ਅਖੰਡ ਸਿਮਰਨ ਮੁਕਾਬਲਾ : ਦੇਸ਼ ਤੇ ਦੁਨੀਆ ’ਚ ਟੋਹਾਣਾ ਬਲਾਕ ਰਿਹਾ ਟਾਪ

Dera Sacha Sauda

1 ਫਰਵਰੀ ਤੋਂ 29 ਫਰਵਰੀ 2024 ਤੱਕ ਅਖੰਡ ਸਿਮਰਨ ਮੁਕਾਬਲਾ | Dera Sacha Sauda

  • ਕਲਿਆਣ ਨਗਰ ਨੇ ਦੂਜਾ ਤੇ ਪਲਵਲ ਬਲਾਕ ਨੇ ਪ੍ਰਾਪਤ ਕੀਤਾ ਤੀਜਾ ਸਥਾਨ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਚਕਾਰ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਫਰਵਰੀ ਤੋਂ 29 ਫਰਵਰੀ 2024 ਵਿਚਕਾਰ ਦੁਨੀਆ ਭਰ ਦੇ 607 ਬਲਾਕਾਂ ਦੇ 2,64,596 ਸੇਵਾਦਾਰਾਂ ਨੇ 52,27,524 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸ੍ਰਿਸ਼ਟੀ ਦੀ ਭਲਾਈ ਤੇ ਸੁੱਖ-ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ ਅਖੰਡ ਸਿਮਰਨ ਮੁਕਾਬਲੇ ’ਚ ਇੱਕ ਵਾਰ ਫਿਰ ਹਰਿਆਣਾ ਦਾ ਟੋਹਾਣਾ ਬਲਾਕ ਪਹਿਲੇ ਸਥਾਨ ’ਤੇ ਰਿਹਾ। (Dera Sacha Sauda)

Dera Sacha Sauda

ਇਸ ਬਲਾਕ ਦੇ 42,378 ਸੇਵਾਦਾਰਾਂ ਨੇ 4,46,442 ਘੰਟੇ ਸਿਮਰਨ ਕੀਤਾ ਹੈ ਜਦੋਂਕਿ ਦੂਜਾ ਤੇ ਤੀਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ। ਜਿਸ ਵਿਚ ਸਰਸਾ ਜ਼ਿਲ੍ਹੇ ਦੇ ਕਲਿਆਣ ਨਗਰ ਬਲਾਕ ਦੇ 23,528 ਡੇਰਾ ਸ਼ਰਧਾਲੂਆਂ ਨੇ 3,25,829 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਤੇ ਫਰੀਦਾਬਾਦ ਜ਼ਿਲ੍ਹੇ ਦੇ ਪਲਵਲ ਬਲਾਕ ਦੇ 3,342 ਸੇਵਾਦਾਰਾਂ ਨੇ 1,58,920 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਟਾਪ-10 ਸੂਚੀ ’ਚ 6 ਬਲਾਕ ਹਰਿਆਣਾ ਤੇ 4 ਬਲਾਕ ਪੰਜਾਬ ਦੇ ਸ਼ਾਮਲ ਹਨ।

ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜਪਿਆ ਰਾਮ-ਨਾਮ | Dera Sacha Sauda

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂਏਈ), ਨਿਊਜ਼ੀਲੈਂਡ, ਕੈਨੇਡਾ, ਦੋਹਾ ਕਤਰ, ਕੁਵੈਤ, ਇਟਲੀ, ਸਾਇਪ੍ਰਸ, ਅਮਰੀਕਾ, ਇੰਗਲੈਂਡ, ਬਹਿਰੀਨ, ਮਲੇਸ਼ੀਆ, ਸਾਊਦੀ ਅਰਬ, ਫਿਲੀਪੀਂਸ, ਅਸਟਰੇਲੀਆ ਤੇ ਪੁਰਤਗਾਲ ’ਚ 641 ਸੇਵਾਦਾਰਾਂ ਨੇ 19,342 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ। (Dera Sacha Sauda)

World Strongest Currency : ਇਸ ਕਰੰਸੀ ਸਾਹਮਣੇ ਡਾਲਰ ਅਤੇ ਪੌਂਡ ਸਭ ਫੇਲ, ਭਾਰਤੀ ਕੁਵੈਤ ’ਚ ਕਿਉਂ ਜਾਂਦੇ ਹਨ, ਇਸ ਦਾ…

‘ਮਾਲਕ ਦਾ ਪਿਆਰ, ਉਸ ਦੀ ਰਹਿਮਤ, ਇਨਸਾਨ ’ਤੇ ਉਦੋਂ ਹੀ ਵਰਸਦੀ ਹੈ, ਜਦੋਂ ਉਸ ਨੂੰ ਦ੍ਰਿੜ੍ਹ ਯਕੀਨ ਆਉਂਦਾ ਹੈ ਤੇ ਇਹ ਸੇਵਾ-ਸਿਮਰਨ ਦੇ ਬਿਨਾ ਆ ਨਹੀਂ ਸਕਦਾ ਜਿੰਨਾ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ ਤਾਂ ਹੀ ਤੁਸੀਂ ਮਾਲਕ ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਬਣ ਸਕਦੇ ਹੋ ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕਲਿਯੁਗ ’ਚ ਮਨਜ਼ੂਰ ਹੋਵੇਗਾ ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦੇ ਹੋਏ ਦ੍ਰਿੜ੍ਹ ਯਕੀਨ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ’।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ)