ਖਤਰੇ ‘ਚ ਅਮਰਨਾਥ ਯਾਤਰਾ 

Amarnath, Yatra, Risk

28 ਹਜ਼ਾਰ ਜਵਾਨਾਂ ਦੀ ਤਾਇਨਾਤੀ ਦਾ ਗ੍ਰਹਿ ਮੰਤਰਾਲੇ ਨੇ ਕੀਤਾ ਖੰਡਨ

ਲੋੜ ਦੇ ਹਿਸਾਬ ਨਾਲ ਹੋਵੇਗੀ ਜਵਾਨਾਂ ਦੀ ਤਾਇਨਾਤੀ

ਸ਼ਰਧਾਲੂਆਂ ਤੇ ਹੋਰ ਯਾਤਰੀਆਂ ਨੂੰ ਤੁਰੰਤ ਵਾਪਸ ਜਾਣ ਦੀ ਦਿੱਤੀ ਸਲਾਹ

ਏਜੰਸੀ, ਨਵੀਂ ਦਿੱਲੀ

ਜੰਮੂ-ਕਸ਼ਮੀਰ ‘ਚ ਅਮਰਨਾਥ ਯਾਤਰਾ ‘ਚ ਅੱਤਵਾਦੀ ਹਮਲੇ ਦਾ ਖਤਰਾ ਮੰਡਰਾਅ ਰਿਹਾ ਹੈ ਜੰਮੂ-ਕਸ਼ਮੀਰ ਸਰਕਾਰ ਨੇ ਐਡਵਾਈਜਰੀ ਜਾਰੀ ਕਰਕੇ ਯਾਤਰਾ ‘ਤੇ ਫਿਲਹਾਲ ਰੋਕ ਲਾ ਦਿੱਤੀ ਹੈ, ਯਾਤਰੀਆਂ ਨੂੰ ਵਾਪਸ ਜਾਣ ਦੀ ਹਦਾਇਤ ਦੇ ਦਿੱਤੀ ਗਈ ਹੈ ਦਰਅਸਲ ਸੁਰੱਖਿਆ ਬਲਾਂ ਨੂੰ ਅਮਰਨਾਥ ਯਾਤਰਾ ਦੇ ਰੂਟ ‘ਤੇ ਸਰਚ ਆਪ੍ਰੇਸ਼ਨ ਦੌਰਾਨ ਸਨਾਈਪਰ ਰਾਈਫਲ ਮਿਲੀ ਹੈ, ਜਿਸ ਤੋਂ ਬਾਅਦ ਯਾਤਰਾ ਰੋਕਣ ਦਾ ਫੈਸਲਾ ਕੀਤਾ ਗਿਆ ਜੰਮੂ-ਕਸ਼ਮੀਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਸੁਰੱਖਿਆ ਐਡਵਾਈਜਰੀ ‘ਚ ਕਿਹਾ ਗਿਆ ਹੈ ਕਿ ਅਮਰਨਾਥ ਯਾਤਰਾ ‘ਤੇ ਅੱਤਵਾਦੀ ਹਮਲਿਆਂ ਦੇ ਸੂਚਨਾ ਮਿਲਣ ‘ਤੇ ਕਸ਼ਮੀਰ ਦੀ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਘਾਟੀ ‘ਚ ਤੁਰੰਤ ਹੀ ਹਰ ਤਰ੍ਹਾਂ ਦੀ ਯਾਤਰਾ ‘ਤੇ ਰੋਕ ਲਾਈ ਜਾ ਰਹੀ ਹੈ

ਅਮਰਨਾਥ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਨੂੰ ਤੁਰੰਤ ਖਤਮ ਕਰਨ ਤੇ ਜਿੰਨੀ ਛੇਤੀ ਹੋ ਸਕੇ ਘਾਟੀ ਨੂੰ ਛੱਡ ਦੇਣ ਓਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ‘ਚ ਸੀਆਰਪੀਐਫ ਦੇ 28 ਹਜ਼ਾਰ ਜਵਾਨਾਂ ਦੀ ਤਾਇਨਾਤੀ ਦੀ ਖਬਰ ਦਾ ਖੰਡਨ ਕੀਤਾ ਹੈ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ‘ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਉੱਥੋਂ ਦੀ ਸੁਰੱਖਿਆ ਦੀ ਸਥਿਤੀ ਤੇ ਫੇਰਬਦਲ ਦੀ ਲੋੜ ‘ਤੇ ਅਧਾਰਿਤ ਹੁੰਦੀ ਹੈ ਤੇ ਅਜਿਹੀਆਂ ਗੱਲਾਂ ‘ਤੇ ਜਨਤਕ ਤੌਰ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ ਓਧਰ ਸੂਤਰਾਂ ਅਨੁਸਾਰ ਅਜ਼ਾਦੀ ਦਿਵਸ ਤੋਂ ਬਾਅਦ ਸਰਕਾਰ ਜੰਮੂ-ਕਸ਼ਮੀਰ ‘ਤੇ ਵੱਡੇ ਫੈਸਲੇ ਲੈ ਸਕਦੀ ਹੈ ਇਨ੍ਹਾਂ ਫੈਸਲਿਆਂ ‘ਚ ਵਿਧਾਨ ਸਭਾ ਚੋਣਾਂ ਤੇ ਬਲਾਕ ਚੋਣਾਂ ਵੀ ਸ਼ਾਮਲ ਹਨ ਪਰ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ‘ਚ 35 ਏ ਦੀ ਸੁਣਵਾਈ ਦੇ ਮੱਦੇਨਜ਼ਰ ਵੀ ਸੁਰੱਖਿਆ ਬਲ ਭੇਜੇ ਜਾਣਗੇ

ਉਮਰ ਨੇ ਟਵੀਟ ‘ਤੇ ਕੀਤਾ ਸ਼ੱਕ

ਜੰਮੂ ਕਸ਼ਮੀਰ ਦੀਆਂ ਹਾਲੀਆ ਸਥਿਤੀਆਂ ਦਰਮਿਆਨ ਅੱਜ ਸੂਬੇ ਦੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ ਸੀ ਉਮਰ ਨੇ ਆਪਣੇ ਟਵੀਟ ‘ਚ ਲਿਖਿਆ, ਕਸ਼ਮੀਰ ‘ਚ ਕਿਹੜੀ ‘ਵਰਤਮਾਨ ਪਰਸਥਿਤੀ’ ਹੈ, ਜਿਸ ‘ਚ ਫੌਜ ਤੇ ਏਅਰਫੋਰਸ ਨੂੰ ਅਲਰਟ ‘ਤੇ ਰੱਖਣ ਦੀ ਲੋੜ ਪੈ ਰਹੀ ਹੈ ਇਹ ਧਾਰਾ 35ਏ ਜਾਂ ਹਲਕਾਬੰਦੀ ਤੈਅ ਨਾਲ ਜੁੜਿਆ ਹੋਵੇ ਅਜਿਹਾ ਨਹੀਂ ਹੋ ਸਕਦਾ ਹੈ ਜੇਕਰ ਸੱਚ ‘ਚ ਕੋਈ ਅਜਿਹਾ ਅਲਰਟ ਜਾਰੀ ਹੋਇਆ ਹੈ ਤਾਂ ਇਹ ਜ਼ਰੂਰ ਕਿਸੇ ਬਿਲਕੁਲ ਵੱਖਰੀ ਚੀਜ਼ ਲਈ ਹੋਵੇਗਾ

ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਘਾਟੀ ‘ਚ ਅੱਤਵਾਦੀ ਵੱਡੇ ਹਮਲੇ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ, ਇਸ ਲਈ ਅਸੀਂ ਗਰਾਊਂਡ ‘ਤੇ ਗਰਿੱਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ

ਡੀਜੀ ਦਿਲਬਾਗ ਸਿੰਘ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।