ਹੈ, ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਦੂਜੇ ਸਥਾਨ ’ਤੇ ਹੈ ਤੇ ਅਭਿਸ਼ੇਕ ਸ਼ਰਮਾ ਤੀਜੇ ਸਥਾਨ ’ਤੇ ਹੈ। ਗੇਂਦਬਾਜ਼ੀ ’ਚ, ਅਫਗਾਨਿਸਤਾਨ ਦਾ ਰਾਸ਼ਿਦ ਖਾਨ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ।