Strait of Hormuz: ਹੋਰਮੁਜ਼ ’ਚ ਈਰਾਨ ਦੇ ਟੈਕਸ ਲੈਣ ’ਤੇ ਭੜਕੇ ਡੋਨਾਲਡ ਟਰੰਪ, ਕੀ ਕਿਹਾ, ਪੜ੍ਹੋ...

ਟਰੰਪ ਬੋਲੇ, ਇਹ ਉਹ ਸਮਝੌਤਾ ਨਹੀਂ, ਜਿਹੜਾ ਅਸੀਂ ਕੀਤਾ

Khushdeep Singh Picture
Published On

ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਰਾਹੀਂ ਤੇਲ ਆਵਾਜਾਈ ’ਚ ਰੁਕਾਵਟ ਪਾਉਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਇਸ ਸਬੰਧ ਵਿੱਚ ਬਹੁਤ ਮਾੜਾ ਕੰਮ ਕਰ ਰਿਹਾ ਹੈ ਤੇ ਇਸਨੂੰ ‘ਸ਼ਰਮਨਾਕ’ ਕਿਹਾ ਹੈ। ਜੰਗਬੰਦੀ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉਠਾਉਂਦੇ ਹੋਏ, ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਈਰਾਨ ਹੋਰਮੁਜ਼ ਜਲਡਮਰੂ ’ਚੋਂ ਤੇਲ ਲੰਘਣ ਦੀ ਆਗਿਆ ਦੇ ਕੇ ਬਹੁਤ ਮਾੜਾ ਕੰਮ ਕਰ ਰਿਹਾ ਹੈ, ਕੁਝ ਲੋਕ ਕਹਿਣਗੇ ਕਿ ਇਹ ਸ਼ਰਮਨਾਕ ਹੈ। ਇਹ ਉਹ ਸਮਝੌਤਾ ਨਹੀਂ ਹੈ ਜੋ ਸਾਡੇ ਨਾਲ ਹੋਇਆ ਹੈ।’

Also Read : Donald Trump: ਟਰੰਪ ਦੇ ਦੂਜੇ ਕਾਰਜਕਾਲ ਦੀਆਂ ਚੁਣੌਤੀਆਂ ਅਤੇ ਵਿਵਾਦ

ਕੀ ਈਰਾਨ ਤੇਲ ਟੈਂਕਰਾਂ ਤੋਂ ਫੀਸ ਵਸੂਲ ਰਿਹਾ ਹੈ?

ਡੋਨਾਲਡ ਟਰੰਪ ਦੀਆਂ ਟਿੱਪਣੀਆਂ ਤੇਲ ਟੈਂਕਰਾਂ ਤੋਂ ਫੀਸ ਵਸੂਲਣ ਦੀਆਂ ਰਿਪੋਰਟਾਂ ਤੋਂ ਬਾਅਦ ਆਈਆਂ ਹਨ। ਇਸ ਤੋਂ ਪਹਿਲਾਂ, ਟਰੰਪ ਨੇ ਇਹ ਵੀ ਟਵੀਟ ਕੀਤਾ ਸੀ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਈਰਾਨ ਹੋਰਮੁਜ਼ ਜਲਡਮਰੂ ’ਚੋਂ ਲੰਘਣ ਵਾਲੇ ਟੈਂਕਰਾਂ ਤੋਂ ਫੀਸ ਵਸੂਲ ਰਿਹਾ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਤੇ ਜੇ ਉਹ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਹੁਣੇ ਰੁਕ ਜਾਣਾ ਚਾਹੀਦਾ ਹੈ।’

Strait of Hormuz
Strait of Hormuz: ਹੋਰਮੁਜ਼ ’ਚ ਈਰਾਨ ਦੇ ਟੈਕਸ ਲੈਣ ’ਤੇ ਭੜਕੇ ਡੋਨਾਲਡ ਟਰੰਪ, ਕੀ ਕਿਹਾ, ਪੜ੍ਹੋ...
ਮਾਮਲੇ ’ਚ ਕੀ ਬੋਲਿਆ ਵਹਾਈਟ ਹਾਊਸ?

ਵਹਾਈਟ ਹਾਊਸ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਦਾ ਸਮਰਥਨ ਕਰਦਾ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਈਰਾਨ ਦੀ ਫੌਜੀ ਤਾਕਤ ਦਾ ਵਿਰੋਧ ਕਰਦੇ ਹਨ, ਜੋ ਅਜੇ ਵੀ ਜਲ ਮਾਰਗ ਨੂੰ ਕੰਟਰੋਲ ਕਰਦੀ ਹੈ ਤੇ ਲੰਘਦੇ ਜਹਾਜ਼ਾਂ ’ਤੇ ਟੋਲ ਵਸੂਲ ਕੇ ਮਾਲੀਆ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

About The Author

Related Posts