NRI News Punjab: ਅਸਟਰੇਲੀਆਈ ਸਰਕਾਰ ਨੇ 15 ਭਾਰਤੀਆਂ ਨੂੰ ਭਾਰਤ ਮੋੜਿਆ, ਪੜ੍ਹੋ ਕੀ ਹੈ ਕਾਰਨ?
11 ਪੰਜਾਬੀ ਵੀ ਸ਼ਾਮਲ, ਵੀਰਵਾਰ ਸਵੇਰੇ ਪੁੱਜਣਗੇ ਦਿੱਲੀ ਏਅਰਪੋਰਟ ’ਤੇ
NRI News Punjab: (ਅਸ਼ਵਨੀ ਚਾਵਲਾ) ਚੰਡੀਗੜ੍ਹ। ਅਸਟ੍ਰੇਲਿਆ ਵੱਲੋਂ 15 ਭਾਰਤੀਆਂ ਸਣੇ 11 ਪੰਜਾਬੀਆਂ ਨੂੰ ਵਾਪਸ ਡਿਪੋਰਟ ਕਰਕੇ ਭੇਜ ਦਿੱਤਾ ਗਿਆ ਹੈ। ਇਨ੍ਹਾਂ 15 ਵਿੱਚ ਇੱਕ ਮਹਿਲਾਂ ਵੀ ਸ਼ਾਮਲ ਹੈ ਅਤੇ ਇਹ ਸਾਰੇ ਸਵੇਰੇ 6 ਵਜੇ ਦਿੱਲੀ ਵਿਖੇ ਪੁੱਜ ਜਾਣਗੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਰਸੀਵ ਕਰਦੇ ਹੋਏ ਕਾਗਜ਼ੀ ਕਾਰਵਾਈ ਨੂੰ ਪੂਰਾ ਕੀਤਾ ਜਾਏਗਾ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਮੱਦਦ ਕੀਤੀ ਜਾਏਗੀ
ਪਰ ਜਿਆਦਾ ਮੱਦਦ ਵੀ ਸਰਕਾਰ ਨਹੀਂ ਕਰੇਗੀ, ਕਿਉਂਕਿ ਇਨ੍ਹਾਂ ਵਿੱਚ ਜਿਆਦਾਤਰ ਨੂੰ ਕ੍ਰਿਮੀਨਲ ਰਿਕਾਰਡ ਕਰਕੇ ਹੀ ਅਸਟ੍ਰੇਲਿਆ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Vinesh Phogat: ਵਿਨੇਸ਼ ਫੋਗਾਟ ਦੀ 20 ਮਹੀਨਿਆਂ ਬਾਅਦ ਰੈਸਲਿੰਗ ’ਚ ਵਾਪਸੀ, ਗੋਂਡਾ ਰੈਂਕਿੰਗ ਟੂਰਨਾਮੈਂਟ ਲਈ ਰਜਿਸਟਰਡ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਕੁੱਲ 11 ਪੰਜਾਬੀ ਹੋਣ ਦੀ ਲਿਸਟ ਭੇਜੀ ਗਈ ਹੈ ਅਤੇ 15 ਭਾਰਤੀਆਂ ਵਿੱਚੋਂ 11 ਪੰਜਾਬੀਆਂ ਨੂੰ ਲੈਣ ਲਈ ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਕਾਰਨ ਕਿਉਂ ਨਾ ਹੋਵੇ, ਇਨ੍ਹਾਂ ਨੂੰ ਪੰਜਾਬ ਸਰਕਾਰ ਨੇ ਹੀ ਸੰਭਾਲਨਾ ਹੈ ਅਤੇ ਬਾਹਰ ਤਾਂ ਕੱਢ ਨਹੀਂ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਸਲੀ ਸਥਿਤੀ ਦਾ ਪਤਾ ਚੱਲ ਪਾਏਗਾ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਏਗਾ।