US Iran Conflict: ਅਮਰੀਕਾ-ਈਰਾਨ ਵਿਚਕਾਰ ਫੌਜੀ ਟਕਰਾਅ ਤੇਜ਼, ਵਾਸ਼ਿੰਗਟਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ

ਹੋਰਮੋਜ਼ਗਨ ’ਚ ਤਿੰਨ ਨਾਗਰਿਕ ਦੀ ਮੌਤ

Khushdeep Singh Picture
Published On

ਤਹਿਰਾਨ/ਵਾਸ਼ਿੰਗਟਨ (ਸੱਚ ਕਹੂੰ ਨਿਊਜ਼/ਹਿੰ.ਸ.)। ਈਰਾਨ ਦਾ ਹੋਰਮੁਜ਼ ਜਲਡਮਰੂ ਜੰਗ ਦੇ ਮੈਦਾਨ ਵਿੱਚ ਬਦਲ ਗਿਆ ਹੈ। ਅਮਰੀਕਾ ਤੇ ਈਰਾਨ ਵਿਚਕਾਰ ਛਿੜੀ ਜੰਗ ਰੁਕਣ ਦੇ ਫਿਲਹਾਲ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਈਰਾਨ ’ਤੇ ਤਾਜ਼ਾ ਹਮਲੇ ਕੀਤੇ ਹਨ। ਈਰਾਨ ਨੇ ਦਾਅਵਾ ਕੀਤਾ ਹੈ ਕਿ ਸ਼ਨਿੱਚਵਾਰ ਸਵੇਰੇ ਹੋਰਮੁਜ਼ ਜਲਡਮਰੂ ਨਾਲ ਲੱਗਦੇ ਹੋਰਮੁਜ਼ਗਨ ਸੂਬੇ ’ਚ ਹੋਏ ਹਮਲਿਆਂ ’ਚ ਘੱਟੋ-ਘੱਟ ਤਿੰਨ ਨਾਗਰਿਕ ਮਾਰੇ ਗਏ ਹਨ ਤੇ ਅੱਠ ਹੋਰ ਜ਼ਖਮੀ ਹੋ ਗਏ ਹਨ। ਸੈਂਟਕਾਮ ਨੇ ਇਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਦੋ ਤੇਲ ਟੈਂਕਰ ਹੋਰਮੁਜ਼ ’ਚ ਬਾਰੂਦੀ ਸੁਰੰਗਾਂ ਨਾਲ ਟਕਰਾ ਗਏ, ਜਿਸ ਕਾਰਨ ਧਮਾਕਾ ਹੋਇਆ। ਈਰਾਨ ਦੀ ਫੌਜ ਦਾ ਕਹਿਣਾ ਹੈ ਕਿ ਉਸਨੇ ਬਹਿਰੀਨ, ਜਾਰਡਨ ਤੇ ਕੁਵੈਤ ’ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਲ ਜਜ਼ੀਰਾ, ਸੀਐਨਐਨ, ਗਲਫ਼ ਨਿਊਜ਼ ਤੇ ਸੀਬੀਐਸ ਨਿਊਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਤਸਨੀਮ ਨਿਊਜ਼ ਏਜੰਸੀ ਨੇ ਈਰਾਨ ਦੀ ਫੌਜ ਦੇ ਹਵਾਲੇ ਨਾਲ ਕਿਹਾ ਹੈ।

