ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ, ਸੈਮੀਫਾਈਨਲ ਦੀ ਰਾਹ ਪਾਕਿ ਲਈ ਮੁਸ਼ਕਿਲ

PAK Vs AFG

(ਸੱਚ ਕਹੂੰ ਨਿਊਜ਼) ਚੇਨਈ। PAK Vs AFG ਚੇਪੌਕ ਮੈਦਾਨ ‘ਤੇ ਵਿਸ਼ਵ ਕੱਪ ਦੇ 22ਵੇਂ ਮੈਚ ‘ਚ ਇਕ ਹੋਰ ਉਲਟਫੇਰ ਦੇਖਣ ਨੂੰ ਮਿਲੀ। ਅਫਗਾਨਿਸਤਾਨ ਨੇ ਵਨਡੇ ‘ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾਇਆ। ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ 283 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਅਫਗਾਨਿਸਤਾਨ ਦੀ ਟੀਮ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਇਸੇ ਟੂਰਨਾਮੈਂਟ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਵੀ ਹਰਾਇਆ ਹੈ। ਜਦੋਂਕਿ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੂਰਨਾਮੈਂਟ ਦਾ ਦੂਜਾ ਉਲਟਫੇਰ ਕੀਤਾ। PAK Vs AFG

ਇਹ ਵੀ ਪੜ੍ਹੋ : ਸਰਹੱਦੀ ਇਲਾਕੇ ’ਚ ਖੇਤਾਂ ਵਿੱਚ ਡਿੱਗਿਆ ਡਰੋਨ

ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 282 ਦੌੜਾਂ ਬਣਾਈਆਂ, ਨੂਰ ਅਹਿਮਦ ਨੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਨੇ 49 ਓਵਰਾਂ ‘ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਬਰਾਹਿਮ ਜ਼ਾਦਰਾਨ ਨੇ 87 ਦੌੜਾਂ ਬਣਾਈਆਂ, ਉਨ੍ਹਾਂ ਨੇ ਰਹਿਮਾਨੁੱਲਾ ਗੁਰਬਾਜ਼ ਨਾਲ 130 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਵੀ ਕੀਤੀ। 190 ਦੌੜਾਂ ‘ਤੇ ਜ਼ਦਰਾਨ ਦਾ ਵਿਕਟ ਗੁਆਉਣ ਤੋਂ ਬਾਅਦ ਰਹਿਮਤ ਸ਼ਾਹ ਨੇ ਕਪਤਾਨ ਹਸ਼ਮਤੁੱਲਾ ਸ਼ਹੀਦੀ ਨਾਲ 96 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ।

PAK Vs AFG

ਪਾਕਿਸਤਾਨ ‘ਤੇ ਜਿੱਤ ਤੋਂ ਬਾਅਦ ਅਫਗਾਨਿਸਤਾਨ ਦੇ 4 ਅੰਕ ਹੋ ਗਏ, ਟੀਮ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਈ। ਜਦਕਿ ਪਾਕਿਸਤਾਨ 5 ਮੈਚਾਂ ‘ਚ ਤੀਜੀ ਹਾਰ ਤੋਂ ਬਾਅਦ ਵੀ ਨੰਬਰ-5 ‘ਤੇ ਹੈ, ਜਿਸ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ ਨੂੰ ਹੁਣ ਆਪਣੇ ਬਾਕੀ ਚਾਰ ਮੈਚ ਜਿੱਤਣ ਦੇ ਨਾਲ-ਨਾਲ ਹੋਰ ਟੀਮਾਂ ‘ਤੇ ਨਿਰਭਰ ਰਹਿਣਾ ਹੋਵੇਗਾ।