Punjab
Punjab Assembly Elections: ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਨਹੀਂ ਸਕਿਆ ਅਕਾਲੀ ਦਲ, 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਲੇਟ
ਪਿਛਲੀਆਂ 2 ਚੋਣਾਂ ਦੌਰਾਨ 16 ਨਵੰਬਰ 2026 ਅਤੇ 13 ਸਤੰਬਰ 2021 ਨੂੰ ਜਾਰੀ ਹੋਈ ਸੀ ਸੂਚੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਵਿੱਚ ਹੀ ਕਾਫ਼ੀ ਜ਼ਿਆਦਾ ਲੇਟ ਹੋ ਗਿਆ ਹੈ, ਕਿਉਂਕਿ ਹੁਣ ਤੱਕ ਪਿਛਲੀਆਂ 2 ਵਿਧਾਨ ਸਭਾ ਚੋਣਾਂ ਦਾ ਰਿਕਾਰਡ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਆਪਣੀ ਪਹਿਲੀ ਸੂਚੀ ਜਾਰੀ ਕਰ ਚੁੱਕਿਆ ਸੀ, ਜਦੋਂ ਕਿ ਹੁਣ ਤੱਕ ਉਮੀਦਵਾਰਾਂ ਦੀ ਸੂਚੀ ਬਾਰੇ ਅਕਾਲੀ ਦਲ ਵਿੱਚ ਕੋਈ ਚਰਚਾ ਤੱਕ ਨਹੀਂ ਚੱਲ ਰਹੀ ਹੈ।
ਜਿਸ ਕਾਰਨ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਪਹਿਲੀ ਸੂਚੀ ਕਾਫ਼ੀ ਜ਼ਿਆਦਾ ਲੇਟ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਹਮੇਸ਼ਾ ਹੀ ਜਨਵਰੀ ਦੇ ਪਹਿਲੇ ਜਾਂ ਫਿਰ ਦੂਜੇ ਹਫ਼ਤੇ ਹੀ ਆਪਣੀ ਪਹਿਲੀ ਸੂਚੀ ਜਾਰੀ ਕਰਦੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਆਪਣੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਰਿਕਾਰਡ ਅਨੁਸਾਰ ਸਮੇਂ ਸਿਰ ਹੀ ਆਪਣੇ ਉਮੀਦਵਾਰ ਦੀ ਸੂਚੀ ਜਾਰੀ ਕਰਦੀ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ ਨੇ 2 ਗੇੜਾਂ ’ਚ ਰਿਕਾਰਡ 71 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚੋਂ ਲਗਾਤਾਰ 2 ਚੋਣਾਂ ਵਿੱਚ ਬਾਹਰ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਰ ਹਾਲਤ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਕਾਫ਼ੀ ਜ਼ਿਆਦਾ ਜੋਰ ਲਾ ਰਹੀ ਹੈ ਅਤੇ ਦਲ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਏ ਵੱਡੇ ਤੇ ਵੱਡੇ ਲੀਡਰਾਂ ਦੀ ਵਾਪਸੀ ਵੀ ਕਰਵਾਈ ਜਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਕਾਫ਼ੀ ਜ਼ਿਆਦਾ ਪਿੱਛੜ ਚੁੱਕਿਆ ਹੈ।

ਇਹ ਵੀ ਪੜ੍ਹੋ : Healthy Lifestyle Tips: ਸਿਹਤਮੰਦ ਰਹਿਣ ਲਈ ਯੋਗ ਦੇ ਨਾਲ ਅਪਣਾਓ ਖਾਣੇ ਦੇ ਤਿੰਨ ਨਿਯਮ
Comments