ਕਿ ਕੁਵੈਤ ਤੇ ਜਾਰਡਨ ’ਚ ਅਨੇਕਾਂ ਅਮਰੀਕੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲੇ ਕੀਤੇ ਹਨ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਸਦੇ ਹਮਲੇ ਹੋਰ ਤੇਜ਼ ਹੋਣਗੇ। ਬੰਦਰ ਅੱਬਾਸ ਦੇ ਅਧਿਕਾਰੀਆਂ ਨੇ ਬਿਜਲੀ ਸਹੂਲਤਾਂ ਤੇ ਰੇਲਵੇ ਸਟੇਸ਼ਨ ’ਤੇ ਹਮਲਿਆਂ ਦੀ ਰਿਪੋਰਟ ਦਿੱਤੀ ਹੈ। ਇਸ ਟਕਰਾਅ ਨੇ ਖਾੜੀ ਖੇਤਰ ’ਚ ਤਣਾਅ ਵੀ ਵਧਾ ਦਿੱਤਾ ਹੈ। ਕਤਰ ਨੇ ਕਿਹਾ ਕਿ ਉਸਨੇ ਦੋਹਾ ਦੇ ਨੇੜੇ ਮਿਜ਼ਾਈਲ ਹਮਲੇ ਨੂੰ ਰੋਕਿਆ। ਕਤਰ ਨੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਕਿ ਉਹ ਈਰਾਨ ਵਿਰੁੱਧ ਫੌਜੀ ਕਾਰਵਾਈ ਲਈ ਸਹਿਮਤ ਹੋਇਆ ਹੈ। ਦੁਬਈ ਦੇ ਅਧਿਕਾਰੀਆਂ ਨੇ ਦੁਬਈ ਦੇ ਡਾਊਨਟਾਊਨ ’ਚ ਧਮਾਕਿਆਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਸੇਂਟਕਾਮ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ’ਤੇ ਫੌਜ ਨੇ ਲਗਾਤਾਰ ਸੱਤਵੀਂ ਰਾਤ ਈਰਾਨ ’ਤੇ ਹਮਲੇ ਕੀਤੇ। US Iran Conflict

Read Also : Punjab Weather: 20 ਜੁਲਾਈ ਤੋਂ ਪੰਜਾਬ ਤੇ ਚੰਡੀਗੜ੍ਹ ’ਚ ਗਰਮੀ ਤੋਂ ਮਿਲੇਗੀ ਰਾਹਤ, ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਘੰਟਿਆਂ ਦੇ ਮੁਕਾਬਲੇ ਅਮਰੀਕੀ ਹਵਾਈ ਹਮਲੇ ਤੇਜ਼ ਹੋ ਗਏ ਹਨ। ਕੇਂਦਰੀ ਸ਼ਹਿਰ ਯਜ਼ਦ ਤੇ ਦੱਖਣੀ ਸ਼ਹਿਰਾਂ ਲਾਰ, ਅਹਵਾਜ਼, ਸਿਰਿਕ, ਬੁਸ਼ਹਿਰ, ਬੰਦਰ ਅੱਬਾਸ ਅਤੇ ਦਰਾਬ ’ਚ ਧਮਾਕੇ ਹੋਏ ਹਨ। ਕੇਸ਼ਮ ਟਾਪੂ ’ਤੇ ਵੀ ਲਗਾਤਾਰ ਦੂਜੀ ਰਾਤ ਧਮਾਕੇ ਹੋਏ ਹਨ। ਹੋਰਮੋਜ਼ਗਨ ਸੂਬੇ ਦੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਹਵਾਈ ਹਮਲਿਆਂ ਨੇ ਸੂਬੇ ਵਿੱਚ ਦੋ ਪੁਲਾਂ ਤੇ ਇੱਕ ਸੁਰੰਗ ਨੂੰ ਨਿਸ਼ਾਨਾ ਬਣਾਇਆ ਗਿਆ। ਹੋਰਮੋਜ਼ਗਨ ਦੇ ਡਿਪਟੀ ਗਵਰਨਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਸੂਬੇ ’ਚ ਕਈ ਥਾਵਾਂ ’ਤੇ ਹੋਏ ਹਮਲਿਆਂ ’ਚ ਤਿੰਨ ਲੋਕ ਮਾਰੇ ਗਏ ਤੇ ਅੱਠ ਹੋਰ ਜ਼ਖਮੀ ਹੋ ਗਏ।

ਆਈਆਰਜੀਸੀ ਦਾ ਕਹਿਣਾ ਹੈ ਕਿ ਉਸਨੇ ਬੁਸ਼ੇਹਰ ਉੱਤੇ ਇੱਕ ਐਮਕਿਉ-9 ਡਰੋਨ ਨੂੰ ਟਰੈਕ ਕੀਤਾ ਅਤੇ ਡੇਗ ਦਿੱਤਾ। ਇਸ ਤੋਂ ਇਲਾਵਾ, ਇਸਨੇ ਉੱਤਰੀ ਹਿੰਦ ਮਹਾਸਾਗਰ ’ਚ ਅਮਰੀਕੀ ਜਹਾਜ਼ ਨੂੰ ‘ਸ਼ੋਰ-ਟੂ-ਸੀ’ (ਤੱਟ ਤੋਂ ਸਮੁੰਦਰ ’ਚ ਮਾਰ ਕਰਨ ਵਾਲੀ) ਕਰਨ ਵਾਲੀ ਕਰੂਜ਼ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ। ਆਈਆਰਜੀਸੀ ਨੇ ਬਹਿਰੀਨ ’ਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਹਮਲਿਆਂ ਦੀ ਵੀ ਪੁਸ਼ਟੀ ਕੀਤੀ। ਆਈਆਰਜੀਸੀ ਨੇ ਦਾਅਵਾ ਕੀਤਾ ਕਿ ਚਾਰ ਅਮਰੀਕੀ ਸਮਰਥਿਤ ਜਹਾਜ਼ਾਂ ਨੇ ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਸੰਯੁਕਤ ਮਿਜ਼ਾਈਲ ਤੇ ਡਰੋਨ ਕਾਰਵਾਈ ਦੌਰਾਨ ਉਨ੍ਹਾਂ ਨੂੰ ਰੋਕਿਆ ਗਿਆ। ਇਸ ਤੋਂ ਇਲਾਵਾ, ਹੋਰਮੁਜ਼ ਜਲਡਮਰੂ ਦੇ ਦੱਖਣ ’ਚ ਇੱਕ ਮਾਈਨਫੀਲਡ ’ਚੋਂ ਲੰਘਣ ਤੋਂ ਬਾਅਦ ਦੋ ਤੇਲ ਟੈਂਕਰਾਂ ’ਚ ਧਮਾਕਾ ਹੋਇਆ ਤੇ ਅੱਗ ਲੱਗ ਗਈ। US Iran Conflict

ਤਸਨੀਮ ਦੇ ਅਨੁਸਾਰ, ਈਰਾਨੀ ਫੌਜ ਨੇ ਕੁਵੈਤ ਤੇ ਜਾਰਡਨ ’ਚ ਕਈ ਅਮਰੀਕੀ ਫੌਜੀ ਬੁਨਿਆਦੀ ਢਾਂਚੇ ਦੇ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲੇ ਕੀਤੇ ਹਨ। ਇਨ੍ਹਾਂ ਥਾਵਾਂ ’ਚ ਕੈਂਪ ਉਦੈਰੀ (ਕੁਵੈਤ) ਗੋਲਾ ਬਾਰੂਦ ਡਿਪੂ, ਅਲੀ ਅਲ ਸਲੇਮ ਬੇਸ (ਕੁਵੈਤ) ਹੈੱਡਕੁਆਰਟਰ ਦੀਆਂ ਇਮਾਰਤਾਂ, ਗੋਲਾ ਬਾਰੂਦ ਡਿਪੂ ਤੇ ਨੇੜਲੇ ਜੋੜਨ ਵਾਲੇ ਪੁਲ, ਮੁਵਾਫਕ ਸਾਲਟੀ, ਅਲ ਅਜ਼ਰਾਕ ਏਅਰ ਬੇਸ (ਜਾਰਡਨ), ਤੇ ਫੌਜੀ ਈਂਧਨ ਟੈਂਕ ’ਤੇ ਜ਼ੋਰਦਾਰ ਹਮਲਾ ਕੀਤਾ ਗਿਆ ਹੈ। ਇਸ ਦੌਰਾਨ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਸੱਯਦ ਮੋਜਤਬਾ ਖਾਮੇਨੇਈ ਦੇ ਸੀਨੀਅਰ ਫੌਜੀ ਸਲਾਹਕਾਰ ਮੋਹਸੇਨ ਰੇਜ਼ਾਈ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ 14-ਪੁਆਇੰਟ ਸਮਝੌਤੇ ਦੇ ਟੁੱਟਣ ਤੋਂ ਬਾਅਦ ਇਸਲਾਮੀ ਗਣਰਾਜ ਵਿਰੁੱਧ ਆਪਣਾ ਚੱਲ ਰਿਹਾ ਟਕਰਾਅ ਤੇ ਫੌਜੀ ਮੁਹਿੰਮ ਜਾਰੀ ਰੱਖਦਾ ਹੈ ਤਾਂ ਤਹਿਰਾਨ ਜਵਾਬੀ ਹਮਲਿਆਂ ਤੋਂ ਵੀ ਅੱਗੇ ਵਧ ਕੇ ਕਾਰਵਾਈ ਕਰੇਗਾ।

About The Author

Related Posts